ਬੱਬੂ ਮਾਨ ਤੋਂ ਮਸ਼ਹੂਰ ਹੋਏ ਗਾਇਕ ਦਰਸ਼ਨ ਲੱਖੇਵਾਲ ਦੇ ਪਿਤਾ ਦਾ ਹੋਇਆ ਦੇਹਾਂਤ, ਪੋਸਟ ਪਾਕੇ ਦਿੱਤੀ ਜਾਣਕਾਰੀ

ਪੰਜਾਬੀ ਗਾਇਕ ਬੱਬੂ ਮਾਨ ਦੀ ਅਵਾਜ਼ ਦਾ ਹਰ ਕੋਈ ਫੈਨ ਹੈ ਬੱਬੂ ਮਾਨ ਨੇ ਕਈ ਅਜਿਹੇ ਲੋਕਾਂ ਨੂੰ ਖੜੇ ਕੀਤਾ ਹੈ ਜਿਨ੍ਹਾਂ ਦੀ ਆਵਾਜ਼ ਵਧੀਆ ਸੀ ਪਰ ਕੋਈ ਉਹਨਾ ਦਾ ਸਾਥ ਦੇਣ ਵਾਲਾ ਨਹੀਂ ਸੀ ਇਹਨਾਂ ਵਿੱਚੋ ਹੀ ਇੱਕ ਸੀ ਦਰਸ਼ਨ ਲੱਖੇਵਾਲਸਿੱਧ ਪੰਜਾਬੀ ਗਾਇਕ ਤੇ ਅਦਾਕਾਰ ਬੱਬੂ ਮਾਨ ਦੇ ਕਿਸੇ ਸਮੇਂ ਸ਼ਾਗਿਰਦ ਰਹੇ ਗਾਇਕ ਦਰਸ਼ਨ ਲੱਖੇਵਾਲ ਤੇ ਦੁੱਖਾਂ ਦਾ ਪਹਾੜ ਟੁੱਟ ਗਿਆ। ਗਾਇਕ ਦੇ  ਪਿਤਾ ਦਾ ਦਿਹਾਂਤ ਹੋ ਗਿਆ ਹੈ।

ਇਸ ਦੀਆਂ ਕੁਝ ਤਸਵੀਰਾਂ ਗਾਇਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਸਾਂਝੀਆਂ ਕੀਤੀਆਂ ਹਨ। । ਦੱਸ ਦੇਈਏ ਕਿ ਦਰਸ਼ਨ ਲੱਖੇਵਾਲ ਦੀ ਮਾਂ ਦਾ ਪਹਿਲਾਂ ਹੀ ਦਿਹਾਂਤ ਹੋ ਗਿਆ ਸੀ ਅਤੇ ਹੁਣ ਪਿਤਾ ਦੇ ਦਿਹਾਂਤ ਤੋਂ ਬਾਅਦ ਗਾਇਕ ਪੂਰੀ ਤਰ੍ਹਾਂ ਟੁੱਟ ਚੁੱਕਿਆ ਹੈ। ਉਹ ਆਪਣੇ ਮਾਪਿਆਂ ਨੂੰ ਯਾਦ ਕਰਕੇ ਭਾਵੁਕ ਹੋ ਗਿਆ।

ਤਸਵੀਰ ‘ਚ ਤੁਸੀਂ ਵੇਖ ਸਕਦੇ ਹੋ ਕਿ ਗਾਇਕ ਨੇ ਆਪਣੇ ਪਿਤਾ ਜੀ ਦੇ ਨਾਲ ਤਸਵੀਰ ਸ਼ੇਅਰ ਕੀਤੀ ਹੈ, ਜਿਸ ‘ਚ ਉਨ੍ਹਾਂ ਨੇ ਹੱਥ ‘ਚ ਮਾਂ ਦੀ ਤਸਵੀਰ ਫੜ੍ਹੀ ਹੋਈ ਹੈ ਅਤੇ ਪਿਤਾ ਜੀ ਬੈੱਡ ‘ਤੇ ਬੈਠੇ ਹੋਏ ਹਨ। ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਲਿਖਿਆ ‘ਮਿਸ ਯੂ ਮੰਮੀ ਡੈਡੀ।’ ਇਸ ਤਸਵੀਰ ‘ਤੇ ਫੈਨਸ ਦੇ ਵੱਲੋਂ ਵੀ ਕੁਮੈਂਟਸ ਦਿੱਤੇ ਜਾ ਰਹੇ ਹਨ।

ਦੱਸ ਦਈਏ ਕਿ ਗਾਇਕੀ ਦੇ ਖੇਤਰ ‘ਚ ਆਉਣ ਲਈ ਦਰਸ਼ਨ ਲੱਖੇਵਾਲ ਦੀ ਬੱਬੂ ਮਾਨ ਨੇ ਮਦਦ ਕੀਤੀ ਸੀ। ਇਸ ਤੋਂ ਬਾਅਦ ਦਰਸ਼ਨ ਲੱਖੇਵਾਲ ਨੇ ਕਈ ਗੀਤ ਰਿਲੀਜ਼ ਕੀਤੇ ਸਨ। ਦਰਸ਼ਨ ਲੱਖੇਵਾਲ ਵੀ ਬੱਬੂ ਮਾਨ ਦੇ ਇਸ ਅਹਿਸਾਨ ਨੂੰ ਮੰਨਦੇ ਹਨ ਅਤੇ ਉਨ੍ਹਾਂ ਦਾ ਸ਼ੁਕਰੀਆ ਅਦਾ ਆਪਣੇ ਹੀ ਅੰਦਾਜ਼ ‘ਚ ਕਰਦੇ ਰਹਿੰਦੇ ਹਨ।

error: Content is protected !!