ਪੇਡਾ ਨੇ ਜਲੰਧਰ ਦੇ ਰਿਟੇਲਰਾਂ ਲਈ ਸਟੈਂਡਰਡ ਅਤੇ ਲੇਬਲਿੰਗ ਵਰਕਸ਼ਾਪ ਦਾ ਕੀਤਾ ਆਯੋਜਨ

ਜਲੰਧਰ(ਪ੍ਰਥਮ ਕੇਸਰ):ਸੂਬੇ ਵਿੱਚ ਊਰਜਾ ਦੀ ਸੰਭਾਲ ਲਈ ਉਪਰਾਲੇ ਕਰ ਰਹੀ  ਪੰਜਾਬ ਐਨਰਜੀ ਡਿਵੈਲਪਮੈਂਟ ਏਜੰਸੀ (ਪੇਡਾ) ਵੱਲੋਂ ਚਲਾਏ ਜਾ ਰਹੇ ਸਟੈਂਡਰਡ ਐਂਡ ਲੇਬਲਿੰਗ ਪ੍ਰੋਗਰਾਮ ਤਹਿਤ ਅੱਜ ਸ਼ਹਿਰ ਦੇ ਇੱਕ ਨਿੱਜੀ ਹੋਟਲ ਵਿੱਚ ਰਿਟੇਲਰਾਂ ਦਾ ਸਿਖਲਾਈ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ  ਰਿਟੇਲਰਾਂ ਨੂੰ ਫਾਈਵ ਸਟਾਰ ਰੇਟਡ ਉਪਕਰਣ ਵੇਚਣ ਲਈ ਪ੍ਰੇਰਿਤ ਕੀਤਾ ਗਿਆ । ਇਸ ਵਰਕਸ਼ਾਪ ਵਿੱਚ ਜ਼ਿਲ੍ਹੇ ਦੇ ਬਿਜਲੀ ਉਪਕਰਨਾਂ ਦੇ 50 ਰਿਟੇਲਰਾਂ ਨੇ ਭਾਗ ਲਿਆ।

ਪ੍ਰੋਗਰਾਮ ਦੌਰਾਨ ਚੰਦਰ ਗੁਪਤਾ, ਜਲੰਧਰ ਮਾਰਕੀਟ ਐਸੋਸੀਏਸ਼ਨ ਦੇ ਸੀਨੀਅਰ ਮੈਂਬਰ, ਊਰਜਾ ਦੀ ਸੰਭਾਲ ਜਾਣਕਾਰ ਵਿਨੈ ਬਜਾਜ ਅਤੇ ਤਰੁਣ ਕੁਮਾਰ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ ਜਦਕਿ ਡੀ2ਓ ਦੇ ਐਨਰਜੀ ਮੈਨੇਜਰ ਡਾ.ਐਚ.ਕੇ ਸਿੰਘ ਅਤੇ ਤਿੰਨ ਹੋਰ ਐਨਰਜੀ ਟ੍ਰੇਨਰ ਨੇ ਰਿਟੇਲਰਾਂ ਨੂੰ ਸਟਾਰ ਰੇਟਡ ਟ੍ਰੇਨਿੰਗ ਮੋਡਿਊਲ ਬਾਰੇ ਜਾਣੂ ਕਰਵਾਇਆ। ਡਾ: ਸਿੰਘ ਨੇ ਕਿਹਾ ਕਿ ਜੇਕਰ ਬਿਜਲੀ ਦੇ ਉਪਕਰਨ ਜਿਵੇਂ ਕਿ ਐਲ.ਈ.ਡੀ ਬਲਬ, ਬੀ.ਐਲ.ਡੀ.ਸੀ. ਪੱਖੇ, ਫਰਿੱਜ ਆਦਿ  ਫਾਈਵ    ਸਟਾਰ ਰੇਟਡ   ਦਰਜੇ ਦੇ ਹੋਣ ਤਾਂ ਬਿਜਲੀ ਦੀ ਬਹੁਤ ਬਚਤ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਵਰਕਸ਼ਾਪਾਂ ਰਾਹੀਂ   ਰਿਟੇਲਰਾਂ  ਨੂੰ ਸਿਖਲਾਈ ਦਿੱਤੀ ਜਾਂਦੀ ਹੈ ਤਾਂ ਜੋ ਉਹ   ਫਾਈਵ  ਸਟਾਰ ਰੇਟਡ  ਦਰਜਾ ਪ੍ਰਾਪਤ ਉਤਪਾਦ ਵੇਚ ਕੇ ਆਪਣੇ ਗਾਹਕਾਂ ਨੂੰ ਹੋਰ ਪ੍ਰੇਰਿਤ ਕਰ ਸਕਣ।

ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਆਧੁਨਿਕਤਾ ਦੇ ਇਸ ਯੁੱਗ ਵਿੱਚ ਨਵੀਆਂ ਤਕਨੀਕਾਂ ਦੀ ਮਦਦ ਨਾਲ ਬਿਜਲੀ ਦੀ ਖਪਤ ਨੂੰ ਘੱਟ ਕੀਤਾ ਜਾ ਸਕਦਾ ਹੈ ਅਤੇ  ਰਿਟੇਲਰਾਂ   ਨੂੰ ਆਪਣੇ ਆਪ ਨੂੰ ਨਵੀਨਤਮ ਤਕਨੀਕਾਂ ਤੋਂ ਅਛੂਤਾ ਨਹੀਂ ਰੱਖਣਾ ਚਾਹੀਦਾ ਹੈ। ਇਸ ਮੌਕੇ ਉਨ੍ਹਾਂ ਨੇ ਊਰਜਾ ਕੁਸ਼ਲਤਾ ਲਈ ਰਾਜ ਅਤੇ ਕੇਂਦਰ ਸਰਕਾਰ ਦੀਆਂ ਸਕੀਮਾਂ ਬਾਰੇ ਵੀ ਡੂੰਘਾਈ ਨਾਲ ਚਾਨਣਾ ਪਾਇਆ ਅਤੇ ਰਿਟੇਲਰਾਂ ਦੇ ਸ਼ੰਕਿਆਂ ਨੂੰ ਦੂਰ ਕੀਤਾ। ਇਸ ਮੌਕੇ ਵਰਕਸ਼ਾਪ ਦੀ ਸਫ਼ਲਤਾ ‘ਤੇ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਆਸ ਪ੍ਰਗਟਾਈ ਕਿ ਰਿਟੇਲਰ ਜ਼ਿਲ੍ਹੇ ਵਿਚ ਬਿਜਲੀ ਦੀ ਖਪਤ ਨੂੰ ਰੋਕਣ ਲਈ ਵੱਡੀਆਂ ਤਬਦੀਲੀਆਂ ਲਿਆਉਣ ਦੇ ਯੋਗ ਹੋਣਗੇ।

ਇਸ ਮੌਕੇ ਪੇਡਾ ਦੇ ਜ਼ਿਲ੍ਹਾ ਮੈਨੇਜਰ ਜਸਪ੍ਰੀਤ ਸਿੰਘ ਨੇ  ਰਿਟੇਲਰਾਂ  ਨੂੰ ਪੇਡਾ ਵੱਲੋਂ ਊਰਜਾ ਬਚਾਉਣ ਦੀ ਦਿਸ਼ਾ ਵਿੱਚ ਸ਼ੁਰੂ ਕੀਤੀਆਂ ਰਿਆਇਤੀ ਦਰਾਂ ਦੀਆਂ ਸਕੀਮਾਂ ਬਾਰੇ ਵੀ ਦੱਸਿਆ। ਜੈਪੁਰ ਸਥਿਤ ਡੀ2ਓ ਟੀਮ ਦੀ ਅਗਵਾਈ ਕਰ ਰਹੇ ਨਲਿਨ ਸ਼ਰਮਾ ਅਤੇ ਅਨੁਪਮਾ ਰਾਜ ਦੇ ਯਤਨਾਂ ਨੇ ਵਰਕਸ਼ਾਪ ਨੂੰ ਸਫਲ ਬਣਾਇਆ ਅਤੇ ਪ੍ਰਬੰਧਕਾਂ ਨੇ ਆਸ ਪ੍ਰਗਟਾਈ ਕਿ ਰਿਟੇਲਰ ਜ਼ਿਲ੍ਹੇ ਵਿਚ ਬਿਜਲੀ ਦੀ ਖਪਤ ਨੂੰ ਰੋਕਣ ਲਈ ਵੱਡੀਆਂ ਤਬਦੀਲੀਆਂ ਲਿਆਉਣ ਦੇ ਯੋਗ ਹੋਣਗੇ।  ਪੇਡਾ ਦੀਆਂ ਵਰਕਸ਼ਾਪਾਂ ਦੀ ਇਹ ਸਿਲਸਿਲਾ ਪੂਰਾ ਹਫ਼ਤਾ ਜਾਰੀ ਰਹੇਗਾ ਜਿਸ ਤਹਿਤ ਅੰਮ੍ਰਿਤਸਰ, ਹੁਸ਼ਿਆਰਪੁਰ,  ਲੁਧਿਆਣਾ ਅਤੇ ਮੁਹਾਲੀ ਦੇ ਸਬੰਧਤ  ਰਿਟੇਲਰ ਲਾਭ ਉਠਾਉਣਗੇ।

error: Content is protected !!