ਜਲੰਧਰ ਵੈਸਟ ਸੀਟ ‘ਤੇ ਸਿਆਸੀ ਉਲਟਫੇਰ, ਅਕਾਲੀ ਦਲ ਦੀ ਉਮੀਦਵਾਰ ਹੀ ਹੋ ਗਈ AAP ‘ਚ ਸ਼ਾਮਲ

ਜਲੰਧਰ ਵੈਸਟ ਸੀਟ ‘ਤੇ ਸਿਆਸੀ ਉਲਟਫੇਰ, ਅਕਾਲੀ ਦਲ ਦੀ ਉਮੀਦਵਾਰ ਹੀ ਹੋ ਗਈ AAP ‘ਚ ਸ਼ਾਮਲ

ਜਲੰਧਰ (ਵੀਓਪੀ ਬਿਊਰੋ) ਜਲੰਧਰ ਵੈਸਟ ਦੀ ਜ਼ਿਮਨੀ ਚੋਣ ਲਈ ਸਿਆਸਤ ਵਿੱਚ ਲਗਾਤਾਰ ਉਲਟਫੇਰ ਦੇਖਣ ਨੂੰ ਮਿਲ ਰਹੇ ਹਨ।ਸਾਰੀਆਂ ਸਿਆਸੀ ਪਾਰਟੀਆਂ ਲਈ ਜਲੰਧਰ ਦੀ ਵੈਸਟ ਸੀਟ ਵੱਕਾਰ ਬਣ ਗਈ ਹੈ। ਹਰ ਕੋਈ ਇਸ ਸੀਟ ਨੂੰ ਜਿੱਤ ਕੇ ਆਪਣੀ ਮੌਜੂਦਗੀ ਦਾ ਅਹਿਸਾਸ ਕਰਵਾਉਣਾ ਚਾਹੁੰਦਾ ਹੈ।

ਉਥੇ ਹੀ ਆਮ ਆਦਮੀ ਪਾਰਟੀ ਇਸ ਸੀਟ ਨੂੰ ਜਿੱਤਣ ਲਈ ਦਿਨ-ਰਾਤ ਇੱਕ ਕਰਕੇ ਮਿਹਨਤ ਕਰ ਰਹੀ ਹੈ ਕਿਉਂਕਿ ਇਹ ਸੀਟ ਪਹਿਲਾਂ ਆਮ ਆਦਮੀ ਪਾਰਟੀ ਦੇ ਕੋਲ ਹੀ ਸੀ, ਜਦੋਂ ਸ਼ੀਤਲ ਅੰਗੂਰਾਲ ਆਮ ਆਦਮੀ ਪਾਰਟੀ ਵੱਲੋਂ ਇਸ ਸੀਟ ਤੋਂ ਵਿਧਾਇਕ ਚੁਣੇ ਗਏ ਸਨ ਪਰ ਲੋਕ ਸਭਾ ਚੋਣਾਂ ਤੋਂ ਕੁਝ ਸਮਾਂ ਪਹਿਲਾਂ ਸ਼ੀਤਲ ਅੰਗੂਰਾਲ ਨੇ ਆਪ ਨੂੰ ਅਲਵਿਦਾ ਕਹਿ ਕੇ ਭਾਜਪਾ ਦਾ ਪੱਲਾ ਫੜ ਲਿਆ ਅਤੇ ਵਿਧਾਇਕੀ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਅਸਤੀਫਾ ਮਨਜ਼ੂਰ ਹੋਣ ਤੋਂ ਬਾਅਦ ਜਲੰਧਰ ਵੈਸਟ ਦੀ ਵਿਧਾਨ ਸਭਾ ਸੀ ਖਾਲੀ ਸੀ। ਇਸੇ ਲਈ ਇਸ ਉੱਤੇ ਜਿਮਨੀ ਚੋਣ ਹੋ ਰਹੀ ਹੈ।

ਸ਼ੀਤਲ ਅੰਗੂਰਾਲ ਜਿੱਥੇ ਹੁਣ ਇਸ ਸੀਟ ਤੋਂ ਭਾਜਪਾ ਵੱਲੋਂ ਉਮੀਦਵਾਰ ਬਣੇ ਹੋਏ ਹਨ। ਉਥੇ ਹੀ ਆਮ ਆਦਮੀ ਪਾਰਟੀ ਨੇ ਵੀ ਮਹਿੰਦਰ ਭਗਤ ਨੂੰ ਆਪਣਾ ਉਮੀਦਵਾਰ ਐਲਾਨਿਆ ਹੈ। ਹੁਣ ਦੇਖਣਾ ਹੈ ਕਿ ਇਹਨਾਂ ਦੋਵਾਂ ਵਿੱਚੋਂ ਕੌਣ ਵਾਜੀ ਮਾਰਦਾ ਹੈ ਕਿਉਕਿ ਸੀਟ ‘ਤੇ ਹੱਕ ਤਾਂ ਦੋਵਾਂ ਦਾ ਹੀ ਸੀ। ਉਥੇ ਹੀ ਦੂਜੇ ਪਾਸੇ ਆਮ ਆਦਮੀ ਪਾਰਟੀ ਧੜੱਲੇ ਦੇ ਨਾਲ ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਆਪਣੇ ਵਿੱਚ ਸ਼ਾਮਿਲ ਕਰ ਰਹੀ ਹੈ। ਪਾਰਟੀ ਦੇ ਆਗੂ ਵਰਕਰਾਂ ਨੂੰ ਸ਼ਾਮਿਲ ਕਰਨਾ ਤਾਂ ਆਮ ਗੱਲ ਹੋ ਗਈ ਹੈ ਪਰ ਆਮ ਆਦਮੀ ਪਾਰਟੀ ਨੇ ਅੱਜ ਅਜਿਹਾ ਕਰ ਦਿਖਾਇਆ ਜੋ ਕੀਤੇ ਕਿਤੇ ਹੀ ਦਿਖਾਈ ਦਿੰਦਾ ਹੈ ਆਮ ਆਦਮੀ ਪਾਰਟੀ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਖੜ੍ਹੇ ਕੀਤੇ ਉਮੀਦਵਾਰ ਬੀਬੀ ਸੁਰਜੀਤ ਕੌਰ ਨੂੰ ਹੀ ਆਪਣੀ ਪਾਰਟੀ ਵਿੱਚ ਸ਼ਾਮਿਲ ਕਰਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ।

ਜਲੰਧਰ ‘ਚ ਹੋਣ ਵਾਲੀਆਂ ਜ਼ਿਮਨੀ ਚੋਣਾਂ ਤੋਂ ਪਹਿਲਾਂ ਵੱਡੀ ਸਿਆਸੀ ਉਥਲ-ਪੁਥਲ ਮਚ ਗਈ ਹੈ। ਅਕਾਲੀ ਦਲ ਦੀ ਉਮੀਦਵਾਰ ਸੁਰਜੀਤ ਕੌਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਈ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਉਨ੍ਹਾਂ ਦਾ ਜਲੰਧਰ ਸਥਿਤ ਘਰ ‘ਚ ਪਾਰਟੀ ‘ਚ ਸਵਾਗਤ ਕੀਤਾ।

ਇਸ ਮੌਕੇ ਸੁਰਜੀਤ ਕੌਰ ਨੂੰ ਪਾਰਟੀ ਵਿੱਚ ਸ਼ਾਮਲ ਕਰਨ ਤੋਂ ਬਾਅਦ ਸੀਐਮ ਮਾਨ ਨੇ ਕਿਹਾ ਕਿ ਉਹ ਭੈਣ ਨੂੰ ਸਰਕਾਰ ਵਿੱਚ ਚੰਗੀ ਜ਼ਿੰਮੇਵਾਰੀ ਨਿਭਾਉਣਗੇ। ਜੋ ਵੀ ਪੱਧਰ ‘ਤੇ ਹੋਵੇਗਾ, ਅਸੀਂ ਸੁਰਜੀਤ ਕੌਰ ਨੂੰ ਸਰਕਾਰ ਵਿਚ ਥਾਂ ਦੇਵਾਂਗੇ।

error: Content is protected !!