ਹਿਮਾਚਲ ਘੁੰਮਣ ਜਾਣ ਦਾ ਸੋਚ ਰਹੇ ਹੋ ਤਾਂ ਸਾਵਧਾਨ!ਭਾਰੀ ਮੀਂਹ ਨੇ ਮਚਾਈ ਤਬਾਹੀ,ਦੱਬ ਗਏ ਵਾਹਨ, 35 ਤੋਂ ਜਿਆਦਾ ਸੜਕਾਂ ਬੰਦ

 ਹਿਮਾਚਲ ਪ੍ਰਦੇਸ਼ ਵਿਚ ਮਾਨਸੂਨ ਦੀ ਪਹਿਲੀ ਬਾਰਿਸ਼ ਨੇ ਸ਼ਿਮਲਾ ਅਤੇ ਸੋਲਨ ਵਿੱਚ ਤਬਾਹੀ ਮਚਾਈ ਹੈ। ਸੋਲਨ ਦੇ ਕੁਨਿਹਾਰ ‘ਚ ਭਾਰੀ ਮੀਂਹ ਤੋਂ ਬਾਅਦ ਗੰਭਰ ਪੁਲ ਫਿਰ ਤੋਂ ਖਤਰੇ ‘ਚ ਹੈ। ਇਸ ਦੇ ਨਾਲ ਹੀ ਸ਼ਿਮਲਾ ਵਿੱਚ ਭੱਟਾਕੁਫਰ-ਆਈਐਸਬੀਟੀ ਬਾਈਪਾਸ, ਚੁਰਾਟ ਡਰੇਨ ਅਤੇ ਧਾਲੀ ਸੁਰੰਗ ਨੇੜੇ ਇਕ ਸਕੂਲ ਨੇੜੇ 6 ਵਾਹਨ ਮਲਬੇ ਦੀ ਲਪੇਟ ਵਿਚ ਆ ਗਏ। ਇਸ ਕਾਰਨ ਵਾਹਨ ਪੂਰੀ ਤਰ੍ਹਾਂ ਮਲਬੇ ਹੇਠ ਦੱਬ ਗਏ। ਸ਼ਿਮਲਾ ਅਤੇ ਸੋਲਨ ‘ਚ ਭਾਰੀ ਬਾਰਿਸ਼ ਤੋਂ ਬਾਅਦ 35 ਤੋਂ ਜ਼ਿਆਦਾ ਸੜਕਾਂ ਬੰਦ ਹੋ ਗਈਆਂ ਹਨ, ਜਿਨ੍ਹਾਂ ਨੂੰ ਬਹਾਲ ਕਰਨ ‘ਚ ਲੋਕ ਨਿਰਮਾਣ ਵਿਭਾਗ ਰੁੱਝਿਆ ਹੋਇਆ ਹੈ। ਕੁਨਿਹਾਰ-ਨਾਲਾਗੜ੍ਹ ਰਾਜ ਮਾਰਗ ਤੋਂ ਇਲਾਵਾ ਇਲਾਕੇ ਦੀਆਂ ਅੱਧੀ ਦਰਜਨ ਪੇਂਡੂ ਸੜਕਾਂ ਵੀ ਭਾਰੀ ਮੀਂਹ ਕਾਰਨ ਬੰਦ ਹੋ ਗਈਆਂ ਹਨ। ਨਾਲੀਆਂ ਵਿਚ ਪਾਣੀ ਦੇ ਤੇਜ਼ ਵਹਾਅ ਨਾਲ ਸੜਕਾਂ ’ਤੇ ਕਈ ਥਾਵਾਂ ’ਤੇ ਢਿੱਗਾਂ ਡਿੱਗ ਗਈਆਂ ਅਤੇ ਮਲਬਾ ਡਿੱਗ ਗਿਆ।

ਮਾਨਸੂਨ ਅੱਜ ਹਰਿਆਣਾ ਵਿੱਚ ਦਾਖ਼ਲ ਹੋ ਸਕਦਾ ਹੈ। ਇਸ ਤੋਂ ਪਹਿਲਾਂ ਮੀਂਹ ਕਾਰਨ ਗੁਰੂਗ੍ਰਾਮ ‘ਚ ਪਾਣੀ ਭਰ ਗਿਆ ਸੀ। ਜਿਸ ਕਾਰਨ ਦਿੱਲੀ-ਜੈਪੁਰ ਹਾਈਵੇਅ ‘ਤੇ ਲੰਮਾ ਜਾਮ ਲੱਗ ਗਿਆ। ਸਰਵਿਸ ਰੋਡ ’ਤੇ ਪਾਣੀ ਭਰਨ ਕਾਰਨ ਸਾਰੇ ਵਾਹਨ ਹਾਈਵੇਅ ਤੋਂ ਹੀ ਲੰਘ ਰਹੇ ਹਨ।

ਮਾਨਸੂਨ ਅੱਜ ਹਰਿਆਣਾ ਵਿੱਚ ਦਾਖ਼ਲ ਹੋਣ ਦੀ ਸੰਭਾਵਨਾ ਹੈ। ਸੂਬੇ ਦੇ 9 ਜ਼ਿਲ੍ਹਿਆਂ ਵਿਚ ਮੀਂਹ ਪੈ ਰਿਹਾ ਹੈ। ਜਿਸ ਤੋਂ ਬਾਅਦ ਹਰਿਆਣਾ ਦੇ ਤਾਪਮਾਨ ਵਿਚ ਔਸਤਨ 2.3 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਮੌਸਮ ਵਿਭਾਗ ਨੇ ਅੱਜ ਹਰਿਆਣਾ ਦੇ ਨੂਹ, ਪਲਵਲ, ਫਰੀਦਾਬਾਦ, ਗੁਰੂਗ੍ਰਾਮ, ਰੇਵਾੜੀ, ਝੱਜਰ, ਰੋਹਤਕ, ਸੋਨੀਪਤ ਅਤੇ ਪਾਣੀਪਤ ਵਿੱਚ 30-40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਅਤੇ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਇਨ੍ਹਾਂ ‘ਚੋਂ ਗੁਰੂਗ੍ਰਾਮ ਅਤੇ ਫਰੀਦਾਬਾਦ ‘ਚ ਸਵੇਰੇ ਭਾਰੀ ਮੀਂਹ ਪਿਆ ਹੈ।

ਇਸੇ ਤਰ੍ਹਾਂ ਸੋਲਨ ਦੇ ਕੁਨਿਹਾਰ ਵਿਚ ਭਾਰੀ ਮੀਂਹ ਦੇ ਬਾਅਦ ਗੰਭਰ ਪੁਲ ਨੂੰ ਫਿਰ ਤੋਂ ਖਤਰਾ ਪੈਦਾ ਹੋ ਗਿਆ ਹੈ। ਹਰਿਆਣਾ ਵਿਚ ਵੀ ਅੱਜ ਤੋਂ ਮਾਨਸੂਨ ਦੀ ਐਂਟਰੀ ਹੋ ਸਕਦੀ ਹੈ। ਉਸ ਤੋਂ ਪਹਿਲਾਂ ਗੁਰੂਗ੍ਰਾਮ ਵਿਚ ਮੀਂਹ ਨਾਲ ਸਭ ਪਾਸੇ ਪਾਣੀ ਹੀ ਪਾਣੀ ਹੋ ਗਿਆ ਹੈ ਜਿਸ ਨਾਲ ਦਿੱਲੀ-ਜੈਪੁਰ ਹਾਈਵੇ ‘ਤੇ ਲੰਬਾ ਜਾਮ ਲੱਗ ਗਿਆ ਹੈ। ਸਰਵਿਸ ਰੋਡ ‘ਤੇ ਪਾਣੀ ਭਰਿਆ ਹੋਣ ਕਾਰਨ ਸਾਰੇ ਵਾਹਨ ਹਾਈਵੇ ਤੋਂ ਲੰਘ ਰਹੇ ਹਨ। ਇਸ ਦੇ ਨਾਲ ਹੀ ਟੂਰਸਿਟਾਂ ਲਈ ਐਡਵਾਇਜਰੀ ਜਾਰੀ ਕੀਤੀ ਗਈ ਹੈ ।

error: Content is protected !!