ਪਹਿਲੀ ਵਾਰ ਕਿਸੇ ‘ਰੋਬੇਟ’ ਨੇ ਕੀਤੀ ਆ+ਤ+ਮ ਹੱਤਿਆ, ਕੰਮ ਦੇ ਬੋਝ ਤੋਂ ਪਰੇਸ਼ਾਨ ਹੋਕੇ ਮਾਰੀ ਪੌੜੀਆਂ ਤੋਂ ਛਾਲ

ਅੱਜਕੱਲ ਦੇ ਸਮੇਂ ਵਿਚ ਇਨਸਾਨਾਂ ਵਿਚ ਕੰਮ ਦਾ ਇਸ ਕਦਰ ਬੋਝ ਹੈ ਕਿ ਉਹ ਕਈ ਵਾਰ ਮਾਨਕਿਸ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਨੇ।ਮਾਨਸਿਕ ਪਰੇਸ਼ਾਨੀ ਵਿਚ ਆਤਮ ਹੱਤਿਆ ਵਰਗੇ ਕਦਮ ਚੁੱਕ ਲੈਂਦੇ ਨੇ।ਸਾਡੇ ਤੋਂ ਜਦੋਂ ਕੰਮ ਹੱਦ ਤੋਂ ਵੱਧ ਲਿਆ ਜਾਂਦਾ ਹੈ ਤਾਂ ਅਸੀਂ ਅਕਸਰ ਕਹਿ ਦਿੰਦੇ ਹਾਂ ਮੈਂ ਕੋਈ ਰੋਬੇਟ ਹਾਂਪਰ ਹੁਣ ਇੱਕ ਅਜੀਬੋ ਗਰੀਬ ਮਾਮਲਾ ਸਾਹਮਣੇ ਆਇਆਂ ਹੇ ਇਕ ਰੋਬੇਟ ਕੰਮ ਤੋਂ ਅੱਕ ਗਿਆ ਉਸਨੇ ਖੌਫਨਾਕ ਕਦਮ ਚੁੱਕ ਲਿਆ ਹੈ ਦੁਨੀਆ ਚ ਪਹਿਲੀ ਵਾਰ ਦੱਖਣੀ ਕੋਰੀਆ ਚ ਕੰਮ ਦੇ ਬੋਝ ਕਾਰਨ ਕਿਸੇ ਰੋਬੋਟ ਨੇ ਖ਼ੁਦਕੁਸ਼ੀ ਕਰ ਲਈ ਹੈ।

ਇਸ ਸਰਕਾਰੀ ਮੁਲਾਜ਼ਮ ਅਚਾਨਕ ਨੇ ਆਪਣੇ ਦਫ਼ਤਰ ਦੀਆਂ ਪੌੜੀਆਂ ਤੋਂ ਹੇਠਾਂ ਛਾਲ ਮਾਰ ਦਿਤੀ ਤੇ ਕੁਝ ਮਸ਼ੀਨੀ ਟੁਕੜਿਆਂ ਵਿੱਚ ਬਦਲ ਗਿਆ। ਗੁੰਮੀ ਨਗਰ ਕੌਂਸਲ ਦਾ ਇਹ ਮਿਹਨਤੀ ਕਰਮਚਾਰੀ ਹਰ ਰੋਜ਼ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਕੰਮ ਕਰਦਾ ਸੀ। ਇਸ ਖਬਰ ਨਾਲ ਸਥਾਨਕ ਲੋਕ ਦੁਖੀ ਹਨ। ਇਕ ਰਿਪੋਰਟ ਦੇ ਅਨੁਸਾਰ, ਰਹੱਸਮਈ ਹਾਲਾਤ ਵਿੱਚ, ਗੁਮੀ ਸਿਟੀ ਕੌਂਸਲ ਦੇ ਇੱਕ ਸਰਕਾਰੀ ਕਰਮਚਾਰੀ ਰੋਬੋਟ ਦੇ ਹਿੱਸੇ ਪੌੜੀਆਂ ਦੇ ਹੇਠਾਂ ਖਿੱਲਰੇ ਹੋਏ ਪਾਏ ਗਏ। ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਕੌਂਸਲ ਦਾ ਕਹਿਣਾ ਹੈ ਕਿ ਹੇਠਾਂ ਡਿੱਗਣ ਤੋਂ ਬਾਅਦ ਰੋਬੋਟ ਨੇ ਕੰਮ ਕਰਨਾ ਬੰਦ ਕਰ ਦਿੱਤਾ ਅਤੇ ਭਾਰੀ ਨੁਕਸਾਨ ਹੋਇਆ। ਰੋਬੋਟ ਇਮਾਰਤ ਦੀ ਦੂਜੀ ਅਤੇ ਪਹਿਲੀ ਮੰਜ਼ਿਲ ਦੀਆਂ ਪੌੜੀਆਂ ਦੇ ਵਿਚਕਾਰ ਮਿਲਿਆ ਸੀ। ਉਸ ਦੀ ਖੁਦਕੁਸ਼ੀ ਨੇ ਦੱਖਣੀ ਕੋਰੀਆ ਦੇ ਸ਼ਹਿਰ ਗੁਮੀ ਦੇ ਵਸਨੀਕਾਂ ਨੂੰ ਸੋਗ ਵਿੱਚ ਛੱਡ ਦਿੱਤਾ ਹੈ।

ਚਸ਼ਮਦੀਦਾਂ ਦਾ ਕਹਿਣਾ ਹੈ ਕਿ ਆਤਮਹੱਤਿਆ ਕਰਨ ਤੋਂ ਪਹਿਲਾਂ ਰੋਬੋਟ ਇਕ ਥਾਂ ‘ਤੇ ਘੁੰਮਦਾ ਰਿਹਾ। ਜਾਂਚ ਏਜੰਸੀ ਰੋਬੋਟ ਦੇ ਉੱਪਰੋਂ ਡਿੱਗਣ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ। ਇਸ ‘ਰੋਬੋਟਿਕ ਅਸਿਸਟੈਂਟ’ ਨੂੰ ਬਣਾਉਣ ਵਾਲੀ ਕੈਲੀਫੋਰਨੀਆ ਸਟਾਰਟਅੱਪ ‘ਬੀਅਰ ਰੋਬੋਟਿਕਸ’ ਵੀ ਇਸ ਦੇ ਟੁਕੜਿਆਂ ਦੀ ਜਾਂਚ ਕਰ ਰਹੀ ਹੈ। ਗੁਮੀ ਸਿਟੀ ਕੌਂਸਲ ਦੇ ਅਧਿਕਾਰੀਆਂ ਮੁਤਾਬਕ ਰੋਬੋਟ ਨੇ ਬਹੁਤ ਲਗਨ ਨਾਲ ਕੰਮ ਕੀਤਾ। ਉਸ ਦੇ ਰੋਜ਼ਾਨਾ ਕੰਮਾਂ ਵਿੱਚ ਰੁਟੀਨ ਦਸਤਾਵੇਜ਼ਾਂ ਨੂੰ ਪਹੁੰਚਾਉਣਾ, ਸ਼ਹਿਰ ਦਾ ਪ੍ਰਚਾਰ ਕਰਨਾ, ਸਥਾਨਕ ਨਿਵਾਸੀਆਂ ਨੂੰ ਜਾਣਕਾਰੀ ਦੇਣਾ ਆਦਿ ਸ਼ਾਮਲ ਸਨ।

ਉਹ ਅਧਿਕਾਰਤ ਤੌਰ ‘ਤੇ ਸਿਟੀ ਹਾਲ ਦਾ ਹਿੱਸਾ ਸੀ ਅਤੇ ਇਮਾਰਤ ਦੀਆਂ ਸਾਰੀਆਂ ਮੰਜ਼ਿਲਾਂ ਦਾ ਦੌਰਾ ਕੀਤਾ। ਉਸਨੇ ਅਕਤੂਬਰ 2023 ਤੋਂ ਹੀ ਇਸ ਦਫ਼ਤਰ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਸੀ। ਹਾਲਾਂਕਿ ਰੋਬੋਟ ਦੀ ਖੁਦਕੁਸ਼ੀ ਦੀ ਖਬਰ ਇੰਟਰਨੈੱਟ ਮੀਡੀਆ ‘ਤੇ ਵਾਇਰਲ ਹੋ ਗਈ ਹੈ। ਐਕਸ ‘ਤੇ ਕੋਈ ਕਹਿੰਦਾ ਹੈ ਕਿ ਉਹ ਕੰਮ ਨਾਲ ਓਵਰਲੋਡ ਸੀ। ਕਿਸੇ ਨੇ ਕਿਹਾ ਕਿ ਬਿਨਾਂ ਛੁੱਟੀ ਦੇ ਕੰਮ ਕਰਨ ਕਾਰਨ ਅਜਿਹਾ ਹੋਇਆ ਹੈ।

error: Content is protected !!