ਸ਼ਹਿਰ ਦੇ ਪੁਰਾਣੇ ਬਾਜ਼ਾਰ, ਮੋਬਾਈਲ, ਸਰਾਫਾ ਅਤੇ ਫਗਵਾੜਾ ਗੇਟ ਮਾਰਕੇਟ ਰਹੇਗੀ ਇੰਨੇ ਦਿਨ ਬੰਦ

ਜਲੰਧਰ (ਵੀਓਪੀ ਬਿਊਰੋ) ਜੇ ਤੁਸੀਂ ਇਸ ਮਹੀਨੇ ਦੇ ਅੰਤ ਵਿਚ ਜਲੰਧਰ ਸ਼ਹਿਰ ਦੇ ਵਿਚ ਕੁਝ ਖ਼ਰੀਦਨ ਜਾਉਣਾ ਚਾਹੁੰਦੇ ਹੋ ਤਾਂ ਹੋ ਜਾਓ ਸਾਵਧਾਨ| ਕਿਉਂਕਿ ਗਰਮੀਆਂ ਦੀਆਂ ਛੁੱਟੀਆਂ ਦੇ ਚਲਦੇ ਸ਼ਹਿਰ ਦੀਆਂ ਕਈ ਪ੍ਰ੍ਮੁੱਖ ਮਾਰਕੇਟ ਰਹਿਣਗੀਆਂ ਬੰਦ|

ਸਭ ਤੋਂ ਪਹਿਲਾਂ ਗੱਲ ਕਰੀਏ ਤਾਂ ਜਲੰਧਰ ਦੀ ਮਾਡਲ ਟਾਊਨ ਮੋਬਾਈਲ ਮਾਰਕੇਟ ਦੀ ਤਾਂ ਇਹ ਮਾਰਕੇਟ 28 ਤੋਂ 30 ਜੂਨ ਤੱਕ ਬੰਦ ਰਹੇਗੀ| ਇਸ ਬਾਰੇ ਦਸਦੇ ਹੋਏ ਮੋਬਾਈਲ ਮਾਰਕੇਟ ਐਸੋਸੀਏਸ਼ਨ ਮਾਡਲ ਟਾਊਨ ਦੇ ਪ੍ਰਧਾਨ ਰਾਜੀਵ ਦੁੱਗਲ ਨੇ ਸਾਰੀ ਐਸੋਸੀਸ਼ਨ ਦੇ ਨਾਲ ਮੀਟਿੰਗ ਕਰ ਕੇ ਇਹ ਐਲਾਨ ਕੀਤਾ ਹੈ।

ਜਲੰਧਰ ਫਗਵਾੜਾ ਗੇਟ ਇਲੈਕਟ੍ਰੀਕਲ ਡੀਲਰਜ਼ ਐਸੋਸੀਏਸ਼ਨ ਨੇ 27 ਤੋਂ 30 ਜੂਨ ਤੱਕ ਗਰਮੀਆਂ ਦੀਆਂ ਛੁੱਟੀਆਂ ਤੈਅ ਕੀਤੀਆਂ ਹਨ। ਐਸੋਸੀਏਸ਼ਨ ਦੇ ਪ੍ਰਧਾਨ ਅਮਿਤ ਸਹਿਗਲ ਨੇ ਦੱਸਿਆ ਕਿ ਪੂਰੇ ਜ਼ਿਲ੍ਹੇ ਦੇ ਦੁਕਾਨਦਾਰ ਅਤੇ ਆਮ ਲੋਕ ਬਿਜਲੀ ਦਾ ਸਮਾਨ ਖਰੀਦਣ ਲਈ ਫਗਵਾੜਾ ਗੇਟ ’ਤੇ ਆਉਂਦੇ ਹਨ। ਚਾਰ ਦਿਨਾਂ ਦੀਆਂ ਛੁੱਟੀਆਂ ਤੋਂ ਬਾਅਦ ਬਜ਼ਾਰ ਵਿੱਚ ਕੰਮ ਮੁੜ ਸ਼ੁਰੂ ਹੋ ਜਾਵੇਗਾ।

ਇਸ ਤੋਂ ਬਾਅਦ ਗਲ ਕਰੀਏ ਤਾਂ ਸ਼ਹਿਰ ਦੇ ਪੁਰਾਣੇ ਬਾਜ਼ਾਰਾਂ ਦੀ ਤਾਂ 24 ਜੂਨ ਤੋਂ 28 ਜੂਨ ਤੱਕ ਇਹ ਬਾਜ਼ਾਰ ਬੰਦ ਰਹਿਣਗੇ, ਜਿੰਨਾ ‘ਚ ਅਟਾਰੀ ਬਾਜ਼ਾਰ, ਪੀਰ ਬੋਦਲਾਂ ਬਾਜ਼ਾਰ, ਕੈਂਚੀਆਂ ਬਾਜ਼ਾਰ, ਗੁਰੂ ਬਾਜ਼ਾਰਾ, ਸੂਦਾਂ ਚੌੰਕ, ਬਰਤਨ ਬਾਜ਼ਾਰ, ਲਾਲ ਬਾਜ਼ਾਰ, ਬਿਆਸ ਬਾਜ਼ਾਰ, ਭੱਟ ਬਾਜ਼ਾਰ, ਗਰਗ ਬਾਜ਼ਾਰ, ਚੌਕ ਕਾਦੇਸ਼ਾਹ, ਕੈਂਚੀਆਂ ਬਾਜ਼ਾਰ, ਗੁਰਦੁਆਰਾ ਵਾਲੀ ਗਲੀ ਵਿੱਚ ਸਥਿਤ ਸਾਰੇ ਆਮ ਵਪਾਰੀ, ਹੌਜ਼ਰੀ, ਰੈਡੀਮੇਡ ਗਾਰਮੈਂਟਸ ਸ਼ਾਮਲ ਹਨ। ਇਸ ਦੀ ਜਾਣਕਾਰੀ ਵਿਉਪਾਰ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਬੱਗਾ ਨੇ ਦਿੱਤੀ ਹੈ|

ਜਲੰਧਰ ਸਰਾਫਾ ਐਸੋਸੀਏਸ਼ਨ ਜਲੰਧਰ ਵੱਲੋਂ ਇਸ ਵਾਰ 24 ਅਤੇ 25 ਜੂਨ ਨੂੰ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ ਕੀਤਾ ਗਿਆ ਹੈ। ਸੰਸਥਾ ਦੇ ਮੁਖੀ ਨਰੇਸ਼ ਕੁਮਾਰ ਮਲਹੋਤਰਾ ਨੇ ਦੱਸਿਆ ਕਿ ਇਸ ਦੌਰਾਨ ਕਲਾਂ ਬਜ਼ਾਰ, ਰੈਨਕ ਬਾਜ਼ਾਰ, ਸ਼ੇਖਾਂ ਬਾਜ਼ਾਰ, ਜੀ.ਟੀ.ਰੋਡ, ਮਾਡਲ ਟਾਊਨ ਅਤੇ ਜਲੰਧਰ ਛਾਉਣੀ ਦੀਆਂ ਸਾਰੀਆਂ ਜਿਊਲਰਾਂ ਦੀਆਂ ਦੁਕਾਨਾਂ ਪੂਰੀ ਤਰ੍ਹਾਂ ਬੰਦ ਰਹਿਣਗੀਆਂ।

ਜਲੰਧਰ ਦੇ ਦਵਾਈਆਂ ਦੇ ਥੋਕ ਵਿਕ੍ਰੇਤਾ ਦੀ ਮਾਰਕੇਟ ਦਿਲਕੁਸ਼ਾ ਮਾਰਕੇਟ ਦੀਆਂ ਦੁਕਾਨਾ ਵੀ 21 ਤੋਂ 23 ਜੂਨ ਤੱਕ ਬੰਦ ਰਹਿਣਗੀਆਂ|

error: Content is protected !!