ਇਸਨੂੰ ਕਹਿੰਦੇ ਨੇ ਭੈਣ ਭਰਾਵਾਂ ਦਾ ਪਿਆਰ,ਭੈਣ ਦੇ ਭੋਗ ਤੇ ਜਾ ਰਹੇ 2 ਭਰਾਵਾਂ ਦੀ ਵੀ ਹਾਦਸੇ ‘ਚ ਹੋਈ ਮੌ+ਤ

ਕਹਿੰਦੇ ਨੇ ਭੈਣ ਭਰਾ ਤੋਂ ਵੱਡਾ ਰਿਸ਼ਤਾ ਦੁਨੀਆ ਚ ਦੂਜਾ ਕੋਈ ਨਹੀਂ ਇਸੇ ਤਰ੍ਹਾਂ ਦੇ ਪਿਆਰ ਦੀ ਕਹਾਣੀ ਸਾਹਮਣੇ ਆਂਈ ਹੈ ਜਦੋਂ ਭੈਣ ਦਾ ਭੋਗ ਸੀ ਅਤੇ ਭੋਗ ਤੇ ਜਾ ਰਹੇ 2 ਸਕੇ ਭਰਾ ਵੀ ਇੱਕ ਹਾਦਸੇ ਦੌਰਾਨ ਮੌਤ ਦੇ ਮੂੰਹ ਵਿਚ ਜਾ ਪਏ ਗੁਰਦਾਸਪੁਰ ਦੇ ਪਿੰਡ ਬੱਬੇਹਾਲੀ ਨੇੜੇ ਅੱਜ ਸਵੇਰੇ ਇੱਕ ਬੇਹਦ ਦਰਦਨਾਕ ਸੜਕ ਵਾਪਰ ਗਿਆ

ਮੋਟਰਸਾਈਕਲ ਤੇ ਜਾ ਰਹੇ ਦੋ ਸਕੇ ਭਰਾਵਾਂ ਉੱਪਰ ਸੜਕ ਕਿਨਾਰੇ ਲੱਗੇ ਸਫੇਦੇ ਦੇ ਦਰਖਤ ਦਾ ਵੱਡਾ ਟਹਿਣਾ ਟੁੱਟ ਕੇ ਡਿੱਗ ਗਿਆ ਜਿਸ ਕਾਰਨ ਮੋਟਰਸਾਈਕਲ ਚਲਾ ਰਿਹਾ ਭਰਾ ਮੋਟਰਸਾਈਕਲ ਤੇ ਕਾਬੂ ਨਹੀਂ ਰੱਖ ਪਾਇਆ ਅਤੇ ਹਾਦਸੇ ਦੌਰਾਨ  ਦੋਨਾਂ ਦੀ ਮੌਤ ਹੋ ਗਈ।

ਮੌਕੇ ਤੇ ਪਹੁੰਚੇ ਮ੍ਰਿਤਕ ਭਰਾਵਾਂ ਦੇ ਪਰਿਵਾਰ ਇੰਨੇ ਸਦਮੇ ਵਿੱਚ ਸਨ ਕਿ ਕੈਮਰੇ ਸਾਹਮਣੇ ਕੁਝ ਬੋਲ ਵੀ ਨਹੀਂ ਪਾਏ। ਉਹਨਾਂ ਦੇ ਇੱਕ ਰਿਸ਼ਤੇਦਾਰ ਨੇ ਦੱਸਿਆ ਕਿ ਦੋਵੇਂ ਭਰਾ ਆਪਣੀ ਭੈਣ ਦੇ ਭੋਗ ਤੇ ਪਿੰਡ ਖਾਰੇ ਜਾ ਰਹੇ ਸਨ

ਕਿ ਰਸਤੇ ਵਿੱਚ ਦੋਨਾਂ ਭਰਾਵਾਂ ਦੇ ਨਾਲ ਇਹ ਹਾਦਸਾ ਵਾਪਰ ਜਾਣ ਕਾਰਨ ਦੋਹਾਂ ਦੀ ਵੀ ਮੌਤ ਹੋ ਗਈ।

error: Content is protected !!