ਸ਼੍ਰੀ ਹਜ਼ੂਰ ਸਾਹਿਬ ਦਰਸ਼ਨਾ ਲਈ ਜਾਂਦੇ ਪਰਿਵਾਰ ਦੇ 5 ਜੀਆਂ ਦੀ ਮੌ+ਤ, ਕੈਨੇਡਾ ਤੋਂ ਆਏ ਸੀ ਮਾਂ-ਪੁੱਤ, ਚੱਲੇ ਸਨ ਦਰਸ਼ਨਾਂ ਲਈ

ਪੰਜਾਬ ਵਿੱਚ ਲਗਾਤਾਰ ਸੜਕੀ ਹਾਦਸੇ ਵਾਪਰ ਰਹੇ ਨੇ ਇਹਨਾਂ ਹਾਦਸ਼ਿਆ ਨੇ ਕਈ ਕੀਮਤੀ ਜਾਨਾਂ ਲੈ ਲਈਆ ਨੇ।ਇਸੇ ਤਰ੍ਹਾਂ ਦਾ ਹਾਦਸਾ ਵਾਪਰਿਆਂ ਹੈ ਪਰਿਵਾਰ ਨਾਲ ਜੋ ਸ਼੍ਰੀ ਹਜ਼ੂਰ ਸਾਹਿਬ ਦੇ ਦਰਸ਼ਨਾਂ ਲਈ ਜਾ ਰਿਹਾ ਸੀ ਪਰ ਰਸਤੇ ਵਿਚ ਇਸ ਦਰਦਨਾਕ ਹਾਦਸੇ ਨੇ 5 ਜੀਆਂ ਨੂੰ ਮੌਤ ਦੇ ਦਿੱਤੀ।ਪਰਿਵਾਰ ਦੀ ਕਾਰ ਟਰੱਕ ਦੇ ਨਾਲ ਪਿੱਛੋਂ ਟਕਰਾ ਗਈ ਜਿਸ ਨਾਲ ਇਹ ਹਾਦਸਾ ਵਾਪਰਿਆ ਹੈ ਸ੍ਰੀ ਹਜ਼ੂਰ ਸਾਹਿਬ ਵਿਖੇ ਦਰਸ਼ਨਾਂ ਲਈ ਜਾ ਰਹੇ ਪ੍ਰਵਾਰ ਨਾਲ ਦਰਦਨਾਕ ਹਾਦਸਾ ਵਾਪਰਿਆ ਹੈ।

ਪ੍ਰਵਾਰ ਦੀ  ਗੱਡੀ ਇਕ ਸਾਈਡ ਉਤੇ ਖੜ੍ਹੇ ਟਰੱਕ ਨਾਲ ਟਕਰਾ ਗਈ। ਜਿਸ ਵਿਚ ਡਰਾਈਵਰ ਸਮੇਤ ਇਕੋ ਪਰਿਵਾਰ ਦੇ 4 ਜੀਆਂ ਦੀ ਦਰਦਨਾਕ ਮੌਤ ਹੋ ਗਈ।ਮ੍ਰਿਤਕਾਂ ਵਿਚ 2 ਕੈਨੇਡਾ ਤੋਂ ਆਏ ਮਾਂ-ਪੁੱਤ ਅਤੇ ਦਾਦੀ-ਪੋਤਾ ਸਮੇਤ ਡਰਾਈਵਰ 5 ਜੀਆਂ ਦੀ ਦਰਦਨਾਕ ਮੌਤ ਹੋ ਗਈ ਸੀ।

ਉਥੇ ਘਟਨਾ ਸਥਾਨ ਤੋਂ ਬਾਅਦ ਉਥੋਂ ਦੀ ਪੁਲਿਸ ਵਲੋਂ ਕਾਰਵਾਈ ਕਰਦੇ ਹੋਏ ਮਾਂ-ਪੁੱਤ ਦੀਆਂ ਮ੍ਰਿਤਕ ਦੇਹਾਂ ਨੂੰ ਕੈਨੇਡਾ ਭੇਜ ਦਿੱਤਾ ਗਿਆ ਜਦਕਿ ਪਿੰਡ ਹੇੜੀਆਂ ਦੇ ਡਰਾਈਵਰ ਜਸਵਿੰਦਰ ਸਿੰਘ 35 ਸਾਲਾ ਅਤੇ ਦਾਦੀ ਭਜਨ ਕੌਰ 70 ਸਾਲਾ, ਪੋਤਾ ਤਜਿੰਦਰ ਸਿੰਘ 21 ਸਾਲਾ ਦਾ ਅੱਜ ਅੰਤਿਮ ਸੰਸਕਾਰ ਕੀਤਾ ਗਿਆ। ਇਸ ਮੌਕੇ ਲੋਕਾਂ ਦਾ ਭਾਰੀ ਇਕੱਠ ਸੀ।

ਘਟਨਾ ਤੋਂ ਬਾਅਦ ਸਥਾਨਕ ਪੁਲਿਸ ਨੇ ਕਾਰਵਾਈ ਕਰਦੇ ਹੋਏ ਮਾਂ-ਪੁੱਤ ਦੀਆਂ ਲਾਸ਼ਾਂ ਨੂੰ ਕੈਨੇਡਾ ਭੇਜ ਦਿੱਤਾ, ਜਦਕਿ ਡਰਾਈਵਰ ਜਸਵਿੰਦਰ ਸਿੰਘ ਉਮਰ 35 ਸਾਲ ਵਾਸੀ ਪਿੰਡ ਹੇੜੀਆਂ, ਦਾਦੀ ਭਜਨ ਕੌਰ ਉਮਰ 70 ਸਾਲ, ਪੋਤਰਾ ਤਜਿੰਦਰ ਸਿੰਘ 21 ਸਾਲ ਵਾਸੀ ਪਿੰਡ ਝਿੰਗੜਾਂ ਨਵਾਂਸ਼ਹਿਰ ਦਾ ਅੱਜ ਸਸਕਾਰ ਕਰ ਦਿੱਤਾ ਗਿਆ। ਨਵਾਂਸ਼ਹਿਰ ਪਹੁੰਚਣ ਤੋਂ ਬਾਅਦ ਇਸ ਮੌਕੇ ਵੱਡੀ ਗਿਣਤੀ ‘ਚ ਲੋਕ ਹਾਜ਼ਰ ਸਨ, ਜਿਨ੍ਹਾਂ ‘ਚ ਸਿਆਸੀ, ਸਮਾਜਿਕ ਅਤੇ ਵਪਾਰਕ ਸ਼ਖ਼ਸੀਅਤਾਂ ਨੇ ਵੀ ਸ਼ਮੂਲੀਅਤ ਕੀਤੀ।

error: Content is protected !!