ਅੱਤ ਦੀ ਗਰਮੀ ਲੈ ਰਹੀ ਜਾਨਾਂ,ਕਾਲੀ ਵੇਈਂ ‘ਚ ਨਹਾਉਣ ਗਿਆ ਨੌਜਵਾਨ ਡੁੱਬਿਆ, ਅਜਨਾਲਾ ‘ਚ ਇੱਕ ਹੋਰ ਨੌਜਵਾਨ ਪਾਣੀ ‘ਚ ਰੁੜਿਆ

ਬਰਸਾਤ ਤੋਂ ਬਾਅਦ ਊਫ਼ਾਨ ‘ਤੇ ਆਈ ਕਾਲੀ ਵੇਈਂ ’ਚ ਪਿੰਡ ਪੁਲ ਪੁਖ਼ਤਾ ਨੇੜੇ ਇਕ ਨੌਜਵਾਨ ਡੁੱਬ ਗਿਆ। ਪ੍ਰਵਾਸੀ ਮਜ਼ਦੂਰ ਦਾ ਪੁੱਤਰ ਮਨੂੰ ਆਪਣੇ ਸਾਥੀਆਂ ਨਾਲ ਕਾਲੀ ਵੇਈਂ ਵਿਚ ਨਹਾ ਰਿਹਾ ਸੀ ਕਿ ਅਚਾਨਕ ਉਹ ਡੂੰਘੇ ਪਾਣੀ ’ਚ ਡੁੱਬਣ ਕਾਰਨ ਮੌਤ ਹੋ ਗਈ। ਉਥੇ ਹੀ ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਮਰਨ ਵਾਲੇ ਨੌਜਵਾਨ ਦੀ ਪਛਾਣ ਮਨੂੰ ਪੁੱਤਰ ਤੋਤਾ ਰਾਮ ਵਾਸੀ ਪਿੰਡ ਦਾਦਾ ਬਰੇਲੀ ਹਾਲ ਵਾਸੀ ਜਾਮਾ ਮਸਜਿਦ ਨੂਰਾਨੀ ਟਾਂਡਾ ਉੜਮੁੜ ਵਜੋਂ ਹੋਈ ਹੈ।


ਘਟਨਾ ਸਬੰਧੀ ਮਨੂੰ ਦੀ ਮਾਂ ਨੇ ਵਿਰਲਾਪ ਕਰਦੇ ਹੋਏ ਦੱਸਿਆ ਕਿ ਅੱਜ ਦੁਪਹਿਰ ਕਰੀਬ 3 ਵਜੇ ਮਨੂੰ ਆਪਣੇ ਸਾਥੀਆਂ ਨਾਲ ਘਰੋਂ ਨਿਕਲਿਆ ਸੀ ਅਤੇ ਮਨੂੰ ਕਾਲੀ ਵੇਈਂ ’ਚ ਨਹਾਉਂਦੇ ਸਮੇਂ ਡੁੱਬ ਗਿਆ ਸੀ। ਜਿਸ ਤੋਂ ਬਾਅਦ ਟਾਂਡਾ ਪੁਲਿਸ ਨੂੰ ਸੂਚਨਾ ਦਿੱਤੀ ਗਈ ਅਤੇ ਪੁਲਿਸ ਨੇ ਗੋਤਾਖੋਰਾਂ ਨੂੰ ਬੁਲਾ ਕੇ ਮਨੂੰ ਦੀ ਭਾਲ ਸ਼ੁਰੂ ਕਰ ਦਿੱਤੀ ਅਤੇ ਦੇਰ ਸ਼ਾਮ ਗੋਤਾਖੋਰਾਂ ਨੇ ਮਨੂੰ ਦੀ ਲਾਸ਼ ਨੂੰ ਵੇਈ ਤੋਂ ਬਾਹਰ ਕੱਢਿਆ ਅਤੇ ਪੁਲਿਸ ਨੇ ਇਸ ਨੂੰ ਸਿਵਲ ਹਸਪਤਾਲ ਟਾਂਡਾ ਲਿਆਂਦਾ, ਜਿੱਥੇ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਪਰਵਾਸੀ ਮਜ਼ਦੂਰ ਦਾ ਨਾਬਾਲਿਗ ਲੜਕਾ ਜੋ ਸਿਰਫ 14 ਸਾਲ ਦਾ ਸੀ, ਪਾਣੀ ਦੇ ਤੇਜ਼ ਵਹਾਅ ਵਿਚ ਰੁੜ੍ਹ ਗਿਆ ਜੋ ਬਾਅਦ ਵਿੱਚ ਭਾਲ ਕਰਨ ’ਤੇ ਉਸ ਦੀ ਲਾਸ਼ ਬਰਾਮਦ ਹੋ ਗਈ। ਪੰਜਾਬ ਵਿੱਚ ਨਹਿਰਾਂ ਤੇ ਨਹਾਉਣ ਵਾਲੇ ਨੌਜਵਾਨਾਂ ਦੇ ਡੁੱਬ ਕੇ ਮਰਨ ਦਾ ਸਿਲਸਿਲਾ ਖਤਮ ਨਹੀਂ ਹੋ ਰਿਹਾ। ਆਏ ਦਿਨ ਹੀ ਪੰਜਾਬ ਦੇ ਕਿਸੇ ਨਾ ਕਿਸੇ ਜ਼ਿਲ੍ਹੇ ਵਿੱਚੋਂ ਨੌਜਵਾਨਾਂ ਦੇ ਡੁੱਬ ਕੇ ਮਰਨ ਦਾ ਸਮਾਚਾਰ ਪ੍ਰਾਪਤ ਹੁੰਦਾ ਹੈ। ਤਾਜ਼ਾ ਮਾਮਲਾ ਹੁਣ ਅਜਨਾਲਾ ਦੇ ਰਾਜਾਸਾਂਸੀ ਤੋ ਲੰਘਦੀ ਲਾਹੌਰ ਨਹਿਰ ਬ੍ਰਾਂਚ ਤੋਂ ਸਾਹਮ,ਨੇ ਆਇਆ ਹੈ ਜਿੱਥੇ ਨਹਾਉਣ ਗਏ ਨੌਜਵਾਨਾਂ ਵਿੱਚੋਂ ਇੱਕ ਨੌਜਵਾਨ ਦਾ ਹੱਥ ਛੁੱਟਣ ਤੇ ਪਾਣੀ ਦਾ ਤੇਜ਼ ਵਹਾਅ ਕਾਰਨ ਨਹਿਰ ਵਿੱਚ ਰੁੜ੍ਹ ਗਿਆ। 18 ਘੰਟੇ ਬੀਤ ਜਾਣ ਦੇ ਬਾਵਜੂਦ ਵੀ ਨੌਜਵਾਨ ਦੀ ਭਾਲ ਜਾਰੀ ਹੈ।

ਜਾਣਕਾਰੀ ਅਨੁਸਾਰ ਨੌਜਵਾਨ ਦੀ ਪਛਾਣ ਪਲਵਿੰਦਰ ਸਿੰਘ ਵਜੋਂ ਹੋਈ ਹੈ। ਉਸ ਦਾ ਇੱਕ ਦਿਨ ਪਹਿਲਾਂ ਹੀ ਜਨਮਦਿਨ ਸੀ ਅਤੇ ਉਹ ਆਪਣੇ ਪੰਜ ਦੋਸਤਾਂ ਦੇ ਨਾਲ ਮਿਲ ਕੇ ਸਵੀਮਿੰਗ ਪੂਲ ਵਿੱਚ ਨਹਾਉਣ ਦੇ ਲਈ ਘਰੋਂ ਕਹਿ ਕੇ ਗਿਆ ਸੀ। ਰਸਤੇ ਵਿੱਚ ਉਨਾਂ ਨਹਿਰ ਵਿੱਚ ਨਹਾਉਣਾ ਸਹੀ ਸਮਝਿਆ। ਇਸ ਦੌਰਾਨ ਜਦੋਂ ਉਹ ਨਹਿਰ ‘ਚ ਨਹਾ ਰਹੇ ਸਨ ਤਾਂ ਪਲਵਿੰਦਰ ਹੱਥ ਛੁੱਟਣ ਕਾਰਨ ਡੁੱਬ ਗਿਆ।

error: Content is protected !!