ਸਿਰਫਿਰੇ ਆਸ਼ਕ ਨੇ ਕਮਰੇ ‘ਚ ਲਿਜਾਕੇ ਪ੍ਰੇਮਿਕਾ ਤੇ ਚਲਾਏ ਲੱ+ਤਾਂ-ਮੁੱ+ਕੇ, ਕੀਤਾ ਤੇ+ਜ਼ਧਾ+ਰ ਹ+ਥਿ+ਆ+ਰ ਨਾਲ ਹਮਲਾ, ਫਿਰ ਮਾਰਤੀ ਛੱਤ ਤੋਂ ਛਾਲ

ਪੁਰਾਣੇ ਸਮਿਆਂ ‘ਚ ਪਿਆਰ 2 ਰੂਹਾਂ ਦਾ ਮਿਲਣ ਕਿਹਾ ਜਾਂਦਾ ਸੀ।ਪਰ ਸੋਸ਼ਲ ਮੀਡੀਆ ਦੇ ਤੇਜ਼ ਜ਼ਮਾਨੇ ਨੇ ਪਿਆਰ ਵੀ ਬਹੁਤ ਜਿਆਦਾ ਐਂਡਵਾਂਸ ਕਰ ਦਿੱਤਾ ਹੈ ਅੱਜਕੱਲ ਦਾ ਪਿਆਰ ਅਜਿਹਾ ਹੋ ਗਿਆ ਕਿ ਜੇਕਰ ਕੋਈ ਦੂਸਰਾ ਛੋਟੀ ਜਿਹੀ ਗੱਲ ਵੀ ਕਹਿ ਦੇਵੇ ਤਾਂ ਇਹ ਪਿਆਰ ਹਿੰਸਕ ਹੋਣ ਵਿੱਚ ਵੀ ਟਾਇਮ ਨਹੀਂ ਲਗਾਉਂਦਾ ਇਸੇ ਤਰਾਂ ਦੀ ਘਟਨਾ ਵਾਪਰੀ ਹੈ ਲੁਧਿਆਣਾ ਵਿੱਚ।ਜਿੱਥੇ ਪ੍ਰੇਮੀ ਪ੍ਰੇਮਿਕਾ ਦੀ ਛੋਟੀ ਜਿਹੀ ਅਣਬਣ ਇਸ ਕਦਰ ਵੱਧ ਗਈ ਕਿ ਹਿੰਸਕ ਹੋਏ ਪ੍ਰੇਮੀ ਨੇ ਪਹਿਲਾ ਆਪਣੀ ਪ੍ਰੇਮਿਕਾ ਤੇ ਜਾਨਲੇਵਾ ਹਮਲਾ ਕੀਤਾ ਬਾਅਦ ਵਿਚ ਖੁਦ ਨੂੰ ਵੀ ਨੁਕਸਾਨ ਪਹੁੰਚਾਉਂਦੇ ਹੋਏ ਛੱਤ ਤੋਂ ਛਾਲ ਮਾਰ ਦਿਤੀ।

ਲੁਧਿਆਣਾ ਦੇ ਬੱਸ ਸਟੈਂਡ ਨਜ਼ਦੀਕ ਹੋਟਲ k7 ਇਨ ਵਿੱਚ ਮੁੰਡਾ ਤੇ ਕੁੜੀ ਨੇ ਰੂਮ ਬੁੱਕ ਕੀਤਾ, ਇਸ ਰੂਮ ਵਿਚ ਕੁੜੀ ਦੇ ਆਸ਼ਿਕ ਨੇ ਪਹਿਲਾਂ ਕੁੜੀ ਨੂੰ ਕੁੱਟਿਆ ਅਤੇ ਇਸ ਤੋਂ ਬਾਅਦ ਹੋਟਲ ਦੀ ਛੱਤ ਤੋਂ ਛਾਲ ਮਾਰ ਦਿੱਤੀ।

ਮੌਕੇ ‘ਤੇ ਮੌਜੂਦ ਔਰਤ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਇੱਕ ਜੋੜੇ ਨੇ ਰੂਮ ਬੁੱਕ ਕਰਵਾਇਆ ਸੀ, ਕਿਸੇ ਗੱਲ ਨੂੰ ਲੈ ਕੇ ਲੜਾਈ ਹੋ ਗਈ ਨੌਜਵਾਨ ਦੇ ਵੱਲੋਂ ਲੜਕੀ ਉੱਪਰ ਤੇਜ਼ਥਾਰ ਹਥਿਆਰ ਨਾਲ ਹਮਲਾ ਕਰ ਦਿੱਤਾ, ਇਸ ਤੋਂ ਬਾਅਦ ਹੋਟਲ ਦੀ ਛੱਤ ਤੋਂ ਛਾਲ ਮਾਰ ਦਿੱਤੀ।

ਜਦੋਂ ਇਸ ਸਬੰਧੀ ਪੁਲਿਸ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਨੌਜਵਾਨ ਦੇ ਵੱਲੋਂ ਹੋਟਲ ਰੂਮ ਬੁੱਕ ਕੀਤਾ ਗਿਆ ਮੁੰਡਾ ਤੇ ਕੁੜੀ ਦੀ ਕਿਸੇ ਗੱਲ ਨੂੰ ਲੈ ਕੇ ਕਮਰੇ ਵਿੱਚ ਲੜਾਈ ਹੋ ਗਈ ਜਿਸ ਤੋਂ ਬਾਅਦ ਨੌਜਵਾਨ ਨੇ ਕੁੜੀ ਨੂੰ ਘਸੁੰਨ-ਮੁੱਕੇ ਮਾਰੇ ਅਤੇ ਛੱਤ ਤੋਂ ਛਾਲ ਮਾਰ ਦਿੱਤੀ। ਨੌਜਵਾਨ ਲੁਧਿਆਣਾ ਦੇ ਸਿਵਲ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਛਾਣਬੀਣ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸ ਪੂਰੇ ਮਾਮਲੇ ਵਿਚ ਦੋਨਾਂ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਦਾਖਲ਼ ਕਰਵਾਇਆ ਗਿਆ ਹੈ।ਪੁਲਿਸ ਇਸ ਗੱਲ ਦਾ ਪਤਾ ਲਗਾਉਂਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਆਖਿਰ ਦੋਨਾ ਵਿਚਕਾਰ ਲੜਾਈ ਕਿਸ ਗੱਲ ਨੂੰ ਲੈਕੇ ਹੋਈ ਹੈ।ਪਰ ਵੱਡਾ ਸਵਾਲ ਇਹੀ ਹੈ ਕਿ ਮਾਮੂਲੀ ਗੱਲ ਤੋਂ ਸ਼ੁਰੂ ਹੋਈ ਲੜਾਈ ਇਸ ਕਦਰ ਹਿੰਸਕ ਹੋ ਗਈ ਕਿ ਪਿਆਰ ਕਰਨ ਵਾਲਾ ਇਹ ਨੌਜਵਾਨ ਲੜਕੀ ਦੀ ਜਾਨ ਦਾ ਦੁਸ਼ਮਨ ਬਣ ਗਿਆ।

 

error: Content is protected !!