ਰਾਹੁਲ ਗਾਂਧੀ ਨੇ ਪਾਰਲੀਮੈਂਟ ‘ਚ ਸ੍ਰੀ ਗੁਰੂ ਨਾਨਕ ਦੇਵ ਜੀ ਤਸਵੀਰ ਦਿਖਾ ਕੇ ਕਹਿ’ਤੀ ਵੱਡੀ ਗੱਲ, PM ਮੋਦੀ ਨੂੰ ਉੱਠ ਕੇ ਕਹਿਣਾ ਪਿਆ-ਇਦਾ ਨਾ ਕਰੋ

ਰਾਹੁਲ ਗਾਂਧੀ ਨੇ ਪਾਰਲੀਮੈਂਟ ‘ਚ ਸ੍ਰੀ ਗੁਰੂ ਨਾਨਕ ਦੇਵ ਜੀ ਤਸਵੀਰ ਦਿਖਾ ਕੇ ਕਹਿ’ਤੀ ਵੱਡੀ ਗੱਲ, PM ਮੋਦੀ ਨੂੰ ਉੱਠ ਕੇ ਕਹਿਣਾ ਪਿਆ-ਇਦਾ ਨਾ ਕਰੋ

ਦਿੱਲੀ (ਵੀਓਪੀ ਬਿਊਰੋ) ਅੱਜ ਲੋਕ ਸਭਾ ਵਿੱਚ ਰਾਹੁਲ ਗਾਂਧੀ ਨੇ ਭਾਜਪਾ ਉੱਤੇ ਜੰਮ ਕੇ ਹਮਲਾ ਬੋਲਿਆ ਅਤੇ ਭਾਜਪਾ ‘ਤੇ ਹਿੰਸਾ ਫੈਲਾਉਣ ਦਾ ਇਲਜ਼ਾਮ ਲਾਇਆ। ਇਸ ਦੌਰਾਨ ਰਾਹੁਲ ਗਾਂਧੀ ਨੇ ਆਪਣੇ ਸਪੀਚ ਵਿੱਚ ਸਾਰੇ ਧਰਮਾਂ ਦੇ ਗੁਰੂਆਂ ਪੀਰਾਂ ਦੀਆਂ ਤਸਵੀਰਾਂ ਵੀ ਸਦਨ ਵਿੱਚ ਦਿਖਾਈਆਂ ਅਤੇ ਭਾਜਪਾ ਨੂੰ ਹਿੰਸਾ ਦਾ ਪਾਠ ਪੜ੍ਹਾਇਆ। ਰਾਹੁਲ ਗਾਂਧੀ ਦੀ ਸਪੀਚ ਤੋਂ ਬਾਅਦ ਭਾਜਪਾ ਆਗੂਆਂ ਨੇ ਰਾਹੁਲ ਗਾਂਧੀ ਦੇ ਬਿਆਨ ਦਾ ਕਾਫੀ ਜਿਆਦਾ ਵਿਰੋਧ ਕੀਤਾ।

ਇਥੋਂ ਤੱਕ ਕੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਆਪਣੀ ਸੀਟ ਤੋਂ ਉੱਠ ਕੇ ਰਾਹੁਲ ਗਾਂਧੀ ਨੂੰ ਜਵਾਬ ਦੇਣਾ ਪਿਆ। ਇਸ ਦੌਰਾਨ ਹੋਰ ਵੀ ਭਾਜਪਾ ਆਗੂਆਂ ਨੇ ਖੂਬ ਹੰਗਾਮਾ ਕਰਦੇ ਹੋਏ ਰਾਹੁਲ ਗਾਂਧੀ ਦੇ ਬਿਆਨ ਦਾ ਵਿਰੋਧ ਕੀਤਾ। ਇਸ ਤੋਂ ਬਾਅਦ ਅਮਿਤ ਸ਼ਾਹ ਨੇ ਰਾਹੁਲ ਗਾਂਧੀ ਦੇ ਬਿਆਨ ‘ਤੇ ਆਪਣੀ ਪ੍ਰਤੀਕਿਰਿਆ ਦਿੱਤੀ ਅਤੇ ਸਖਤ ਸ਼ਬਦਾਂ ਵਿੱਚ ਜਵਾਬ ਦਿੱਤਾ। ਇਹ ਸਾਰਾ ਮਾਮਲਾ ਕੀ ਸੀ ਅਤੇ ਕਿਵੇਂ ਵਾਪਰਿਆ ਆਓ ਅਸੀਂ ਇਸ ਬਾਰੇ ਗੱਲ ਕਰਦੇ।

ਲੋਕ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਵਜੋਂ ਰਾਹੁਲ ਗਾਂਧੀ ਦੇ ਹਿੰਦੂਆਂ ‘ਤੇ ਦਿੱਤੇ ਬਿਆਨ ਨੇ ਹੰਗਾਮਾ ਮਚਾ ਦਿੱਤਾ ਸੀ। ਦਰਅਸਲ ਰਾਹੁਲ ਨੇ ਕਿਹਾ ਸੀ ਕਿ ਜੋ ਲੋਕ ਆਪਣੇ ਆਪ ਨੂੰ ਹਿੰਦੂ ਕਹਿੰਦੇ ਹਨ, ਉਹ ਹਿੰਸਾ ਵਿੱਚ ਸ਼ਾਮਲ ਹੁੰਦੇ ਹਨ। ਇਸ ਨੂੰ ਲੈ ਕੇ ਸਦਨ ‘ਚ ਕਾਫੀ ਹੰਗਾਮਾ ਹੋਇਆ। ਪੀਐਮ ਮੋਦੀ ਨੇ ਖ਼ੁਦ ਰਾਹੁਲ ਨੂੰ ਆਪਣੇ ਭਾਸ਼ਣ ਦੌਰਾਨ ਰੋਕਿਆ ਅਤੇ ਕਿਹਾ ਕਿ ਪੂਰੇ ਹਿੰਦੂ ਭਾਈਚਾਰੇ ਨੂੰ ਹਿੰਸਾ ਨਾਲ ਜੋੜਨਾ ਸਹੀ ਨਹੀਂ ਹੈ। ਇਸ ਦੇ ਨਾਲ ਹੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਰਾਹੁਲ ਗਾਂਧੀ ‘ਤੇ ਤਿੱਖਾ ਹਮਲਾ ਕੀਤਾ। ਸ਼ਾਹ ਨੇ ਕਿਹਾ ਕਿ ਰਾਹੁਲ ਗਾਂਧੀ ਨੂੰ ਇਸ ਬਿਆਨ ਲਈ ਮੁਆਫੀ ਮੰਗਣੀ ਚਾਹੀਦੀ ਹੈ।

ਭਾਜਪਾ ‘ਤੇ ਨਿਸ਼ਾਨਾ ਸਾਧਦੇ ਹੋਏ ਰਾਹੁਲ ਨੇ ਕਿਹਾ ਕਿ ਆਪਣੇ ਆਪ ਨੂੰ ਹਿੰਦੂ ਕਹਾਉਣ ਵਾਲੇ 24 ਘੰਟੇ ਹਿੰਸਾ, ਹਿੰਸਾ, ਹਿੰਸਾ ਚਾਹੁੰਦੇ ਹਨ ਅਤੇ ਨਫ਼ਰਤ, ਨਫ਼ਰਤ, ਨਫ਼ਰਤ; ਝੂਠ, ਝੂਠ, ਝੂਠ ਕਰਦੇ ਰਹਿੰਦੇ ਹਨ। ਉਹ ਬਿਲਕੁਲ ਵੀ ਹਿੰਦੂ ਨਹੀਂ ਹਨ। ਤੁਸੀਂ ਬਿਲਕੁਲ ਵੀ ਹਿੰਦੂ ਨਹੀਂ ਹੋ। ਹਿੰਦੂ ਧਰਮ ਵਿੱਚ ਸਪਸ਼ਟ ਲਿਖਿਆ ਹੈ ਕਿ ਸੱਚ ਦੇ ਨਾਲ ਖੜੇ ਹੋਣਾ ਚਾਹੀਦਾ ਹੈ। ਸੱਚ ਤੋਂ ਪਿੱਛੇ ਨਹੀਂ ਹਟਣਾ ਚਾਹੀਦਾ। ਅਹਿੰਸਾ ਫੈਲਾਉਣੀ ਚਾਹੀਦੀ ਹੈ।

ਇਸ ਦੌਰਾਨ ਰਾਹੁਲ ਗਾਂਧੀ ਨੇ ਸਭ ਤੋਂ ਪਹਿਲਾਂ ਭਗਵਾਨ ਸ਼ਿਵ ਦੀ ਤਸਵੀਰ ਦਿਖਾ ਕੇ ਪੂਰੇ ਸਦਨ ਵਿੱਚ ਕਿਹਾ ਕਿ ਸ਼ਿਵ ਹਿੰਸਾ ਦੇ ਪ੍ਰਤੀਕ ਹਨ। ਸ਼ਿਵ ਡਰਾਉਣ ਅਤੇ ਡਰਨ ਵਿੱਚ ਵਿਸ਼ਵਾਸ ਨਹੀਂ ਰੱਖਦੇ। ਇਸ ਤੋਂ ਬਾਅਦ ਉਹਨਾਂ ਨੇ ਇਸਲਾਮ ਧਰਮ ਬਾਰੇ ਵੀ ਬੋਲਿਆ ਕਿ ਇਸਲਾਮ ਧਰਮ ਵਿੱਚ ਵੀ ਡਰਨਾ ਅਤੇ ਡਰਾਉਣਾ ਪਾਪ ਮੰਨਿਆ ਜਾਂਦਾ ਹੈ। ਇਸ ਤੋਂ ਬਾਅਦ ਰਾਹੁਲ ਗਾਂਧੀ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਦਿਖਾਉਂਦੇ ਹੋਏ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਹਿੰਸਾ ਦੇ ਪੁਜਾਰੀ ਸਨ। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵਿਚਾਰ ਸਨ ਕਿ ਕਿਸੇ ਨੂੰ ਡਰਾਉਣਾ ਅਤੇ ਖੁਦ ਕਿਸੇ ਤੋਂ ਡਰਨਾ ਪਾਪ ਦੇ ਸਮਾਨ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬਗਦਾਦ ਮੱਕੇ ਤੋਂ ਲੈ ਕੇ ਸ੍ਰੀ ਲੰਕਾ ਤੱਕ ਯਾਤਰਾ ਕਰਕੇ ਲੋਕਾਂ ਨੂੰ ਡਰ ਤੋਂ ਬਚਣ ਦੀ ਪ੍ਰੇਰਨਾ ਦਿੱਤੀ ਅਤੇ ਸੱਚ ਦੇ ਮਾਰਗ ‘ਤੇ ਚੱਲਣ ਲਈ ਕਿਹਾ। ਇਸ ਤੋਂ ਇਲਾਵਾ ਉਹਨਾਂ ਨੇ ਯਿਸੂ ਮਸੀਹ ਅਤੇ ਹੋਰਨਾਂ ਧਰਮਾਂ ਦੀ ਗੁਰੂਆਂ-ਪੀਰਾਂ ਦਾ ਵੀ ਹਵਾਲਾ ਦਿੰਦੇ ਹੋਏ ਭਾਜਪਾ ਨੂੰ ਸਮਝਾਇਆ ਕਿ ਹਿੰਸਾ ਦਾ ਪਾਠ ਛੱਡ ਕੇ ਅਹਿੰਸਾ ਰਾਹ ‘ਤੇ ਚੱਲੋ ਅਤੇ ਨਫਰਤ ਨਾ ਫੈਲਾਓ।

ਇਸ ਦੌਰਾਨ ਪੀਐਮ ਮੋਦੀ ਨੇ ਵਿਚਾਲੇ ਹੀ ਉੱਠ ਕੇ ਰਾਹੁਲ ਗਾਂਧੀ ਨੂੰ ਰੋਕਿਆ ਅਤੇ ਕਿਹਾ ਕਿ ਇਹ ਮਾਮਲਾ ਬਹੁਤ ਗੰਭੀਰ ਹੈ। ਸਮੁੱਚੇ ਹਿੰਦੂ ਭਾਈਚਾਰੇ ਨੂੰ ਹਿੰਸਕ ਕਹਿਣਾ ਗੰਭੀਰ ਮਾਮਲਾ ਹੈ। ਇਸ ‘ਤੇ ਰਾਹੁਲ ਨੇ ਜਵਾਬ ਦਿੱਤਾ ਕਿ ਮੈਂ ਭਾਜਪਾ ਨੂੰ ਹਿੰਸਕ ਕਿਹਾ, ਨਰਿੰਦਰ ਮੋਦੀ ਪੂਰਾ ਹਿੰਦੂ ਸਮਾਜ ਨਹੀਂ ਹੈ। ਭਾਜਪਾ ਪੂਰਾ ਹਿੰਦੂ ਸਮਾਜ ਨਹੀਂ ਹੈ। ਆਰਐਸਐਸ ਪੂਰਾ ਹਿੰਦੂ ਸਮਾਜ ਨਹੀਂ ਹੈ।

ਰਾਹੁਲ ਗਾਂਧੀ ਦੇ ਬਿਆਨ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਅਮਿਤ ਸ਼ਾਹ ਨੇ ਕਿਹਾ, ‘ਸ਼ੋਰ ਮਚਾ ਕੇ ਇੰਨੀ ਵੱਡੀ ਕਾਰਵਾਈ ਨੂੰ ਲੁਕਾਇਆ ਨਹੀਂ ਜਾ ਸਕਦਾ ਹੈ।’ ਮੈਨੂੰ ਨਹੀਂ ਲੱਗਦਾ ਕਿ ਸੰਵਿਧਾਨਕ ਅਹੁਦੇ ‘ਤੇ ਬੈਠੇ ਵਿਅਕਤੀ ਨੂੰ ਇਸ ਨਾਲ ਹਿੰਸਾ ਦੀ ਭਾਵਨਾ ਜੋੜੀ ਗਈ ਹੈ।” ਅਮਿਤ ਸ਼ਾਹ ਨੇ ਰਾਹੁਲ ਗਾਂਧੀ ਨੂੰ ਜਵਾਬ ਦਿੰਦੇ ਹੋਏ ਕਿਹਾ ਕਿ ਜੇਕਰ ਤੁਸੀਂ ਅੱਜ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਦਿਖਾ ਕੇ ਹਿੰਸਾ ਦਾ ਪਾਠ ਪੜ੍ਹਾ ਰਹੇ ਹੋ ਤਾਂ 1984 ਵਿੱਚ ਤੁਹਾਡੀ ਸਰਕਾਰ ਨੇ ਸਿੱਖ ਕਤਲੇਆਮ ਕਿਉਂ ਕੀਤਾ ਸੀ। ਇਸ ਬਾਰੇ ਰਾਹੁਲ ਗਾਂਧੀ ਜਵਾਬ ਦੇਣ ਹਾਲਾਂਕਿ ਇਸ ਤੋਂ ਬਾਅਦ ਵੀ ਕਾਫੀ ਦੇਰ ਤੱਕ ਇਸ ਵਿਸ਼ੇ ਨੂੰ ਲੈ ਕੇ ਹੰਗਾਮਾ ਹੁੰਦਾ ਰਿਹਾ।

error: Content is protected !!