ਹੁਣ ਪ੍ਰਧਾਨ ਮੰਤਰੀ ਬਾਜੇਕੇ ਲੜ੍ਹਨਗੇ ਰਾਜਾ ਵੜਿੰਗ ਦੀ ਸੀਟ ਤੋਂ ਚੋਣਾਂ, ਬੇਟੇ ਨੇ ਕੀਤਾ ਸੋਸ਼ਲ ਮੀਡੀਆ ਤੇ ਐਲਾਨ

ਅੰਮ੍ਰਿਤਪਾਲ ਦੇ ਸਾਥੀ ਨੂੰ ਲੈਕੇ ਵੱਡੀ ਖ਼ਬਰ

ਵਿਧਾਨਸਭਾ ਉਪ ਚੋਣ ਲੜਨ ਦਾ ਕੀਤਾ ਐਲਾਨ

ਜੇਲ੍ਹ ‘ਚ ਬੰਦ ਹੈ ਅੰਮ੍ਰਿਤਪਾਲ ਦਾ ਸਾਥੀ ਪ੍ਰਧਾਨਮੰਤਰੀ ਬਾਜੇਕੇ

ਬਾਜੇਕੇ ਦੇ ਬੇਟੇ ਦਾ ਬਿਆਨ, ਪਿਤਾ ਗਿਦੜਬਾਹਾ ਤੋਂ ਲੜਨਗੇ ਚੋਣ

ਬਾਜੇਕੇ ਦੇ ਬੇਟੇ ਆਕਾਸ਼ਦੀਪ ਨੇ ਸੋਸ਼ਲ ਮੀਡੀਆ ‘ਤੇ ਕੀਤਾ ਐਲਾਨ

ਇਸ ਤੋਂ ਪਹਿਲਾ ਅੰਮ੍ਰਿਤਪਾਲ ਖਡੂਰ ਸਾਹਿਬ ਤੋਂ ਲੜ ਚੁੱਕਿਆ ਹੈ ਚੋਣ

ਰਿਕਾਰਡ ਵੋਟਾਂ ਨਾਲ ਅੰਮ੍ਰਿਤਪਾਲ ਨੇ ਜਿੱਤ ਕੀਤੀ ਸੀ ਹਾਸਲ ਭਗਵੰਤ ਸਿੰਘ ਉਰਫ ਪ੍ਰਧਾਨ ਮੰਤਰੀ ਬਾਜੇਕੇ ਜੋ ਕਿ ਡਿਬਰੂਗੜ੍ਹ ਜੇਲ੍ਹ ਵਿਚ ਬੰਦ ਹੈ, ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਧਾਨ ਮੰਤਰੀ ਬਾਜੇਕੇ ਗਿੱਦੜਬਾਹਾ ਤੋਂ ਜ਼ਿਮਨੀ ਚੋਣ ਲੜਨਗੇ। ਉਹ ਗਿੱਦੜਬਾਹਾ ਤੋਂ ਆਜ਼ਾਦ ਉਮੀਦਵਾਰ ਹੋਣਗੇ। ਇਸ ਦੀ ਜਾਣਕਾਲੀ ਬਾਜੇਕੇ ਦੇ ਪੁੱਤਰ ਵੱਲੋਂ ਸਾਂਝੀ ਕੀਤੀ ਗਈ ਹੈ।

ਬਾਜੇਕੇ ਦੇ ਪੁੱਤਰ ਨੇ ਐਲਾਨ ਕਰਦਿਆਂ ਕਿਹਾ ਕਿ ਪਿਤਾ ਜੀ ਜੇਲ੍ਹ ਤੋਂ ਬੈਠ ਕੇ ਚੋਣ ਲੜਨਗੇ। ਉਹ ਗਿੱਦੜਬਾਹਾ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਗੇ। ਸਿੱਖ ਸੰਗਤ ਨੂੰ ਸਾਥ ਦੇਣ ਦੀ ਅਪੀਲ ਵੀ ਕੀਤੀ ਗਈ ਹੈ।

ਦੱਸ ਦੇਈਏ ਕਿ ਰਾਜਾ ਵੜਿੰਗ ਦੇ ਲੋਕ ਸਭਾ ਚੋਣ ਜਿੱਤਣ ਪਿੱਛੋਂ ਗਿੱਦੜਬਾਹਾ ਵਿਧਾਨ ਸਭਾ ਸੀਟ ਤੋਂ ਅਸਤੀਫਾ ਦੇ ਦਿੱਤਾ ਸੀ ਜਿਸ ਕਰਕੇ ਹੁਣ ਉਸ ਸੀਟ ਤੋਂ ਜ਼ਿਮਨੀ ਚੋਣ ਹੋਵੇਗੀ ਤੇ ਇਥੋਂ ਹੀ ਪ੍ਰਧਾਨ ਮੰਤਰੀ ਬਾਜੇਕੇ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਜਾ ਰਹੇ ਹਨ।

error: Content is protected !!