ਗੁਰੂਗ੍ਰਾਮ ਚ ਕੁੜੀ ਨੇ ਕਰਵਾਇਆ ਕੁੜੀ ਨਾਲ ਵਿਆਹ, ਬੱਚਿਆਂ ਦੀ ਵੀ ਕਰ ਲਈ ਪੂਰੀ ਪਲ਼ੈਨਿੰਗ, ਇਹਨਾਂ ਚੋਂ ਇੱਕ ਕੁੜੀ ਕਰਦੀ ਫਿਲਮਾਂ ‘ਚ ਕੰਮ

ਦਿੱਲੀ ਦੇ ਨਾਲ ਲੱਗਦੇ ਗੁਰੂਗ੍ਰਾਮ ‘ਚ ਇਕ ਔਰਤ ਨੇ ਦੂਜਾ ਵਿਆਹ ਕਰ ਲਿਆ। ਇਹ ਵਿਆਹ 23 ਅਪ੍ਰੈਲ 2024 ਨੂੰ ਗੁਰੂਗ੍ਰਾਮ ਦੇ ਮਦਨਪੁਰੀ ਸਥਿਤ ਛੋਟੀ ਪੰਚਾਇਤ ਧਰਮਸ਼ਾਲਾ ‘ਚ ਹੋਇਆ ਸੀ, ਜੋ ਕਿ ਗੁਰੂਗ੍ਰਾਮ ਦੀ ਰਹਿਣ ਵਾਲੀ 30 ਸਾਲਾ ਅੰਜੂ ਸ਼ਰਮਾ ਦਾ ਵਿਆਹ ਹਰਿਆਣਾ ਦੇ ਫਤਿਹਾਬਾਦ ਦੀ ਰਹਿਣ ਵਾਲੀ 30 ਸਾਲਾ ਕਵਿਤਾ ਨਾਲ ਹੋਇਆ ਸੀ। ਇਸ ਰਿਸ਼ਤੇ ‘ਚ ਅੰਜੂ ਸ਼ਰਮਾ ਪਤੀ ਦਾ ਕਿਰਦਾਰ ਨਿਭਾਅ ਰਹੀ ਹੈ ਅਤੇ ਕਵਿਤਾ ਪਤਨੀ ਦਾ ਕਿਰਦਾਰ ਨਿਭਾਅ ਰਹੀ ਹੈ।

 ਅੰਜੂ ਦੱਸਦੀ ਹੈ ਕਿ ਉਸਦਾ ਨਾਮ ਅੰਜੂ ਸ਼ਰਮਾ ਹੈ ਪਰ ਉਸਦੀ ਪਤਨੀ ਵੀ ਉਸਨੂੰ ਪਿਆਰ ਨਾਲ ਅੱਜੂ ਅਤੇ ਸ਼ੋਨਾ ਕਹਿ ਕੇ ਬੁਲਾਉਂਦੀ ਹੈ। ਉਹ ਚਾਰ ਸਾਲਾਂ ਤੋਂ ਇਕੱਠੇ ਰਹੇ ਹਨ। ਉਸ ਨੇ ਦੱਸਿਆ ਕਿ ਉਸ ਦਾ ਵਿਆਹ ਵੀ ਉਨ੍ਹਾਂ ਹੀ ਰੀਤੀ-ਰਿਵਾਜਾਂ ਨਾਲ ਹੋਇਆ ਸੀ, ਜਿਸ ਤਰ੍ਹਾਂ ਇਕ ਲੜਕਾ-ਲੜਕੀ ਦਾ ਸੀ। ਦੋਵਾਂ ਦੇ ਪਰਿਵਾਰ ਵਾਲਿਆਂ ਨੇ ਵੀ ਇਸ ਵਿਆਹ ਨੂੰ ਸਵੀਕਾਰ ਕਰ ਲਿਆ ਹੈ।

ਕਵਿਤਾ ਨੇ ਦੱਸਿਆ ਕਿ ਉਹ ਇੰਨੀ ਵੱਡੀ ਹੋ ਗਈ ਹੈ, ਉਸ ਨੂੰ ਇਹ ਵੀ ਨਹੀਂ ਪਤਾ ਸੀ ਕਿ ਦੋ ਲੜਕੀਆਂ ਦਾ ਵੀ ਅਜਿਹਾ ਰਿਸ਼ਤਾ ਹੈ ਪਰ ਉਸ ਨੂੰ ਇਹ ਸਭ ਕੁਝ ਚਾਰ ਸਾਲ ਪਹਿਲਾਂ ਅੰਜੂ ਨੂੰ ਮਿਲਣ ਤੋਂ ਬਾਅਦ ਪਤਾ ਲੱਗਾ ਪਰ ਉਹ ਇਸ ਰਿਸ਼ਤੇ ਤੋਂ ਬਹੁਤ ਖੁਸ਼ ਹੈ ਅਤੇ ਉਹ ਰਹਿ ਨਹੀਂ ਸਕਦੀ ਇੱਕ ਦੂਜੇ ਤੋਂ ਬਿਨਾਂ। ਇਥੇ ਇਹ ਵੀ ਦੱਸ ਦਈਏ ਕਿ ਇਹਨਾਂ ਵਿਚੋ ਇੱਕ ਲੜਕੀ ਸੋਸ਼ਲ ਮੀਡੀਆਂ ਸਟਾਰ ਹੈ ਕਈ ਫਿਲਮਾਂ ਵਿਚ ਕੰਮ ਕਰ ਚੁੱਕੀ ਹੈ ਸੋਸ਼ਲ ਮੀਡੀਆ ਤੇ ਅਕਸਰ ਆਪਣੀਆਂ ਵੀਡੀਓਜ਼ ਦੇ ਨਾਲ ਛਾਈ ਰਹਿੰਦੀ ਹੈ

ਪੇਸ਼ੇ ਤੋਂ ਟੀਵੀ ਕਲਾ’ਕਾਰ ਅਤੇ ਯੂਟਿਊਟਬਰ ਇੰਨਫਲਿਊਸ਼ਰ ਅੰਜ਼ੂ ਸ਼ਰਮਾ ਅਤੇ ਮੇਅਕੱਪ ਆਰਟਿਸਟ ਕਵਿਤਾ ਦੀ ਮੁਲਾਕਾਤ ਹੋਈ ਅਤੇ ਹੋਲੀ ਹੋਲੀ ਇਹ ਮੁਲਾਕਾਂਤ ਪਿਆਰ ਵਿਚ ਬਦਲ ਗਈ।ਦੋਨਾਂ ਲੜਕੀਆਂ ਨੇ ਬੱਚੇ ਦੀ ਪਲੈਨਿੰਗ ਵੀ ਕਰ ਲਈ ਹੈ ਦੋਨਾਂ ਮੁਤਾਬਿਕ ਉਹ ਅਨਾਥ ਆਸ਼ਰਾਮ ਤੋਂ ਬੱਚਾ ਗੋਦ ਲੈਣਗੀਆਂ

error: Content is protected !!