ਇਸ ਅਦਾਕਾਰਾ ਦੇ ਵਿਆਹ ਕਰਵਾਉਂਣ, ਤੋਂ ਨਾਰਾਜ਼ ਹੋ ਗਏ ਲੋਕ, ਲਗਾ ਦਿੱਤੇ ਜਗ੍ਹਾ-ਜਗ੍ਹਾ ਪੋਸਟਰ,ਲਿਿਖਆ ਨਹੀਂ ਦਾਖਲ਼ ਹੋਣ ਦੇਵਾਂਗੇ ਸ਼ਹਿਰ ‘ਚ

 ਅਦਾਕਾਰਾ ਸੋਨਾਕਸ਼ੀ ਸਿਨਹਾ ਨੇ 23 ਜੂਨ 2024 ਨੂੰ ਅਦਾਕਾਰ ਜ਼ਹੀਰ ਇਕਬਾਲ ਨਾਲ ਵਿਆਹ ਕਰਵਾਇਆ। ਪਹਿਲਾਂ ਉਨ੍ਹਾਂ ਨੇ ਕੋਰਟ ਮੈਰਿਜ ਕੀਤੀ ਅਤੇ ਫਿਰ ਮੁੰਬਈ ‘ਚ ਰਿਸੈਪਸ਼ਨ ਰੱਖੀ, ਜਿਸ ‘ਚ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਬਾਲੀਵੁੱਡ ਦੇ ਕਈ ਵੱਡੇ ਸਿਤਾਰੇ ਵੀ ਸ਼ਾਮਲ ਹੋਏ। ਪਰ, ਸੋਨਾਕਸ਼ੀ ਸਿਨਹਾ (Sonakshi Sinha) ਲਈ ਜ਼ਹੀਰ ਇਕਬਾਲ ਦੇ ਨਾਲ ਅੰਤਰਜਾਤੀ ਵਿਆਹ ਕਰਨਾ ਆਸਾਨ ਨਹੀਂ ਸੀ, ਕਿਉਂਕਿ ਵਿਆਹ ਤੋਂ ਪਹਿਲਾਂ ਅਤੇ ਬਾਅਦ ਵਿੱਚ ਉਸ ਨੂੰ ਸੋਸ਼ਲ ਮੀਡੀਆ ‘ਤੇ ਕਈ ਵਾਰ ਟ੍ਰੋਲ ਕੀਤਾ ਗਿਆ ਬਾਲੀਵੁੱਡ ਅਦਾਕਾਰਾ ਸੋਨਾਕਸ਼ੀ ਸਿਨਹਾ ਅਤੇ ਜ਼ਹੀਰ ਇਕਬਾਲ ਦਾ ਵਿਆਹ ਹੋ ਗਿਆ ਹੈ।

ਜਿੱਥੇ ਇੱਕ ਪਾਸੇ ਇਹ ਵਿਆਹ ਬਾਲੀਵੁੱਡ ਇੰਡਸਟਰੀ ਦੇ ਗਲਿਆਰਿਆਂ ਚ ਸੁਰਖੀਆਂ ਬਟੋਰ ਰਿਹਾ ਹੈ, ਉੱਥੇ ਹੀ ਦੂਜੇ ਪਾਸੇ ਇਸ ਦਾ ਵਿਰੋਧ ਵੀ ਸ਼ੁਰੂ ਹੋ ਗਿਆ ਹੈ। ਬਿਹਾਰ ਚ ਸੋਨਾਕਸ਼ੀ ਸਿਨਹਾ ਖਿਲਾਫ ਪੋਸਟਰ ਲਗਾਏ ਗਏ ਹਨ, ਜਿਸਚ ਕਿਹਾ ਗਿਆ ਹੈ ਕਿ ਉਸ ਨੂੰ ਸੂਬੇ ਚ ਦਾਖਲ ਨਾ ਹੋਣ ਦਿੱਤਾ ਜਾਵੇ।ਦਰਅਸਲ, ਬਿਹਾਰ ਦੇ ਪਟਨਾ ਚ ਸੋਨਾਕਸ਼ੀ ਸਿਨਹਾ ਅਤੇ ਜ਼ਹੀਰ ਇਕਬਾਲ  ਵਿਆਹ ਦੇ ਖਿਲਾਫ ਪੋਸਟਰ ਲਗਾਏ ਗਏ ਹਨ। ਇਸ ;ਚ ਸੋਨਾਕਸ਼ੀ ਅਤੇ ਜ਼ਹੀਰ ਇਕਬਾਲ ਦੇ ਵਿਆਹ ਨੂੰ ਲਵ ਜੇਹਾਦ ਅਤੇ ਗੈਰ-ਕਾਨੂੰਨੀ ਧਰਮ ਪਰਿਵਰਤਨ ਨੂੰ ਉਤਸ਼ਾਹਿਤ ਕਰਨ ਵਾਲਾ ਦੱਸਿਆ ਗਿਆ ਹੈ।  ਪਟਨਾ ਹਿੰਦੂ ਸ਼ਿਵ ਭਵਾਨੀ ਸੈਨਾ ਵੱਲੋਂ ਪੋਸਟਰ ਲਗਾ ਕੇ ਗੁੱਸਾ ਪ੍ਰਗਟ ਕੀਤਾ ਗਿਆ ਹੈ।

ਇਸ ਚ ਕਿਹਾ ਗਿਆ ਹੈ ਕਿ ਸ਼ਤਰੂਘਨ ਸਿਨਹਾ ਨੂੰ ਆਪਣੇ ਵਿਆਹ ਦੇ ਫੈਸਲਿਆਂ ਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ, ਨਹੀਂ ਤਾਂ ਉਨ੍ਹਾਂ ਨੂੰ ਤੁਰੰਤ ਆਪਣੇ ਘਰ ਦਾ ਨਾਂ ਰਾਮਾਇਣ ਬਦਲ ਦੇਣਾ ਚਾਹੀਦਾ ਹੈ। ਇਹ ਹਿੰਦੂ ਧਰਮ ਦਾ ਅਪਮਾਨ ਹੈ। ਪੋਸਟਰ ਚ ਚਿਤਾਵਨੀ ਦਿੱਤੀ ਗਈ ਹੈ ਕਿ ਹਿੰਦੂ ਸ਼ਿਵ ਭਵਾਨੀ ਸੈਨਾ ਸੋਨਾਕਸ਼ੀ ਸਿਨਹਾ ਨੂੰ ਬਿਹਾਰ ਚ ਦਾਖਲ ਨਹੀਂ ਹੋਣ ਦੇਵਾਂਗੇ।ਅਦਾਕਾਰ ਅਤੇ ਰਾਜਨੇਤਾ ਸ਼ਤਰੂਘਨ ਸਿਨਹਾ ਨੇ ਆਪਣੀ ਬੇਟੀ ਸੋਨਾਕਸ਼ੀ ਸਿਨਹਾ ਅਤੇ ਜ਼ਹੀਰ ਇਕਬਾਲ ਦੇ ਵਿਆਹ ਦਾ ਵਿਰੋਧ ਕਰਨ ਵਾਲਿਆਂ ‘ਤੇ ਤਿੱਖਾ ਨਿਸ਼ਾਨਾ ਸਾਧਿਆ ਹੈ।

ਦੋਹਾਂ ਨੇ 23 ਜੂਨ ਐਤਵਾਰ ਨੂੰ ਮੁੰਬਈ ‘ਚ ਇੱਕ ਨਿੱਜੀ ਸਮਾਰੋਹ ‘ਚ ਵਿਆਹ ਕੀਤਾ, ਉਨ੍ਹਾਂ ਦੇ ਵਿਆਹ ਦੀਆਂ ਤਸਵੀਰਾਂ ਹੁਣ ਸੋਸ਼ਲ ਮੀਡੀਆ ‘ਤੇ ਹਨ। ਪ੍ਰਦਰਸ਼ਨਕਾਰੀਆਂ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਸੋਨਾਕਸ਼ੀ ਦੇ ਪਿਤਾ ਅਤੇ ਅਦਾਕਾਰ ਤੋਂ ਰਾਜਨੇਤਾ ਬਣੇ ਸ਼ਤਰੂਘਨ ਸਿਨਹਾ ਨੇ ਕਿਹਾ ਕਿ ਉਨ੍ਹਾਂ ਦੀ ਧੀ ਨੇ ਨਾ ਤਾਂ ਕੁਝ ਗਲਤ ਕੀਤਾ ਹੈ ਅਤੇ ਨਾ ਹੀ ਕੁਝ ਗੈਰ-ਕਾਨੂੰਨੀ ਹੈ।’ ਉਨ੍ਹਾਂ ਨੇ ਸਾਰਿਆਂ ਨੂੰ ਨਫ਼ਰਤ ਨਾ ਫੈਲਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ‘ਅਜਿਹੇ ਪੇਸ਼ੇਵਰ ਪ੍ਰਦਰਸ਼ਨਕਾਰੀਆਂ ਬਾਰੇ ਆਨੰਦ ਬਖਸ਼ੀ ਨੇ ਲਿਖਿਆ ਹੈ, ‘ਕੁਛ ਤੋਂ ਲੋਗ ਕਹੇਗੇਂ ਲੋਗੋ ਕਾ ਕਾਮ ਹੈ ਕਹਿਣਾ।’

error: Content is protected !!