ਕਬੂਤਰਬਾਜ਼ੀ ਦਾ ਮੁਕਾਬਲਾ ਬਣੀ ਖੂਨੀ ਜੰਗ ਦਾ ਆਖਾੜਾ, 21 ਸਾਲਾਂ ਨੌਜਵਾਨ ਦਾ ਲੋਹੇ ਦੀ ਰਾੱਡ ਨਾਲ ਕ+ਤ+ਲ, ਨਾ ਬੁਲਾਉਣ ‘ਤੇ ਹੋਈ ਲੜਾਈ

ਕੋਈ ਸਮਾਂ ਹੁੰਦਾ ਸੀ ਪਿੰਡਾਂ ਵਿਚ ਕਬੂਤਰਬਾਜ਼ੀ ਦੇ ਸ਼ੋਕੀਨ ਮੁਕਾਬਲੇ ਰੱਖਦੇ ਸਨ ਲੋਕ ਘੁਲਮਿਲਕੇ ਇਹਨਾਂ ਕਬੂਤਰਾਂ ਦੇ ਜਰੀਏ ਇੱਕ ਦੂਜੇ ਨੂੰ ਪਿਆਰ ਵੰਡਦੇ ਸਨ ਪਰ ਬਦਲਦੇ ਵਕਤ ਦੇ ਨਾਲ ਲੋਕਾਂ ਦੇ ਅੰਦਰ ਇਸ ਕਦਰ ਨਫਰਤ ਭਰ ਗਈ ਹੈ ਕਿ ਲੋਕ ਇਹਨਾਂ ਮੁਕਾਬਲਿਆ ਵਿਚ ਕਬੂਤਰਾਂ ਦੇ ਮੁਕਾਬਲੇ ਘੱਟ ਕਰਦੇ ਨੇ ਖੁਦ ਜਿਆਦਾ ਮੁਕਾਬਲੇਬਾਜ਼ੀ ਕਰਦੇ ਨੇ।ਇਸੇ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਹੈ। ਖੰਨਾ ਦੇ ਪਿੰਡ ਇਕੋਲਾਹਾ ਵਿੱਚ ਕਬੂਤਰ ਉਡਾਉਣ ਦੇ ਮੁਕਾਬਲੇ ਨੂੰ ਲੈ ਕੇ ਲੜਾਈ ਹੋਈ ਜੋ ਬਾਅਦ ਵਿੱਚ ਖੂਨੀ ਜੰਗ ਵਿੱਚ ਬਦਲ ਗਈ।

21 ਸਾਲਾ ਗੁਰਦੀਪ ਸਿੰਘ ਮਾਨਾ ਦਾ ਸਿਰ ਵਿੱਚ ਲੋਹੇ ਦੀ ਰਾਡ ਨਾਲ ਵਾਰ ਕਰਕੇ ਕਤਲ ਕਰ ਦਿੱਤਾ ਗਿਆ। ਘਟਨਾ ਤੋਂ ਬਾਅਦ ਦੋਸ਼ੀ ਪਿਓ-ਪੁੱਤ ਮੌਕੇ ਤੋਂ ਫਰਾਰ ਹੋ ਗਏ। ਪੁਲਿਸ ਨੇ ਦੋਵਾਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪਰਿਵਾਰਕ ਮੈਂਬਰਾਂ ਅਨੁਸਾਰ ਪਿੰਡ ਇਕੋਲਾਹਾ ਵਿਖੇ 23 ਜੂਨ ਨੂੰ ਕਬੂਤਰ ਉਡਾਉਣ ਮੁਕਾਬਲੇ ਕਰਵਾਏ ਗਏ ਸਨ।ਸ਼ਾਮ ਕਰੀਬ ਸਾਢੇ ਸੱਤ ਵਜੇ ਕੁਲਦੀਪ ਸਿੰਘ ਵਿੱਕੀ ਆਪਣੀ ਕਾਰ ਵਿੱਚ ਗੁਰਦੁਆਰਾ ਸੰਗਤਸਰ ਸਾਹਿਬ ਦੇ ਸਾਹਮਣੇ ਚੌਕ ਵਿੱਚ ਆਇਆ ਤਾਂ ਗੁਰਦੀਪ ਸਿੰਘ ਮਾਨਾ ਆਪਣੇ ਮੋਟਰਸਾਈਕਲ ’ਤੇ ਆਇਆ। ਇਸ ਦੌਰਾਨ ਗੁਰਦੀਪ ਸਿੰਘ ਮਾਣਾ ਨੇ ਟਿੰਕੂ ਨੂੰ ਕਬੂਤਰਬਾਜ਼ੀ ਮੁਕਾਬਲੇ ਵਿੱਚ ਬੁਲਾਉਣ ’ਤੇ ਗੁੱਸਾ ਜ਼ਾਹਰ ਕੀਤਾ।

ਗੁਰਦੀਪ ਸਿੰਘ ਅਤੇ ਕੁਲਦੀਪ ਸਿੰਘ ਵਿਚਕਾਰ ਕਾਫੀ ਬਹਿਸ ਹੋ ਗਈ, ਜਿਸ ਤੋਂ ਬਾਅਦ ਦੋਵੇਂ ਆਪਣੇ ਘਰ ਚਲੇ ਗਏ। ਰਾਤ ਕਰੀਬ 9 ਵਜੇ ਕੁਲਦੀਪ ਸਿੰਘ ਵਿੱਕੀ ਆਪਣੇ ਲੜਕੇ ਦਮਨ ਔਜਲਾ ਦੇ ਨਾਲ ਗੁਰਦੀਪ ਸਿੰਘ ਮਾਨਾ ਦੇ ਘਰ ਦੇ ਬਾਹਰ ਆਇਆ ਅਤੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਜਦੋਂ ਮਾਨਾ ਘਰੋਂ ਬਾਹਰ ਆਇਆ ਤਾਂ ਪਿਓ-ਪੁੱਤ ਨੇ ਉਸ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ।

ਦਮਨ ਔਜਲਾ ਨੇ ਹੱਥ ਵਿੱਚ ਫੜੀ ਲੋਹੇ ਦੀ ਰਾਡ ਗੁਰਦੀਪ ਸਿੰਘ ਮਾਣਾ ਦੇ ਸਿਰ ’ਤੇ ਮਾਰੀ, ਜਿਸ ਕਾਰਨ ਮਾਨਾ ਖੂਨ ਨਾਲ ਲੱਥਪੱਥ ਹਾਲਤ ‘ਚ ਜ਼ਮੀਨ ‘ਤੇ ਡਿੱਗ ਗਿਆ। ਦੋਸ਼ੀ ਪਿਓ-ਪੁੱਤ ਮੌਕੇ ਤੋਂ ਫਰਾਰ ਹੋ ਗਏ। ਹਮਲੇ ਤੋਂ ਬਾਅਦ ਗੰਭੀਰ ਜ਼ਖਮੀ ਹੋਏ ਗੁਰਦੀਪ ਸਿੰਘ ਮਾਨਾ ਨੂੰ ਸਿਵਲ ਹਸਪਤਾਲ ਖੰਨਾ ਤੋਂ ਸੈਕਟਰ-32 ਚੰਡੀਗੜ੍ਹ ਦੇ ਸਿਵਲ ਹਸਪਤਾਲ ਲਈ ਰੈਫਰ ਕਰ ਦਿੱਤਾ ਗਿਆ, ਉਥੇ ਇਲਾਜ ਦੌਰਾਨ ਗੁਰਦੀਪ ਸਿੰਘ ਦੀ ਮੌਤ ਹੋ ਗਈ। ਮ੍ਰਿਤਕ ਗੁਰਦੀਪ ਸਿੰਘ ਦੇ ਪਰਿਵਾਰ ਵਾਲੇ ਰਾਹੁਲ ਦੇ ਬਿਆਨਾਂ ’ਤੇ ਕੁਲਦੀਪ ਸਿੰਘ ਵਿੱਕੀ ਅਤੇ ਉਸ ਦੇ ਪੁੱਤਰ ਦਮਨ ਔਜਲਾ ਖ਼ਿਲਾਫ਼ ਥਾਣਾ ਸਦਰ ਵਿੱਚ ਕੇਸ ਦਰਜ ਕੀਤਾ ਗਿਆ ਸੀ। ਡੀਐਸਪੀ ਹਰਜਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਦੋਵੇਂ ਮੁਲਜ਼ਮ ਫਰਾਰ ਹਨ।

error: Content is protected !!