ਜਿਸ਼ਮ ਫਿਰੋਸ਼ੀ ਦੇ ਅੱਡੇ ਤੇ ਜਦੋਂ ਪਹੁੰਚ ਗਈ ਵਿਧਾਇਕਾ, ਪੀਸੀਆਰ ਨੂੰ ਲਗਾਈ ਫਟਕਾਰ ‘ਤੁਸੀਂ ਭਜਾ ਦਿੰਦੇ ਇਹਨਾਂ ਨੂੰ’

ਲੁਧਿਆਣਾ ਦੇ ਮੋਤੀ ਨਗਰ ਇਲਾਕੇ ਵਿੱਚ ਦੇਰ ਰਾਤ ਹਲਕਾ ਦੱਖਣੀ ਦੀ ਵਿਧਾਇਕ ਰਜਿੰਦਰ ਪਾਲ ਕੌਰ ਪਾਲ ਕੌਰ ਸ਼ੀਨਾ ਨੇ ਦੇਹ ਵਪਾਰ ਦੇ ਅੱਡਿਆਂ ਤੇ ਕੀਤੀ ਛਾਪੇਮਾਰੀ ਜਿਥੇ ਕਿ ਵਪਾਰ ਕਰਨ ਵਾਲੀਆਂ ਔਰਤਾਂ ਅਤੇ ਦੋ ਬੰਦਿਆਂ ਨੂੰ ਮੌਕੇ ਤੇ ਕਾਬੂ ਕੀਤਾ ਗਿਆ ਅਤੇ ਕੁਝ ਨੌਜਵਾਨ ਤੇ ਕੁੜੀਆਂ ਮੌਕੇ ਤੋਂ ਫਰਾਰ ਹੋ ਗਈਆਂ। ਹਲਕਾ ਵਿਧਾਇਕ ਨੇ ਕਿਹਾ ਇਲਾਕੇ ਦੇ ਵਿੱਚ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਜਿਸਦੇ ਲਈ ਉਹ ਖੁਦ ਅੱਜ ਗਰਾਊਂਡ ਉੱਤੇ ਆਏ ਨੇ ਅਤੇ ਦੇਹ ਵਪਾਰ ਦੇ ਅੱਡਿਆਂ ਉੱਤੇ ਛਾਪੇਮਾਰੀ ਕੀਤੀ ਗਈ।

ਇਸ ਮਾਮਲੇ ਵਿੱਚ ਉਹਨਾਂ ਨੇ ਕਿਹਾ ਕਿ ਸਖਤ ਤੋਂ ਸਖਤ ਕਾਰਵਾਈ ਕਰਵਾਈ ਜਾਵੇਗੀ ਚਾਹੇ ਕੋਈ ਪੁਲਿਸ ਵਾਲਾ ਵੀ ਇਸ ਮਾਮਲੇ ਦੇ ਵਿੱਚ ਇਨਵੋਲਵ ਹੋਇਆ ਉਨਾਂ ਤੇ ਵੀ ਕਾਰਵਾਈ ਕਰਵਾਈ ਜਾਵੇਗੀ ਦੂਸਰੇ ਪਾਸੇ ਮਹੱਲੇ ਦੇ ਲੋਕਾਂ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਉਹਨਾਂ ਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਕਈ ਵਾਰ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ ਪਰ ਕੋਈ ਕਾਰਵਾਈ ਨਹੀਂ  ਹੋਈ।

ਪੁਲਿਸ ਜਦ ਕਾਰਵਾਈ ਕਰਨ ਆਉਂਦੀ ਹੈ ਉਸ ਤੋਂ ਪਹਿਲਾਂ ਹੀ ਇਥੋਂ ਲੋਕ ਫਰਾਰ ਹੋ ਜਾਂਦੇ ਨੇ ਜਦ ਮੌਕੇ ਉੱਤੇ ਪਹੁੰਚੇ ਪੀਸੀਆਰ ਦੱਸਦੇ ਹਨ ਕਿ ਦੋ ਹਲਕਾ ਵਿਧਾਇਕ ਨੇ ਪੁੱਛਿਆ ਕਿ ਤੁਸੀਂ ਇੱਥੇ ਸਾਰਾ ਦਿਨ ਕੀ ਕਰਦੇ ਹੋ ਇਥੇ ਲੋਕ ਪਰੇਸ਼ਾਨ ਨੇ।

ਦੇਹ ਵਪਾਰ ਦੇ ਅੱਡੇ ਚੱਲ ਰਹੇ ਨੇ ਤਾਂ ਪੁਲਿਸ ਵਾਲਿਆਂ ਨੂੰ ਕੋਈ ਜਵਾਬ ਨਹੀਂ ਮਿਲਿਆ ਤੇ ਮੌਕੇ ਤੇ ਹਲਕਾ ਵਿਧਾਇਕ ਨੇ ਉਹਨਾਂ ਪੀਸੀਆਰ ਮੁਲਾਜ਼ਮਾਂ ਦੀ ਕਲਾਸ ਲਗਾਈ ਹੈ ਤੇ ਕਿਹਾ ਕਿ ਤੁਸੀਂ ਲੋਕ ਇਹਨਾਂ ਨੂੰ ਪਹਿਲਾਂ ਹੀ ਸੂਚਿਤ ਕਰ ਦਿੰਦੇ ਹੋ ਅਤੇ ਉਹ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਪਰ ਅੱਜ ਉਹ ਆਏ ਨੇ ਤਾਂ ਉਹਨਾਂ ਨੇ ਇਥੇ ਛਾਪੇਮਾਰੀ ਕਰਕੇ ਦੇਹ ਵਪਾਰ ਕਰਨ ਵਾਲਿਆਂ ਨੂੰ ਕਾਬੂ ਕੀਤਾ।

error: Content is protected !!