Skip to content
Monday, November 25, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2024
June
25
ਪਤੀ ਨੂੰ ਸਬਕ ਸਿਖਾਉਂਣ ਲਈ ਹੈਵਾਨ ਬਣੀ ਮਾਂ, ਨਵੀਂ ਜੰਮੀ ਬੱਚੀ ਸੁੱਟੀ ਬਾਹਰ, ਗਰਮੀ, ਭੁੱਖ ਅਤੇ ਪਿਆਸ ਨਾਲ ਬੱਚੀ ਦੀ ਮੌ+ਤ
Crime
Latest News
National
Politics
Punjab
ਪਤੀ ਨੂੰ ਸਬਕ ਸਿਖਾਉਂਣ ਲਈ ਹੈਵਾਨ ਬਣੀ ਮਾਂ, ਨਵੀਂ ਜੰਮੀ ਬੱਚੀ ਸੁੱਟੀ ਬਾਹਰ, ਗਰਮੀ, ਭੁੱਖ ਅਤੇ ਪਿਆਸ ਨਾਲ ਬੱਚੀ ਦੀ ਮੌ+ਤ
June 25, 2024
Voice of Punjab
(ਵੀਓਪੀ ਬਿਊਰੋ)ਮਾਂ ਨੂੰ ਸਭ ਨੇ ਰੱਬ ਦਾ ਦਰਜ਼ਾ ਦਿੱਤਾ ਹੈ।ਮਾਂ ਤੋਂ ਉੱਪਰ ਬੱਚੇ ਲਈ ਕੋਈ ਰਿਸ਼ਤਾ ਨਹੀਂ ਹੁੰਦਾ, ਪਰ ਇੱਕ ਮਾਂ ਇਸ ਕਦਰ ਹੈਵਾਨ ਹੋ ਸਕਦੀ ਹੈ ਕਿ ਆਪਣੇ ਹੀ ਬੱਚੇ ਦੀ ਜਾਨ ਲੈ ਲਏ।ਇਸੇ ਤਰ੍ਹਾਂ ਦੀ ਘਟਨਾ ਸਾਹਮਣੇ ਆਈ ਹੈ ਜਦੋਂ ਗੁੱਸੇ ਵਿਚ ਆਈ ਮਾਂ ਬੱਚੀ ਲਈ ਕਾਲ ਬਣ ਗਈ ਆਪਣੀ ਹੀ ਬੱਚੀ ਨੂੰ ਦਰਦਨਾਕ ਮੌਤ ਦੇ ਦਿਤੀਜੰਮੂ ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਵਿੱਚ ਇੱਕ ਮਹਿਲਾ ਨੇ ਆਪਣੀ ਅੱਠ ਦਿਨ ਦੀ ਨਵਜੰਮੀ ਬੱਚੀ ਦੀ ਕਥਿਤ ਤੌਰ ’ਤੇ ਹੱਤਿਆ ਕਰ ਦਿੱਤੀ।
ਮਹਿਲਾ ਨੇ ਆਪਣੀ ਬੱਚੀ ਨੂੰ ਸੁੱਕ ਚੁੱਕੇ ਛੱਪੜ ਵਿੱਚ ਤੇਜ਼ ਧੁੱਪ ’ਚ ਛੱਡ ਦਿੱਤਾ, ਜਿਸ ਕਾਰਨ ਬੱਚੀ ਦੀ ਗਰਮੀ, ਭੁੱਖ ਅਤੇ ਪਿਆਸ ਨਾਲ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਪੁਲੀਸ ਨੂੰ ਐਤਵਾਰ ਨੂੰ ਸੂਚਨਾ ਮਿਲੀ ਕਿ ਸੁੰਦਰਬਨੀ ਤਹਿਸੀਲ ਦੇ ਕਦਮਾ ਪ੍ਰਾਤ ਪਿੰਡ ਵਿੱਚ ਲਗਭਗ ਸੁੱਕ ਚੁੱਕੇ ਇੱਕ ਛੱਪੜ ਵਿੱਚ ਇੱਕ ਬੱਚੇ ਦੀ ਲਾਸ਼ ਪਈ ਹੈ ਅਤੇ ਉਸ ਨੂੰ ਬਰਾਮਦ ਕਰਨ ਤੁਰੰਤ ਇੱਕ ਟੀਮ ਉੱਥੇ ਭੇਜੀ ਗਈ।
ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਪੀੜਤ ਦੀ ਮਾਂ ਸ਼ਰੀਫਾ ਬੇਗਮ ਨੇ ਬੱਚੀ ਦੇ ਪਿਤਾ ਮੁਹੰਮਦ ਇਕਬਾਲ ’ਤੇ ਦੋਸ਼ ਲਾਇਆ। ਅਧਿਕਾਰੀਆਂ ਨੇ ਦੱਸਿਆ ਕਿ ਹਾਲਾਂਕਿ, ਬਾਅਦ ਵਿੱਚ ਪਤਾ ਲੱਗ ਗਿਆ ਕਿ ਇਕਬਾਲ ਘਟਨਾ ਮੌਕੇ ਕਸ਼ਮੀਰ ਚਲਾ ਗਿਆ ਸੀ। ਉਨ੍ਹਾਂ ਦੱਸਿਆ ਕਿ ਇਸ ਮਗਰੋਂ ਜਾਂਚਕਰਤਾਵਾਂ ਦਾ ਧਿਆਨ ਮਾਂ ’ਤੇ ਗਿਆ, ਜਿਸ ਦੇ ਬਾਅਦ ਪੁੱਛ ਪੜਤਾਲ ਲਈ ਉਸ ਨੂੰ ਹਿਰਾਸਤ ਵਿੱਚ ਲਿਆ ਗਿਆ।
ਇੱਕ ਅਧਿਕਾਰੀ ਨੇ ਦੱਸਿਆ, ‘‘ਪੁੱਛ ਪੜਤਾਲ ਦੌਰਾਨ ਸ਼ਰੀਫਾ ਬੇਗਮ ਨੇ ਆਪਣਾ ਜੁਰਮ ਕਬੂਲ ਲਿਆ।’’ ਅਧਿਕਾਰੀਆਂ ਅਨੁਸਾਰ ਸ਼ਰੀਫਾ ਦਾ ਇਕਬਾਲ ਨਾਲ ਝਗੜਾ ਹੋਇਆ ਸੀ ਅਤੇ ਉਸ ਤੋਂ ਬਦਲਾ ਲੈਣ ਲਈ ਉਸ ਨੇ ਬੱਚੀ ਨੂੰ ਇੱਕ ਸੁੱਕੇ ਤਲਾਬ ਵਿੱਚ ਤੇਜ਼ ਧੁੱਪ ’ਚ ਛੱਡ ਦਿੱਤਾ ਅਤੇ ਬਾਅਦ ਵਿੱਚ ਇਸ ਦਾ ਦੋਸ਼ ਇਕਬਾਲ ਸਿਰ ਪਾ ਦਿੱਤਾ। ਉਨ੍ਹਾਂ ਦੱਸਿਆ ਕਿ ਸ਼ਰੀਫਾ ਖ਼ਿਲਾਫ਼ ਸੁੰਦਰਬਨੀ ਪੁਲੀਸ ਥਾਣੇ ਵਿੱਚ ਹੱਤਿਆ ਅਤੇ ਹੋਰ ਅਪਰਾਧਾਂ ਲਈ ਕੇਸ ਦਰਜ ਕੀਤਾ ਗਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ।
Post navigation
ਅੱਤਵਾਦੀ ਦੀ ਮੌਤ ਤੋਂ ਬਾਅਦ ਫੇਸਬੁੱਕ ‘ਤੇ ਲਿਖਿਆ ਸੀ ਅੱਲ੍ਹਾ ਤੁਹਾਡੀ ਸ਼ਹਾਦਤ ਨੂੰ ਸਵੀਕਾਰ ਕਰੇ, ਹਾਈਕੋਰਟ ਨੇ ਰੱਦ ਕੀਤੀ FIR
ਨੌਕਰੀ ਨਾ ਮਿਲਣ ਤੋਂ ਪਰੇਸ਼ਾਨ ਲੜਕੀ ਨੇ ਸੁਖਨਾ ਝੀਲ ਚ ਛਾਲ ਮਾਰਕੇ ਕੀਤੀ ਆ+ਤ+ਮ ਹੱ+ਤਿਆ, ਮਾਨਸਿਕ ਤੌਰ ‘ਤੇ ਸੀ ਪਰੇਸ਼ਾਨ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us