ਇੰਝ ਵੀ ਆਉਂਦੀ ਹੈ ਮੌ+ਤ, ਪਰਿਵਾਰ ਨੂੰ ਥੱਲੇ ਉਤਾਰ ਕਰਨ ਲੱਗਾ ਸੀ ਪਾਰਕ, ਪਿੱਛੇ ਖਾਈ ਚ ਡਿੱਗੀ ਪੁਲਿਸ ਵਾਲੇ ਕਾਰ

ਕਹਿੰਦੇ ਨੇ ਮੌਤ ਕਦੋ ਕਿੱਥੇ ਆ ਜਾਂਵੇ ਕਿਹਾ ਨਹੀਂ ਜਾ ਸਕਦਾ ਮੌਤ ਕਿਸਨੂੰ ਆਪਣਾ ਨਿਸਾਨਾ ਬਣਾਏਗੀ ਇਹ ਵੀ ਤੈਅ ਹੁੰਦਾ ਹੈ ਇਸ ਤਰ੍ਹਾਂ ਦੀ ਘਟਨਾ ਹੋਈ ਹੈ ਇਕ ਪੁਲਿਸ ਮੁਲਾਜ਼ਮ ਦੇ ਨਾਲ ਜਿਸਨੂੰ ਮੌਤ ਹਿਮਾਚਲ ਤੱਕ ਖਿੱਚਕੇ ਲੈ ਗਈ ਉਥੇ ਜਾਕੇ ਹਾਦਸੇ ਦਾ ਸ਼ਿਕਾਰ ਹੋ ਗਿਆ ਕਾਰ ਵਿਚ ਸਵਾਰ ਪੁਲਿਸ ਵਾਲੇ ਦਾ ਪਰਿਵਾਰ ਬਚ ਗਿਆ ਪਰ ਉਸਦੀ ਮੌਤ ਹੋ ਗਈ ਹਿਮਾਚਲ ਪ੍ਰਦੇਸ਼ ਵਿੱਚ ਪੰਜਾਬ ਪੁਲਿਸ ਦੇ ਇੱਕ ਜਵਾਨ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।

ਇੱਥੇ ਖੱਜਿਆਰ ‘ਚ ਪਾਰਕਿੰਗ ਦੌਰਾਨ ਕਾਰ ਡੂੰਘੀ ਖਾਈ ‘ਚ ਡਿੱਗ ਗਈ, ਜਿਸ ਕਾਰਨ ਗੁਰਦਾਸਪੁਰ ‘ਚ ਤਾਇਨਾਤ ਪੰਜਾਬ ਪੁਲਿਸ ਦੇ ਮੁਲਾਜ਼ਮ ਦੀ ਮੌਤ ਹੋ ਗਈ। ਉਸ ਦੀ ਪਛਾਣ ਪੰਜਾਬ ਪੁਲੀਸ ਦੇ ਹੈੱਡ ਕਾਂਸਟੇਬਲ ਰਮਨ ਕੁਮਾਰ ਪੁੱਤਰ ਜੋਗਿੰਦਰ ਪਾਲ ਵਾਸੀ ਆਈ.ਟੀ.ਆਈ ਕਲੋਨੀ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਰਮਨ ਕੰਟਰੋਲ ਰੂਮ ‘ਚ ਤਾਇਨਾਤ ਸੀ।

ਜਾਣਕਾਰੀ ਅਨੁਸਾਰ ਰਮਨ ਕੁਮਾਰ ਆਪਣੇ ਪਰਿਵਾਰ ਨਾਲ ਹਿਮਾਚਲ ਪ੍ਰਦੇਸ਼ ਦੇ ਡਲਹੋਜੀ ਖਜਿਆਰ ਗਿਆ ਹੋਇਆ ਸੀ। ਖੱਜਿਆਰ ਰੋਡ ‘ਤੇ ਟ੍ਰੈਫਿਕ ਜਾਮ ਨੂੰ ਦੇਖਦਿਆਂ ਰਮਨ ਨੇ ਪਰਿਵਾਰ ਨੂੰ ਪੈਦਲ ਚੱਲਣ ਲਈ ਕਿਹਾ ਅਤੇ ਖੁਦ ਕਾਰ ਨੂੰ ਪਾਰਕਿੰਗ ਵਿੱਚ ਲਗਾਉਣ ਲੱਗਿਆ। ਜਿਵੇਂ ਹੀ ਉਹ ਕਾਰ ਖੱਜਿਆਰ ਨੇੜੇ ਖੜ੍ਹੀ ਕਰਨ ਲੱਗਾ ਤਾਂ ਕਾਰ ਉਸ ਦੇ ਪਿੱਛੇ ਖਾਈ ਵਿਚ ਜਾ ਡਿੱਗੀ।

ਘਟਨਾ ਐਤਵਾਰ ਸ਼ਾਮ 7 ਵਜੇ ਦੀ ਦੱਸੀ ਜਾ ਰਹੀ ਹੈ। ਆਸ ਪਾਸ ਦੇ ਲੋਕਾਂ ਨੇ ਅਤੇ ਪਰਿਵਾਰਕ ਮੈਂਬਰਾਂ ਨੇ ਤੁਰੰਤ ਮੌਕੇ ‘ਤੇ ਜਾ ਕੇ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਰਮਨ ਕੁਮਾਰ ਦੀ ਮੌਤ ਹੋ ਚੁੱਕੀ ਸੀ। ਰਮਨ ਕੁਮਾਰ ਪੰਜਾਬ ਪੁਲਿਸ ਦੇ ਵੱਖ-ਵੱਖ ਥਾਣਿਆਂ ਵਿੱਚ ਸੇਵਾਵਾਂ ਨਿਭਾ ਚੁੱਕੇ ਹਨ। ਇਸ ਸਮੇਂ ਉਹ ਗੁਰਦਾਸਪੁਰ ਪੁਲੀਸ ਕੰਟਰੋਲ ਰੂਮ ਵਿੱਚ ਤਾਇਨਾਤ ਸੀ।

error: Content is protected !!