ਪੰਜਾਬ ਪੁਲਿਸ ਮੁਲਾਜ਼ਮਾਂ ਦਾ ਨਵਾਂ ਕਾਰਨਾਮਾ, ਇੱਕ ਜਗ਼੍ਹਾ ASI ਨੇ SHO ਨੂੰ ਕੱਢੀਆਂ ਗਾਲਾਂ ਤਾਂ ਦੂਜੀ ਜਗ਼੍ਹਾ SHO ਨੇ ASI ਨੂੰ ਕੁੱਟਿਆ

ਪੰਜਾਬ ਪੁਲਿਸ ਮੁਲਾਜ਼ਮਾਂ ਦਾ ਨਵਾਂ ਕਾਰਨਾਮਾ, ਇੱਕ ਜਗ਼੍ਹਾ ASI ਨੇ SHO ਨੂੰ ਕੱਢੀਆਂ ਗਾਲਾਂ ਤਾਂ ਦੂਜੀ ਜਗ਼੍ਹਾ SHO ਨੇ ASI ਨੂੰ ਕੁੱਟਿਆ

ਪਠਾਨਕੋਟ (ਵੀਓਪੀ ਬਿਊਰੋ) ਪੰਜਾਬ ਪੁਲਿਸ ਦੇ ਕਈ ਮੁਲਾਜ਼ਮ ਅਜਿਹੀਆਂ ਹਰਕਤਾਂ ਕਰ ਦਿੰਦੇ ਹਨ, ਜਿਸ ਕਾਰਨ ਖਾਕੀ ਵਰਦੀ ਨੂੰ ਦਾਗ ਲੱਗ ਜਾਂਦਾ ਹੈ। ਬੀਤੇ ਦਿਨ ਦੀ ਹੀ ਇਕ ਖਬਰ ਹੈ ਜਿੱਥੇ ਅੰਮ੍ਰਿਤਸਰ ਦੇ ਹਲਕਾ ਅਜਨਾਲਾ ਅਧੀਨ ਪੈਂਦੀ ਚੌਂਕੀ ਚਮਿਆਰੀ ਦੇ ASI ਦੀ SHO ਦੇ ਨਾਲ ਕਿਸੇ ਮਾਮਲੇ ‘ਚ ਪਰਚਾ ਕਰਨ ਨੂੰ ਲੈ ਕੇ ਬਹਿਸ ਹੋ ਗਈ ਅਤੇ ਫਿਰ ਗੱਲ ਗਾਲੀ-ਗਲੌਚ ਤੱਕ ਵੱਧ ਗਈ।

ਦੋਵਾਂ ਨੇ ਇੱਕ ਦੂਜੇ ਨੂੰ ਸਾਰੇ ਜਹਾਨ ਦੀਆਂ ਗਾਲਾਂ ਕੱਢੀਆਂ। ਇਸ ਤੋਂ ਬਾਅਦ ਵਿਭਾਗ ਨੇ ਕਾਰਵਾਈ ਕਰਦੇ ਹੋਏ ASI ਨੂੰ ਨੌਕਰੀ ਤੋਂ ਸਸਪੈਂਡ ਕਰ ਦਿੱਤਾ ਅਤੇ ਉਕਤ SHO ਦਾ ਵੀ ਉਸ ਜਗ੍ਹਾ ਤੋਂ ਤਬਾਦਲਾ ਕਰ ਦਿੱਤਾ। ਇਸੇ ਤਰ੍ਹਾਂ ਦਾ ਇੱਕ ਹੋਰ ਮਾਮਲਾ ਪਠਾਨਕੋਟ ਤੋਂ ਵੀ ਸਾਹਮਣੇ ਆਇਆ ਹੈ।


ਪਠਾਨਕੋਟ ਥਾਣਾ ਨਰੋਟ ਦੇ ਐਸਐਚਓ ਜੈਮਲ ਸਿੰਘ ਨੇ ਆਪਣੇ ਅਧੀਨ ਕੰਮ ਕਰ ਰਹੇ ਕੋਲੀਆਂ ਥਾਣੇ ਵਿੱਚ ਤਾਇਨਾਤ ਸਹਾਇਕ ਸਬ ਇੰਸਪੈਕਟਰ (ਏਐਸਆਈ) ਦੀ ਕੁੱਟਮਾਰ ਕੀਤੀ ਹੈ। ਜ਼ਖ਼ਮੀ ਏਐਸਆਈ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਜਿੱਥੇ ਜ਼ਖਮੀ ਦਾ ਇਲਾਜ ਚੱਲ ਰਿਹਾ ਹੈ।


ਪੀੜਤ ਏ.ਐਸ.ਆਈ ਅਰਜੁਨ ਸਿੰਘ ਅਨੁਸਾਰ ਉਹ ਰਾਤ ਸਮੇਂ ਕੋਲੀਆਂ ਪੁਲਿਸ ਚੌਕੀ ਵਿਖੇ ਡਿਊਟੀ ਕਰ ਰਿਹਾ ਸੀ ਅਤੇ ਰਾਤ ਕਰੀਬ 2 ਵਜੇ ਨਰੋਟ ਜਮਾਲ ਸਿੰਘ ਥਾਣਾ ਇੰਚਾਰਜ ਸਰਬਜੀਤ ਸਿੰਘ ਚੌਕੀ ‘ਤੇ ਆਏ ਅਤੇ ਉਨ੍ਹਾਂ ਨੂੰ ਬਿਨਾਂ ਕੁਝ ਦੱਸੇ ਉਸ ‘ਤੇ ਹਮਲਾ ਕਰ ਦਿੱਤਾ ਅਤੇ ਉਸ ਨੂੰ ਜ਼ਖਮੀ ਕੀਤਾ. ਜਿਸਦੇ ਬਾਅਦ ਉਸਦੇ ਪਰਿਵਾਰ ਵਾਲੇ ਉਸਨੂੰ ਜ਼ਖਮੀ ਹਾਲਤ ਵਿੱਚ ਇਲਾਜ ਲਈ ਸਿਵਲ ਹਸਪਤਾਲ ਲੈ ਆਏ।

ਦੂਜੇ ਪਾਸੇ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਹਰਕ੍ਰਿਸ਼ਨ ਨੇ ਦੱਸਿਆ ਕਿ ਏਐਸਆਈ ਨਾਲ ਕੁੱਟਮਾਰ ਦਾ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ ਅਤੇ ਇਸ ਸਬੰਧੀ ਐਸਐਚਓ ਸਮੇਤ ਦੋ ਮੁਲਾਜ਼ਮਾਂ ਨੂੰ ਮੁਅੱਤਲ ਕਰਕੇ ਲਾਈਨ ਹਾਜ਼ਰ ਕਰ ਦਿੱਤਾ ਗਿਆ ਹੈ ਅਤੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।

ਹਸਪਤਾਲ ਵਿੱਚ ਦਾਖ਼ਲ ਏਐੱਸਆਈ ਅਰਜੁਨ ਸਿੰਘ ਦੀ ਪਤਨੀ ਨੇ ਦੱਸਿਆ ਕਿ ਡੀਐੱਸਪੀ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਹੈ ਕਿ ਐੱਸਐੱਚਓ ਸਰਬਜੀਤ ਸਿੰਘ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਬਾਅਦ ਮੁਲਜ਼ਮ ਐੱਸਐੱਚਓ ਦੀ ਲਿਖਤੀ ਸ਼ਿਕਾਇਤ ਵੀ ਐੱਸਐੱਸਪੀ ਨੂੰ ਦਿੱਤੀ ਗਈ।

ਡੀਐੱਸਪੀ ਹਰਕ੍ਰਿਸ਼ਨ ਨੇ ਕਿਹਾ ਕਿ ਜੇਕਰ ਏਐਸਆਈ ਅਰਜੁਨ ਸਿੰਘ ਰਾਤ ਨੂੰ ਡਿਊਟੀ ਦੌਰਾਨ ਸੌਂ ਰਿਹਾ ਸੀ ਤਾਂ ਐਸਐਚਓ ਨੂੰ ਲਿਖਤੀ ਤੌਰ ’ਤੇ ਕਾਰਵਾਈ ਕਰਨੀ ਚਾਹੀਦੀ ਸੀ। ਪਰ ਐਸਐਚਓ ਨੇ ਏਐਸਆਈ ਨਾਲ ਕੁੱਟਮਾਰ ਕੀਤੀ ਹੈ ਜੋ ਕਿ ਗਲਤ ਹੈ। ਇਸ ਲਈ ਐੱਸਐੱਸਓ ਵੱਲੋਂ ਉਸ ਨੂੰ ਮੁਅੱਤਲ ਕਰਕੇ ਲਾਈਨ ਹਾਜ਼ਰ ਕਰਨ ਦੀ ਕਾਰਵਾਈ ਕੀਤੀ ਗਈ ਹੈ।

error: Content is protected !!