ਸ਼ੀਤਲ ਅੰਗੁਰਾਲ ਨੇ ਕਰ’ਤਾ ਸੀਐੱਮ ਮਾਨ ਨੂੰ ਵੱਡਾ ਚੈਲੇਜ਼,ਕੁਰਸੀ ਲਾ ਭੇਜਿਆ ਸੱਦਾ,ਵੱਡੇ ਲੀਡਰਾਂ ਦੀ ਖੋਲਣਗੇ ਪੋਲ

ਪੰਜਾਬ ਦੀ ਸਿਆਸਤ ਲਗਾਤਾਰ ਗਰਮਾਈ ਹੋਈ ਹੈ ਜਿਥੇ ਪੰਜਾਬ ਦੇ ਸੀਐਮ ਭਗਵੰਤ ਮਾਨ ਜਲੰਧਰ ਵਿਚ ਰਿਹਾਇਸ ਕਰ ਚੁੱਕੇ ਨੇ ਉਥੇ ਹੀ ਹੁਣ ਸ਼ੀਤਲ ਅੰਗੁਰਾਲ ਨੇ ਵੱਡਾ ਸਿਆਸੀ ਧਮਾਕਾ ਕੀਤਾ ਹੈ। ਆਮ ਆਦਮੀ ਪਾਰਟੀ ਦਾ ਲੜ ਛੱਡ ਕੇ ਭਾਜਪਾ ਵਿੱਚ ਸ਼ਾਮਿਲ ਹੋਏ ਸ਼ੀਤਲ ਅੰਗੁਰਾਲ ਨੇ ਕੁੱਝ ਦਿਨ ਪਹਿਲਾਂ ਸੋਸ਼ਲ ਮੀਡੀਆ ਉੱਤੇ ਲਾਈਵ ਹੋਕੇ ਕਿਹਾ ਸੀ ਕਿ ਉਹ 5 ਜੁਲਾਈ ਨੂੰ ਕੁੱਝ ਅਜਿਹੇ ਸਬੂਤ ਪੇਸ਼ ਕਰਨਗੇ ਜਿਸ ਨਾਲ ਇਹ ਸਾਬਿਤ ਹੋ ਜਾਵੇਗਾ ਕਿ ਜਲੰਧਰ ਅੰਦਰ ਜੋ ਵੀ ਦੋ ਨੰਬਰ ਦੇ ਕੰਮ ਹੋ ਰਹੇ ਹਨ ਉਹ ਆਪ ਦੇ ਲੀਡਰਾਂ ਦੀ ਸ਼ਹਿ ਉੱਤੇ ਹੋ ਰਹੇ ਹਨ ਅਤੇ ਖੁੱਦ ਆਮ ਆਦਮੀ ਪਾਰਟੀ ਦੇ ਲੀਡਰ ਭ੍ਰਿਸ਼ਟਾਚਾਰ ਵਿੱਚ ਲਿਪਤ ਹਨ।

ਸ਼ੀਤਲ ਅੰਗੁਰਾਲ ਦੇ ਇਸ ਇਲਜ਼ਾਮ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੈਸ਼ ਵਿੱਚ ਆ ਗਏ ਅਤੇ ਉਨ੍ਹਾਂ ਕਿਹਾ ਕਿ ਜੇਕਰ ਸ਼ੀਤਲ ਅੰਗੁਰਾਲ ਕੋਲ ਕੋਈ ਵੀ ਉਨ੍ਹਾਂ ਦੀ ਪਾਰਟੀ ਜਾਂ ‘ਆਪ’ ਦੇ ਲੀਡਰ ਖ਼ਿਲਾਫ਼ ਸਬੂਤ ਹੈ ਤਾਂ ਦੇਰ ਨਾ ਕਰਦੇ ਹੋਏ ਜਨਤਕ ਕਰੇ ਅਤੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਵੀ ਕਰਵਾਏ।

ਸੀਐੱਮ ਮਾਨ ਨੇ ਜ਼ੋਰ ਦਿੰਦਿਆਂ ਸ਼ੀਤਲ ਅੰਗੁਰਾਲ ਨੂੰ ਵਾਰ-ਵਾਰ ਚੈਲੰਜ ਕੀਤਾ। ਸ਼ੀਤਲ ਅੰਗੁਰਾਲ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਚੁਣੌਤੀ ਨੂੰ ਸਵੀਕਾਰ ਕਰਦਿਆਂ ਅੱਜ ਦੁਪਹਿਰ 2 ਵਜੇ ਭ੍ਰਿਸ਼ਟਾਚਾਰ ਦੇ ਸਬੂਤ ਸਾਂਝੇ ਕਰਨ ਦੀ ਗੱਲ ਆਖੀ ਹੈ। ਇਸ ਤੋਂ ਇਲਾਵਾ ਉਨ੍ਹਾਂ ਆਖਿਆ ਕਿ ਜਲੰਧਰ ਦੇ ਸ਼੍ਰੀ ਰਾਮ ਚੌਂਕ ਵਿੱਚ ਉਹ ਬਕਾਇਦਾ ਕੁਰਸੀਆਂ ਲਗਾ ਕੇ ਸਾਰੇ ਸਬੂਤ ਜਨਤਕ ਕਰਨਗੇ।

ਉਨ੍ਹਾਂ ਆਖਿਆ ਕਿ ਚੌਂਕ ਵਿੱਚ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਲਈ ਵੀ ਕੁਰਸੀ ਲਗਾਈ ਜਾਵੇਗੀ ਅਤੇ ਉਹ ਆਪਣੇ ਹੱਥੀ ਇਮਾਨਦਰ ਪਾਰਟੀ ਦੇ ਆਗੂਆਂ ਵੱਲੋਂ ਚਲਾਏ ਜਾ ਰਹੇ ਧੰਦਿਆਂ ਦੇ ਸਬੂਤ ਇਕੱਠ ਕਰਨ, ਸ਼ੀਤਲ ਅੰਗੁਰਾਲ ਦਾ ਕਹਿਣਾ ਹੈ ਕਿ ਪੰਜਾਬ ਦੇ ਸੀਐੱਮ ਹੋਣ ਦੇ ਨਾਤੇ ਭਗਵੰਤ ਮਾਨ ਦਾ ਫਰਜ਼ ਹੈ ਕਿ ਮਿਲੇ ਸਬੂਤ ਜੇਕਰ ਜਾਂਚ ਮਗਰੋਂ ਸਹੀ ਪਾਏ ਗਏ ਤਾਂ ਉਨ੍ਹਾਂ ਉੱਤੇ ਐਕਸ਼ਨ ਕਰਦਿਆਂ ਮੁਲਜ਼ਮਾਂ ਖ਼ਿਲਾਫ਼ ਮਿਸਾਲੀ ਕਾਰਵਾਈ ਕਰਨ ਤਾਂ ਜੋ ਲੋਕਾਂ ਨੂੰ ਪਾਰਟੀ ਦੀ ਭ੍ਰਿਸ਼ਟਾਚਾਰ ਖ਼ਿਲਾਫ਼ ਜ਼ੀਰੋ ਟਾਂਲਰੇਸ ਨੀਤੀ ਦਾ ਪਤਾ ਲੱਗ ਸਕੇ।

error: Content is protected !!