ਅਮਰੀਕਾ ਤੋਂ ਬਹੁਤ ਹੀ ਦੁੱਖਦਾਈ ਖ਼ਬਰ ਸਾਹਮਣੇ ਆ ਰਹੀ ਐ, ਜਿੱਥੇ ਹਰਿਆਣੇ ਰਹਿਣ ਵਾਲੇ ਦੋ ਨੌਜਵਾਨਾਂ ਦੀ ਝੀਲ ਵਿਚ ਨਹਾਉਂਦੇ ਸਮੇਂ ਡੁੱਬਣ ਕਾਰਨ ਮੌਤ ਹੋ ਗਈ। ਦੋਵੇਂ ਆਪਣੇ ਪਰਿਵਾਰਾਂ ਦੇ ਇਕਲੌਤੇ ਪੁੱਤਰ ਸਨ। ਪਰਿਵਾਰ ਨੇ ਦੋਵੇਂ ਜਣਿਆਂ ਨੂੰ ਕਰੀਬ ਇਕ ਸਾਲ ਪਹਿਲਾਂ 80 ਲੱਖ ਰੁਪਏ ਖ਼ਰਚ ਕਰਕੇ ਡੰਕੀ ਦੇ ਰਸਤੇ ਅਮਰੀਕਾ ਭੇਜਿਆ ਸੀ, ਜਿੱਥੇ ਉਹ ਇਕ ਡਿਪਾਰਟਮੈਂਟਲ ਸਟੋਰ ’ਤੇ ਕੰਮ ਕਰਦੇ ਸੀ।
ਇਹ ਖ਼ਬਰ ਸੁਣ ਕੇ ਦੋਵੇਂ ਪਰਿਵਾਰਾਂ ’ਤੇ ਦੁੱਖਾਂ ਦਾ ਪਹਾੜ ਟੁੱਟ ਗਿਆ। ਹਰਿਆਣਾ ਵਿਚ ਕਰਨਾਲ ਦੇ ਰਹਿਣ ਵਾਲੇ ਦੋ ਗੱਭਰੂ ਨੌਜਵਾਨਾਂ ਅਮਰੀਕਾ ਵਿਚ ਮੌਤ ਹੋ ਗਈ। ਜਾਣਕਾਰੀ ਅਨੁਸਾਰ ਇਹ ਦੋਵੇਂ ਨੌਜਵਾਨ ਕੈਲੀਫੋਰਨੀਆ ਵਿਖੇ ਇਕ ਝੀਲ ਵਿਚ ਨਹਾਉਣ ਲਈ ਗਏ ਸੀ, ਜਿੱਥੇ ਪਾਣੀ ਵਿਚ ਡੁੱਬਣ ਕਾਰਨ ਇਨ੍ਹਾਂ ਦੋਵਾਂ ਦੀ ਮੌਤ ਹੋ ਗਈ, ਜਦਕਿ ਉਨ੍ਹਾਂ ਦੇ ਇਕ ਸਾਥੀ ਦੀ ਮਸਾਂ ਜਾਨ ਬਚੀ।
ਮ੍ਰਿਤਕ ਨੌਜਵਾਨਾਂ ਦੀ ਪਛਾਣ 21 ਸਾਲਾ ਮਹਿਤਾਬ ਸਿੰਘ ਵਾਸੀ ਪਿੰਡ ਗੋਬਿੰਦਗੜ੍ਹ ਅਤੇ 17 ਸਾਲਾ ਏਕਮ ਸਿੰਘ ਵਾਸੀ ਪਿੰਡ ਚੁਨਰੀ ਜ਼ਿਲ੍ਹਾ ਕਰਨਾਲ ਦੇ ਰੂਪ ਵਿਚ ਹੋਈ ਐ। ਇਸ ਘਟਨਾ ਦੌਰਾਨ ਇਨ੍ਹਾਂ ਦਾ ਇਕ ਹੋਰ ਸਾਥੀ ਫੈਜ਼ਪੁਰ ਵਾਸੀ ਚਰਨਜੀਤ ਸਿੰਘ ਵੀ ਝੀਲ ਵਿਚ ਡੁੱਬ ਰਿਹਾ ਸੀ, ਜਿਸ ਨੂੰ ਉਥੇ ਮੌਜੂਦ ਲੋਕਾਂ ਨੇ ਸਮਾਂ ਰਹਿੰਦੇ ਬਾਹਰ ਕੱਢ ਲਿਆ, ਜਿਸ ਕਰਕੇ ਉਸ ਦੀ ਜਾਨ ਬਚ ਗਈ।
ਪਰਿਵਾਰਕ ਮੈਂਬਰਾਂ ਦੇ ਅਨੁਸਾਰ ਮਹਿਤਾਬ ਸਿੰਘ, ਏਕਮ ਸਿੰਘ ਅਤੇ ਚਰਨਜੀਤ ਸਿੰਘ ਇਕੱਠੇ ਇਕੋ ਕਮਰੇ ਵਿਚ ਰਹਿੰਦੇ ਸੀ। 25 ਜੂਨ ਨੂੰ ਉਹ ਕੈਲੀਫੋਰਨੀਆ ਦੀ ਸੈਨ ਫਰਾਂਸਿਸਕੋ ਝੀਲ ਵਿਚ ਨਹਾਉਣ ਗਏ ਸੀ, ਜਿੱਥੇ ਮਹਿਤਾਬ ਸਿੰਘ ਅਤੇ ਏਕਮ ਸਿੰਘ ਝੀਲ ਵਿਚ ਡੁੱਬ ਗਏ। ਉਨ੍ਹਾਂ ਨੂੰ ਬਚਾਉਣ ਲਈ ਚਰਨਜੀਤ ਸਿੰਘ ਵੀ ਅੱਗੇ ਵੱਲ ਵਧਿਆ ਤਾਂ ਉਹ ਵੀ ਡੁੱਬਣ ਲੱਗਾ ਸੀ ਪਰ ਆਸਪਾਸ ਦੇ ਲੋਕਾਂ ਨੇ ਮਹਿਤਾਬ ਅਤੇ ਚਰਨਜੀਤ ਨੂੰ ਬਾਹਰ ਕੱਢ ਲਿਆ ਪਰ ਏਕਮ ਬਾਰੇ ਕੁੱਝ ਪਤਾ ਨਹੀਂ ਚੱਲ ਸਕਿਆ। ਦੋਵਾਂ ਨੂੰ ਤੁਰੰਤ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਜਿੱਥੇ ਮਹਿਤਾਬ ਨੂੰ ਡਾਕਟਰਾਂ ਨੇ ਮ੍ਰਿਤਕ ਕਰਾਰ ਦੇ ਦਿੱਤਾ। ਇਸ ਮਗਰੋਂ ਕਰੀਬ 24 ਘੰਟੇ ਬਾਅਦ ਏਕਤ ਦੀ ਲਾਸ਼ ਝੀਲ ਵਿਚੋਂ ਬਰਾਮਦ ਹੋਈ।ਕੈਨੇਡਾ ਵਿਚ ਇਕ ਹਫ਼ਤੇ ਤੋਂ ਲਾਪਤਾ ਪੰਜਾਬੀ ਨੌਜਵਾਨ ਦੀ ਮੌਤ ਹੋਣ ਦੀ ਖ਼ਬਰ ਮਿਲੀ ਹੈ। ਦਸਿਆ ਜਾ ਰਿਹਾ ਹੈ ਕਿ ਨੌਜਵਾਨ ਨੇ ਨਿਆਗਰਾ ਫਾਲਜ਼ ਤੋਂ ਛਾਲ ਮਾਰ ਕੇ ਜੀਵਨ ਲੀਲਾ ਸਮਾਪਤ ਕਰ ਲਈ ਹੈ।ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਅੱਬੂਵਾਲ ਦਾ 22 ਸਾਲਾ ਨੌਜਵਾਨ ਚਰਨਦੀਪ ਸਿੰਘ ਕੈਨੇਡਾ ਦੇ ਬਰੈਂਪਟਨ ਸ਼ਹਿਰ ਵਿਚ ਪਿਛਲੇ ਇਕ ਤੋਂ ਲਾਪਤਾ ਸੀ। ਕਿਸਾਨ ਜੋਰਾ ਸਿੰਘ ਦਾ ਪੁੱਤਰ ਕਰੀਬ 10 ਮਹੀਨੇ ਪਹਿਲਾਂ ਪੜ੍ਹਨ ਲਈ ਕੈਨੇਡਾ ਗਿਆ ਸੀ।