ਚੋਰ ਨੇ ਪਤੀ-ਪਤਨੀ ਨੂੰ ਸੈ+ਕ+ਸ ਕਰਦਿਆਂ ਦੇਖਿਆ ਤਾਂ ਬਣਾ ਲਈ ਵੀਡੀਓ, Blackmail ਕਰ ਕੇ ਮੰਗਣ ਲੱਗਾ 10 ਲੱਖ ਰੁਪਏ

ਚੋਰ ਨੇ ਪਤੀ-ਪਤਨੀ ਨੂੰ ਸੈ+ਕ+ਸ ਕਰਦਿਆਂ ਦੇਖਿਆ ਤਾਂ ਬਣਾ ਲਈ ਵੀਡੀਓ, Blackmail ਕਰ ਕੇ ਮੰਗਣ ਲੱਗਾ 10 ਲੱਖ ਰੁਪਏ

ਛੱਤੀਸਗੜ੍ਹ (ਵੀਓਪੀ ਬਿਊਰੋ) ਸਮਾਜ ਵਿੱਚ ਲੋਕਾਂ ਦੀ ਮਾਨਸਿਕਤਾ ਪੂਰੀ ਤਰਹਾਂ ਦੇ ਨਾਲ ਬਰਬਾਦ ਹੋ ਚੁੱਕੇ ਸਰਕਾਰਾਂ ਦੀਆਂ ਨਾਲਾਇਕੀਆਂ ਕਹਿ ਲਓ ਜਾਂ ਨਸ਼ਿਆਂ ਦੀ ਭਰਮਾਰ ਜਾਂ ਆਪਣੀਆਂ ਨਿੱਜੀ ਜਰੂਰਤਾਂ ਨੂੰ ਪੂਰੀਆ ਕਰਨ ਦੇ ਵਿੱਚ ਪਾਗਲ ਹੋ ਜਾਣਾ ਕਈ ਲੋਕਾਂ ਕੋਲੋਂ ਅਜਿਹੇ ਕੰਮ ਕਰਵਾ ਦਿੰਦਾ ਹੈ, ਇਸ ਬਾਰੇ ਕਿਸੇ ਨੇ ਸੋਚਿਆ ਵੀ ਨਹੀਂ ਹੋਵੇ ਅਜਿਹਾ ਹੀ ਇੱਕ ਮਾਮਲਾ ਛੱਤੀਸਗੜ੍ਹ ਤੋਂ ਸਾਹਮਣੇ ਆਇਆ। ਜਿੱਥੇ ਇਕ ਪੜ੍ਹੇ ਲਿਖੇ ਨੌਜਵਾਨ ਨੇ ਇੱਕ ਅਜਿਹੀ ਹਰਕਤ ਕੀਤੀ। ਜਿਸ ਕਾਰਨ ਉਸਨੂੰ ਹੁਣ ਜੇਲ ਦੀ ਰੋਟੀ ਖਾਣੀ ਪਵੇਗੀ।

ਬੇਰੁਜ਼ਗਾਰੀ ਤੋਂ ਤੰਗ ਨੌਜਵਾਨ ਨੇ ਚੋਰੀ ਵਰਗੀਆਂ ਘਟਨਾਵਾਂ ਨੂੰ ਅੰਜਾਮ ਦੇਣਾ ਸ਼ੁਰੂ ਕੀਤਾ ਅਤੇ ਹੌਲੀ ਹੌਲੀ ਉਕਤ ਨੌਜਵਾਨ ਵੱਡਾ ਅਪਰਾਧੀ ਬਣਦਾ ਗਿਆ। ਇੱਕ ਦਿਨ ਤਾਂ ਉਸ ਨੌਜਵਾਨ ਨੇ ਇੱਕ ਪਤੀ ਪਤਨੀ ਜੋੜੇ ਦੀ ਸੈਕਸ ਕਰਦੇ ਹੋਏ ਦੀ ਵੀਡੀਓ ਬਣਾ ਕੇ ਹੀ ਉਹਨਾਂ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ। ਹਾਲਾਂਕਿ ਇਸ ਘਟਨਾ ਤੋਂ ਬਾਅਦ ਪੁਲਿਸ ਨੇ ਪੀੜਤ ਜੋੜੇ ਦੀ ਸ਼ਿਕਾਇਤ ‘ਤੇ ਨੌਜਵਾਨ ਨੂੰ ਕਾਬੂ ਕਰ ਲਿਆ ਹੈ ਅਤੇ ਜੇਲ ਵਿੱਚ ਸੁੱਟ ਦਿੱਤਾ ਪਰ ਸੋਚਣ ਵਾਲੀ ਗੱਲ ਹੈ ਕਿ ਉਸ ਨੌਜਵਾਨ ਦੀ ਜੋ ਕਿ ਪੜ੍ਹਿਆ-ਲਿਖਿਆ ਸੀ,ਇਸ ਹਰਕਤ ਦੇ ਨਾਲ ਉਸ ਪਤੀ ਪਤਨੀ ਨੂੰ ਕਿੰਨਾ ਸ਼ਰਮਿੰਦਾ ਹੋਣਾ ਪਿਆ ਹੋਵੇਗਾ ਅਤੇ ਇਸਦੇ ਨਾਲ ਹੀ ਉਕਤ ਨੌਜਵਾਨ ਦੀ ਵੀ ਜ਼ਿੰਦਗੀ ਖਰਾਬ ਹੋ ਗਈ ਹੈ ਹੁਣ ਉਸ ਨੂੰ ਲੰਬਾ ਸਮਾਂ ਜੇਲ ਵਿੱਚ ਬਤੀਤ ਕਰਨਾ ਪਵੇਗਾ। ਸਾਰਾ ਮਾਮਲਾ ਕੀ ਹੈ ਆਓ ਅਸੀਂ ਜਾਣਦੇ ਹਾਂ।

ਘਟਨਾ ਛੱਤੀਸਗੜ੍ਹ ਦੇ ਦੁਰਗ ਜ਼ਿਲ੍ਹੇ ਦੀ ਹੈ। ਜਿੱਥੇ ਇੱਕ ਨੌਜਵਾਨ ਜੋ ਕਿ ਉਚੇਰੀ ਸਿੱਖਿਆ ਹਾਸਿਲ ਕਰ ਚੁੱਕਾ ਸੀ ਜਦ ਬੇਰੁਜ਼ਗਾਰ ਰਿਹਾ ਤਾਂ ਉਸਨੇ ਆਪਣੇ ਆਸ ਪਾਸ ਘਰਾਂ ਵਿੱਚ ਚੋਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਇਸੇ ਦੌਰਾਨ ਹੀ ਜਦੋਂ ਉਹ ਇੱਕ ਦਿਨ ਕਿਸੇ ਘਰ ਵਿੱਚ ਚੋਰੀ ਕਰਨ ਗਿਆ ਤਾਂ ਅੱਗੇਓ ਉਸ ਘਰ ਵਿੱਚ ਪਤੀ ਪਤਨੀ ਆਪਣੇ ਕਮਰੇ ਵਿੱਚ ਸੈਕਸ ਕਰ ਰਹੇ ਸਨ। ਇਸ ਦੌਰਾਨ ਉਕਤ ਨੌਜਵਾਨ ਨੇ ਉਹਨਾਂ ਨੂੰ ਦੇਖ ਲਿਆ ਅਤੇ ਉਹਨਾਂ ਦੀ ਅਸ਼ਲੀਲ ਵੀਡੀਓ ਆਪਣੇ ਮੋਬਾਈਲ ਵਿੱਚ ਕੇਅਰ ਕਰਨ ਲਈ ਇਨਾ ਹੀ ਨਹੀਂ ਮੋਬਾਇਲ ਵਿੱਚ ਵੀਡੀਓ ਕੇਅਰ ਕਰਨ ਤੋਂ ਬਾਅਦ ਉਕਤ ਨੌਜਵਾਨ ਨੇ ਉਹ ਵੀਡੀਓ ਉਸ ਜੋੜੇ ਨੂੰ ਭੇਜ ਦਿੱਤੀ ਅਤੇ ਵੀਡੀਓ ਭੇਜ ਕੇ ਉਹਨਾਂ ਨੂੰ ਬਲੈਕ ਮੇਲ ਕਰਨਾ ਸ਼ੁਰੂ ਕਰ ਦਿੱਤਾ ਮੁਲਜਮ ਨੌਜਵਾਨ ਉਤ ਜੋੜੇ ਕੋਲੋਂ ਲੱਖਾਂ ਰੁਪਆ ਦੀ ਮੰਗ ਕਰ ਰਿਹਾ ਸੀ। ਪੁਲਿਸ ਮੁਤਾਬਕ ਉਕਤ ਨੌਜਵਾਨ ਨੇ ਉਹਨਾਂ ਕੋਲੋਂ 10 ਲੱਖ ਰੁਪਏ ਦੀ ਮੰਗ ਕੀਤੀ ਸੀ ਇਸ ਵੀਡੀਓ ਨੂੰ ਦੇਖ ਕੇ ਉਕਤ ਜੋੜਾ ਕਾਫੀ ਘਬਰਾ ਗਿਆ ਅਤੇ ਉਹਨਾਂ ਨੇ ਪੁਲਿਸ ਨੂੰ ਇਸ ਸਬੰਧੀ ਜਾ ਕੇ ਸ਼ਿਕਾਇਤ ਦਰਜ ਕਰਵਾਈ।

ਜਾਂਚ ਦੌਰਾਨ ਪੁਲਿਸ ਨੂੰ ਪਤਾ ਲੱਗਾ ਕਿ ਵਿਨੈ ਕੁਮਾਰ ਸਾਹੂ ਪਹਿਲਾਂ ਸਰਕਾਰੀ ਨੌਕਰੀ ਦੀ ਤਿਆਰੀ ਕਰਦਾ ਸੀ। ਉਹ ਕਈ ਵਾਰ ਸਿਵਲ ਇਮਤਿਹਾਨ ਵਿੱਚ ਵੀ ਬੈਠਾ ਹੈ। ਪਰ ਉਹ ਹਮੇਸ਼ਾ ਅਸਫਲ ਰਿਹਾ। ਇਸ ਤੋਂ ਬਾਅਦ ਉਸ ਨੇ ਚੋਰੀ ਕਰਕੇ ਆਪਣਾ ਗੁਜ਼ਾਰਾ ਕਮਾਉਣ ਦਾ ਫੈਸਲਾ ਕੀਤਾ। ਉਸ ਨੇ ਆਲੇ-ਦੁਆਲੇ ਦੇ ਲੋਕਾਂ ਦੇ ਮੋਬਾਈਲ ਫੋਨ ਚੋਰੀ ਕਰਨੇ ਸ਼ੁਰੂ ਕਰ ਦਿੱਤੇ। ਬੀਤੇ ਸ਼ੁੱਕਰਵਾਰ ਉਹ ਚੋਰੀ ਕਰਨ ਲਈ ਇੱਕ ਜੋੜੇ ਦੇ ਘਰ ਦਾਖਲ ਹੋਇਆ। ਉਹ ਉਥੇ ਚੋਰੀ ਕਰਨ ਲਈ ਕੋਈ ਚੀਜ਼ ਲੱਭ ਰਿਹਾ ਸੀ ਜਦੋਂ ਉਸ ਦੀ ਨਜ਼ਰ ਪਤੀ-ਪਤਨੀ ‘ਤੇ ਪਈ। ਦੋਵੇਂ ਅਤਰੰਗ ਹਾਲਾਤ ਵਿਚ ਸਨ। ਵਿਨੈ ਨੇ ਲੁਕ-ਛਿਪ ਕੇ ਦੋਵਾਂ ਦੀ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ।

ਅਗਲੀ ਸਵੇਰ ਉਸ ਨੇ ਉਹ ਵੀਡੀਓ ਪਤੀ-ਪਤਨੀ ਨੂੰ ਭੇਜ ਦਿੱਤੀ। ਉਸ ਨੇ ਫੋਨ ਕਰਕੇ 10 ਲੱਖ ਰੁਪਏ ਦੀ ਮੰਗ ਵੀ ਕੀਤੀ। ਆਪਣੇ ਇੰਟੀਮੇਟ ਪਲਾਂ ਦੀ ਵੀਡੀਓ ਦੇਖ ਕੇ ਜੋੜਾ ਕਾਫੀ ਹੈਰਾਨ ਰਹਿ ਗਿਆ। ਉਹ ਸ਼ਿਕਾਇਤ ਲੈ ਕੇ ਥਾਣੇ ਪਹੁੰਚ ਗਿਆ। ਉਨ੍ਹਾਂ ਨੇ 10 ਲੱਖ ਰੁਪਏ ਦੇ ਮਾਮਲੇ ਅਤੇ ਵਟਸਐਪ ‘ਤੇ ਆਏ ਵੀਡੀਓ ਦੀ ਪੁਲਸ ਨੂੰ ਸੂਚਨਾ ਦਿੱਤੀ। ਦੁਰਗ ਪੁਲਿਸ ਨੇ ਇਸ ਮਾਮਲੇ ਲਈ ਵਿਸ਼ੇਸ਼ ਟੀਮ ਬਣਾਈ। ਬੁੱਧਵਾਰ ਨੂੰ ਪੁਲਸ ਨੇ ਚੋਰ ਵਿਨੈ ਨੂੰ ਗ੍ਰਿਫਤਾਰ ਕਰ ਲਿਆ। ਉਸ ਦੇ ਫੋਨ ਤੋਂ ਅਸ਼ਲੀਲ ਵੀਡੀਓ ਡਿਲੀਟ ਕਰ ਦਿੱਤੀ ਗਈ ਹੈ।

error: Content is protected !!