ਸਰਬਜੀਤ ਮੱਕੜ ਦੇ ਬੇਟੇ ਕੰਵਰ ਮੱਕੜ ਦਾ ਹੋਇਆ ਅੰਤਿਮ ਸਸਕਾਰ, ਕਈ ਰਾਜਨੀਤਿਕ ਲੀਡਰਾਂ ਨੇ ਕੀਤਾ ਦੁੱਖ ਸਾਂਝਾ

ਜਲੰਧਰ (ਰਣਜੀਤ ਨੰਦਾ) ਸਾਬਕਾ ਵਿਧਾਇਕ ਅਤੇ ਹਲਕਾ ਜਲੰਧਰ ਕੈਂਟ ਤੋਂ ਭਾਜਪਾ ਆਗੂ ਸਰਬਜੀਤ ਸਿੰਘ ਮੱਕੜ ਨੂੰ ਉਸ ਵੇਲੇ ਸਦਮਾ ਲੱਗਿਆ ਸੀ। ਜਦੋਂ ਉਹਨਾ ਦੇ ਵੱਡੇ ਪੁੱਤਰ ਕੰਵਰ ਮੱਕੜ ਦਾ ਦੇਹਾਂਤ ਹੋ ਗਿਆ ਸੀ। ਕੰਵਰ ਮੱਕੜ ਕਈ ਦਿਨਾਂ ਤੋਂ ਬਿਮਾਰ ਸਨ ਉਨ੍ਹਾਂ ਦਾ ਇਲਾਜ ਚੇਨਈ ਦੇ ਇੱਕ ਹਸਪਤਾਲ ਵਿੱਚ ਚੱਲ ਰਿਹਾ ਸੀ ਜਿੱਥੇ ਉਨ੍ਹਾਂ ਨੇ ਆਖ਼ਰੀ ਸਾਹ ਲਏ ਸਨ। ਕੰਵਰ ਮੱਕੜ ਦਾ ਅੰਤਿਮ ਸਸਕਾਰ 24 ਜੂਨ ਨੂੰ 5 ਵਜੇ ਮਾਡਲ ਟਾਊਨ ਜਲੰਧਰ ਦੇ ਸ਼ਮਸ਼ਾਨਘਾਟ ਵਿੱਚ ਕੀਤਾ ਗਿਆ। ਉਨ੍ਹਾਂ ਨੂੰ ਮੁਖਅਗਨੀ ਉਹਨਾਂ ਦੇ ਪਿਤਾ ਨੇ ਦਿੱਤੀ।

 

ਉਨ੍ਹਾਂ ਦੇ ਪੁੱਤਰ ਕੰਵਰ ਮੱਕੜ ਪਿਛਲੇ ਕਈ ਦਿਨਾਂ ਤੋਂ ਬਿਮਾਰ ਚੱਲ ਰਹੇ ਸਨ। ਜਾਣਕਾਰੀ ਅਨੁਸਾਰ ਵਿਧਾਇਕ ਸਰਬਜੀਤ ਮੱਕੜ ਦੇ ਬੇਟੇ ਕੰਵਰ ਦੀ ਕੁੱਝ ਦਿਨ ਪਹਿਲਾਂ ਸਰਜਰੀ ਹੋਈ ਸੀ। ਇਸ ਤੋਂ ਬਾਅਦ ਉਨ੍ਹਾਂ ਦੀ ਸਿਹਤ ਲਗਾਤਾਰ ਵਿਗੜਦੀ ਗਈ। ਉਨ੍ਹਾਂ ਨੇ ਦੀ ਦਿਨ ਪਹਿਲਾਂ ਹਸਪਤਾਲ ‘ਚ ਆਖ਼ਰੀ ਸਾਹ ਲਏ।ਇਸ ਦਰਦਨਾਕ ਘਟਨਾ ਕਾਰਨ ਪਰਿਵਾਰ ਦੁਖੀ ਹੈ ਅਤੇ ਰੋ ਰੋ ਕੇ ਬੁਰਾ ਹਾਲ ਹੈ। ਇਹ ਜਾਣਕਾਰੀ ਸਰਬਜੀਤ ਮੱਕੜ ਨੇ ਖੁਦ ਆਪਣੇ FB ਪੇਜ ‘ਤੇ ਸਾਂਝੀ ਕੀਤੀ ਸੀ। ਇਸ ਸਬੰਧੀ ਸਰਬਜੀਤ ਸਿੰਘ ਮੱਕੜ ਨੇ ਫੇਸਬੁੱਕ ‘ਤੇ ਪੋਸਟ ਪਾ ਕੇ ਲਿਖਿਆ ਸੀ “ਨਹੀਓਂ ਭੁੱਲਣਾਂ ਵਿਛੋੜਾ ਪੁੱਤਰਾ ਤੇਰਾ”। ਬੜੇ ਹੀ ਦੁਖ਼ੀ ਮਨ ਨਾਲ ਆਪ ਜੀ ਨੂੰ ਦੱਸ ਰਿਹਾ ਹਾਂ ਕਿ ਮੇਰਾ ਵੱਡਾ ਪੁੱਤਰ ਕੰਵਰ ਮੱਕੜ ਜੋਕਿ ਚੇਨਈ ਵਿਖੇ ਜ਼ੇਰੇ ਇਲਾਜ ਸੀ, ਅੱਜ ਆਪਣੀ ਸਵਾਸਾਂ ਦੀ ਪੂੰਜੀ ਨੂੰ ਭੋਗਦੇ ਹੋਏ, ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਿਆ, ਗੁਰੂ ਮਹਾਰਾਜ ਜੀ ਇਸ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ਣ।

ਸਰਬਜੀਤ ਮੱਕੜ ਦੇ ਛੋਟੇ ਪੁੱਤਰ ਮਨਸਿਮਰਨ ਮੱਕੜ ਇਸ ਦੁੱਖ ਦੀ ਘੜੀ ‘ਚ ਖੁਦ ਤਾਂ ਵਾਹਿਗੁਰੂ ਦੇ ਭਾਣੇ ਨੂੰ ਮੰਨ ਰਹੇ ਸਨ ਅਤੇ ਨਾਲ ਹੀ ਆਪਣੇ ਮਾਤਾ ਪਰਿਵਾਰ ਨੂੰ ਵੀ ਸੰਭਾਲ ਰਹੇ ਸਨ।ਇਸ ਦੁੱਖ ਦੀ ਘੜੀ ਵਿਚ ਸਰਬਜੀਤ ਸਿੰਘ ਮੱਕੜ ਦੇ ਨਾਲ ਕਈ ਰਾਜਨੀਤਿਕ ਹਸਤੀਆਂ ਨੇ ਦੁੱਖ ਸਾਂਝਾ ਕੀਤਾ।

ਇਸ ਮੌਕੇ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ, ਕੇ.ਡੀ ਭੰਡਾਰੀ ਸਾਬਕਾ ਮੰਤਰੀ ਮਨੋਰੰਜਨ ਕਾਲੀਆ, ਸੁਸ਼ੀਲ ਸ਼ਰਮ, ਸੁਸ਼ੀਲ ਕੁਮਾਰ ਰਿੰਕੂ,ਪ੍ਰਦਮਸ਼੍ਰੀ ਪਰਗਟ ਸਿੰਘ, ਐੱਸਸੀ ਐਸਟੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਵਿਜੇ ਸਾਂਪਲਾ, ਸਾਬਕਾ ਐਮਐਲਏ ਸ਼ੀਤਲ ਅੰਗੁਰਾਲ, ਫਤਹਿ ਜੰਗ ਬਾਜਵਾ, ਐਮਐਲਏ ਹਰਦੇਵ ਸਿੰਘ ਲਾਡੀ ਸ਼ੈਰੋਵਾਲੀਆ, ਸਾਬਕਾ ਐਮਐੱਲਏ ਰਜਿੰਦਰ ਬੇਰੀ ਵੀ ਖਾਸ ਤੌਰ ‘ਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਆਏ ਸਨ।

error: Content is protected !!