ਧਾਰਮਿਕ ਸਥਾਨ ਤੇ ਮੱਥਾ ਟੇਕਕੇ ਆਇਆ, ਟੈਂਕੀ ਤੇ ਚੜ੍ਹਕੇ ਮਾਰ ਦਿੱਤੀ ਛਾਲ, ਜਵਾਨ ਪੁੱਤਰ ਦੀ ਮੌ+ਤ ਛੱਡ ਗਈ ਪਹੇਲੀ

ਅੱਜਕੱਲ ਭੱਜਦੋੜ ਦੇ ਸਮੇਂ ਵਿਚ ਕਦੋਂ ਕਿਸ ਨਾਲ ਕੀ ਘਟਨਾ ਵਾਪਰ ਜਾਏ ਕਿਹਾ ਨਹੀਂ ਜਾ ਸਕਦਾ ਇਨਸਾਨ ਦੇ ਮਨ ਵਿਚ ਕੀ ਚੱਲ ਰਿਹਾ ਹੈ ਕੋਈ ਨਹੀਂ ਜਾਨ ਸਕਦ।ਇਸੇ ਤਰ੍ਰਾਂ ਦੀ ਘਟਨਾ ਵਾਪਰੀ ਹੈ ਜਦੋਂ ਇਕ ਨੌਜਵਾਨ ਲੜਕੇ ਨੇ ਟੈਂਕੀ ਤੋਂ ਛਾਲ ਮਾਰਕੇ ਆਤਮ ਹੱਤਿਆ ਕਰ ਲਈ ਨਵਾਂਸ਼ਹਿਰ ਦੇ ਪਿੰਡ ਤਲਵੰਡੀ ਫੱਤੋ ਤੋਂ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿਥੇ ਇਕ ਨੌਜਵਾਨ ਨੇ ਖੌਫਨਾਕ ਕਦਮ ਚੁੱਕਿਆ ਤੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮ੍ਰਿਤਕ ਦੀ ਪਛਾਣ ਮਨਤੀਰ ਸਿੰਘ ਵਜੋਂ ਹੋਈ ਹੈ।

ਮ੍ਰਿਤਕ ਦੀ ਮਾਂ ਨੇ ਦੱਸਿਆ ਕਿ ਉਹ ਅਤੇ ਉਸ ਦੇ ਦੋਵੇਂ ਮੁੰਡੇ ਤੇ ਪਤੀ ਗੁਰਨੇਕ ਸਿੰਘ ਧਾਰਮਿਕ ਸਥਾਨ ‘ਤੇ ਮੱਥਾ ਟੇਕ ਕੇ ਵਾਪਸ ਪਰਤੇ ਤਾਂ ਮ੍ਰਿਤਕ ਮਨਤੀਰ ਸਿੰਘ ਉਨ੍ਹਾਂ ਤੋਂ ਵੱਖ ਹੋ ਗਿਆ। ਉਹ ਉਸ ਨੂੰ ਫੋਨ ਕਰਦੇ ਰਹੇ, ਮਨਤੀਰ ਸਿੰਘ 10 ਵਜੇ ਤੱਕ ਤਾਂ ਉਨ੍ਹਾਂ ਦਾ ਫੋਨ ਚੁੱਕਦਾ ਰਿਹਾ ਪਰ ਉਸ ਨੇ ਇਹ ਨਹੀਂ ਦੱਸਿਆ ਕਿ ਮੈਂ ਕਿਥੇ ਹਾਂ। ਅੱਜ ਸਵੇਰੇ 6 ਵਜੇ ਉਨ੍ਹਾਂ ਨੂੰ ਪਤਾ ਲੱਗਾ ਕਿ ਮਨਤੀਰ ਦੀ ਲਾਸ਼ ਪਿੰਡ ਤਲਵੰਡੀ ਫੱਤੂ ਦੀ ਪਾਣੀ ਵਾਲੀ ਟੈਂਕੀ ਦੇ ਕੋਲ ਪਈ ਹੈ।

ਜਾਣਕਾਰੀ ਮੁਤਾਬਕ ਮਨਤੀਰ ਸਿੰਘ ਮਾਨਸਿਕ ਤੌਰ ਉਤੇ ਪ੍ਰੇਸ਼ਾਨ ਰਹਿੰਦਾ ਸੀ। ਮਨਤੀਰ ਵੱਲੋਂ ਟੈਂਕੀ ‘ਤੇ ਚੜ ਕੇ ਛਾਲ ਮਾਰ ਦਿੱਤੀ ਗਈ ਜਿਸ ਕਾਰਨ ਉਸਦੀ ਮੌਤ ਹੋ ਗਈ

ਇਸ ਸਬੰਧੀ ਗੱਲਬਾਤ ਕਰਦੇ ਹਾਂ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦਾ ਲੜਕਾ ਮਾਨਸਿਕ ਤੌਰ ਤੇ ਪਰੇਸ਼ਾਨ ਰਹਿੰਦਾ ਸੀ ਜਿਸ ਕਾਰਨ ਉਸ ਨੇ ਇਹ ਕਦਮ ਚੁੱਕਿਆ। ਮੁਕੰਦਪੁਰ ਪੁਲਿਸ ਘਟਨਾ ਦੀ ਜਾਂਚ ਕਰ ਰਹੀ ਹੈ

error: Content is protected !!