ਭੂਆ ਦੇ ਮੁੰਡੇ ਨੇ ਮਾਮੇ ਦੀ ਕੁੜੀ ਨਾਲ ਬਲਾਤ+ਕਾਰ ਕਰਕੇ ਬਣਾ ਲਈ ਵੀਡੀਓ, ਫਿਰ ਬਲੈਕਮੇਲ ਕਰਕੇ ਜੀਜੇ ਨਾਲ ਵੀ ਸਬੰਧ ਬਣਾਉਣ ਲਈ ਕੀਤਾ ਮਜਬੂਰ

ਭੂਆ ਦੇ ਮੁੰਡੇ ਨੇ ਮਾਮੇ ਦੀ ਕੁੜੀ ਨਾਲ ਬਲਾਤ+ਕਾਰ ਕਰਕੇ ਬਣਾ ਲਈ ਵੀਡੀਓ, ਫਿਰ ਬਲੈਕਮੇਲ ਕਰਕੇ ਜੀਜੇ ਨਾਲ ਵੀ ਸਬੰਧ ਬਣਾਉਣ ਲਈ ਕੀਤਾ ਮਜਬੂਰ

ਯੂਪੀ (ਵੀਓਪੀ ਬਿਊਰੋ) ਯੂਪੀ ਤੋਂ ਇਨਸਾਨੀ ਰਿਸ਼ਤਿਆਂ ਨੂੰ ਤਾਰ-ਤਾਰ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇੱਕ ਕਲਯੁੱਗੀ ਭਰਾ ਨੇ ਆਪਣੀ ਭੈਣ ਨੂੰ ਘਰ ਵਿੱਚ ਇਕੱਲਿਆਂ ਦੇਖ ਦੇ ਉਸ ਦੀ ਪੱਤ ਲੁੱਟ ਲਈ, ਇੰਨਾ ਹੀ ਨਹੀਂ ਉਸ ਦੀ ਅਸ਼ਲੀਲ ਵੀਡੀਓ ਵੀ ਬਣਾ ਲਈ। ਭਰਾ ਭੈਣ ਨੂੰ ਇਹ ਕਹਿ ਕੇ ਸਬੰਧ ਬਣਾਉਂਦਾ ਰਿਹਾ ਕਿ ਜੇਕਰ ਉਹ ਮੁਕਰੀ ਤਾਂ ਉਹ ਉਸ ਦੀ ਵੀਡੀਓ ਇੰਟਰਨੈੱਟ ‘ਤੇ ਅਪਲੋਡ ਕਰ ਦੇਵੇਗਾ।

ਹਾਲੇ ਇੱਥੇ ਹੀ ਹਵਸ ਦਾ ਖੇਲ ਖਤਮ ਨਹੀਂ ਹੋਇਆ ਸੀ, ਇਸ ਤੋਂ ਬਾਅਦ ਭਰਾ ਨੇ ਆਪਣੀ ਭੈਣ ਨੂੰ ਜੀਜੇ ਦੇ ਹਵਾਲੇ ਕਰ ਦਿੱਤਾ, ਫਿਰ ਉਸ ਨੇ ਆਪਣੀ ਸਾਲੀ ਨਾਲ ਗਲਤ ਕੰਮ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਰੌਲਾ ਪਾ ਕੇ ਉੱਥੋਂ ਭੱਜ ਗਈ। ਇਸ ਮਾਮਲੇ ਨੂੰ ਲੈਕੇ ਸਾਲੇ-ਜੀਜੇ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ।


ਮੈਨਾਠੇਰ ਥਾਣਾ ਖੇਤਰ ਦੇ ਪਿੰਡ ਦੇ ਕੋਲ ਰਹਿਣ ਵਾਲੀ ਲੜਕੀ ਨੇ ਦੱਸਿਆ ਕਿ ਆਸਿਫ ਉਸ ਦੀ ਭੂਆ ਦੇ ਦਿਓਰ ਦਾ ਮੁੰਡਾ ਹੈ। ਉਹ ਸਾਡੇ ਘਰ ਆਉਂਦਾ-ਜਾਂਦਾ ਰਹਿੰਦਾ ਸੀ। 5 ਮਈ 2024 ਨੂੰ ਉਹ ਆਪਣੇ ਘਰ ਵਿੱਚ ਇਕੱਲੀ ਸੀ। ਉਸ ਦੇ ਪਰਿਵਾਰ ਵਾਲੇ ਆਪਣੇ ਕਿਸੇ ਰਿਸ਼ਤੇਦਾਰਾਂ ਦੇ ਵਿਆਹ ਵਿੱਚ ਗਏ ਹੋਏ ਸੀ। ਉਦੋਂ ਹੀ ਆਸਿਫ਼ ਉਸ ਦੇ ਘਰ ਆ ਜਾਂਦਾ ਹੈ।


ਜਦੋਂ ਉਸ ਨੇ ਉਸ ਨੂੰ ਇਕੱਲਾ ਦੇਖਿਆ ਤਾਂ ਮੌਕੇ ਦਾ ਫਾਇਦਾ ਚੁੱਕਦਿਆਂ ਹੋਇਆਂ ਉਸ ਨਾਲ ਬਲਾਤਕਾਰ ਕੀਤਾ। ਇਸ ਦੀ ਵੀਡੀਓ ਵੀ ਬਣਾਈ। ਇਸ ਤੋਂ ਬਾਅਦ ਉਸ ਨੇ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਕਿ ਜੇਕਰ ਉਸ ਨੇ ਕਿਸੇ ਨੂੰ ਦੱਸਿਆ ਤਾਂ ਉਹ ਇਸ ਨੂੰ ਇੰਟਰਨੈੱਟ ‘ਤੇ ਪੋਸਟ ਕਰਕੇ ਵਾਇਰਲ ਕਰ ਦੇਵੇਗਾ। ਪੀੜਤਾ ਦਾ ਕਹਿਣਾ ਹੈ ਕਿ ਉਹ ਆਪਣੀ ਇੱਜ਼ਤ ਬਚਾਉਣ ਲਈ ਚੁੱਪ ਰਹੀ।

ਉਹ ਉਸ ਨੂੰ ਵੀਡੀਓ ਡਿਲੀਟ ਕਰਨ ਬਾਰੇ ਕਹਿੰਦੀ ਰਹੀ, ਪਰ ਉਹ ਨਹੀਂ ਮੰਨਿਆ। ਉਹ ਉਸ ਨਾਲ ਕਈ ਵਾਰ ਬਲਾਤਕਾਰ ਕਰਦਾ ਰਿਹਾ। ਫਿਰ ਕੁਝ ਦਿਨਾਂ ਬਾਅਦ ਉਸ ਨੇ ਕਿਹਾ ਕਿ ਜੇਕਰ ਤੁਸੀਂ ਵੀਡੀਓ ਡਿਲੀਟ ਕਰਵਾਉਣਾ ਚਾਹੁੰਦੇ ਹੋ ਤਾਂ ਹਰਿਆਣਾ ਦੇ ਪਿੰਡ ਅਮਰੋਹਾ ਵਿੱਚ ਉਸ ਦੇ ਜੀਜਾ ਦਾਨਿਸ਼ ਦੇ ਘਰ ਚੱਲੋ। ਉੱਥੇ ਜਾ ਕੇ ਵੀ ਉਸ ਨੇ ਕੁੜੀ ਨਾਲ ਬਲਾਤਕਾਰ ਕੀਤਾ।

ਇਸ ਤੋਂ ਬਾਅਦ ਉਸ ਨੇ ਕੁੜੀ ਨੂੰ ਆਪਣੇ ਜੀਜਾ ਦਾਨਿਸ਼ ਦੇ ਹਵਾਲੇ ਕਰ ਦਿੱਤਾ। ਜਦੋਂ ਲੜਕੀ ਨੇ ਦਾਨਿਸ਼ ਨੂੰ ਆਸਿਫ਼ ਦੇ ਮੋਬਾਈਲ ਤੋਂ ਵੀਡੀਓ ਡਿਲੀਟ ਕਰਵਾਉਣ ਲਈ ਕਿਹਾ ਤਾਂ ਉਸ ਨੇ ਵੀ ਉਸ ਨਾਲ ਬਲਾਤਕਾਰ ਕਰਨ ਦੀ ਕੋਸ਼ਿਸ਼ ਕੀਤੀ। ਜਦੋਂ ਲੜਕੀ ਰੌਲਾ ਪਾਉਣ ਲੱਗੀ ਤਾਂ ਦਾਨਿਸ਼ ਉਸ ਨੂੰ ਛੱਡ ਕੇ ਚਲਾ ਜਾਂਦਾ ਹੈ। ਉਹ ਆਪਣੀ ਜਾਨ ਬਚਾਉਣ ਲਈ ਦਾਨਿਸ਼ ਦੇ ਘਰੋਂ ਬੜੀ ਮੁਸ਼ਕਿਲ ਨਾਲ ਭੱਜਦੀ ਹੈ।

ਪਰ ਦੋਸ਼ੀ ਨੇ ਵੀਡੀਓ ਇੰਟਰਨੈੱਟ ‘ਤੇ ਅਪਲੋਡ ਕਰ ਦਿੱਤੀ ਹੈ। ਐੱਸਪੀ ਦੇਹਾਤ ਸੰਦੀਪ ਕੁਮਾਰ ਮੀਨਾ ਨੇ ਦੱਸਿਆ ਕਿ ਦੋਸ਼ੀ ਜੀਜਾ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਪੀੜਤਾ ਦੀ ਮੈਡੀਕਲ ਜਾਂਚ ਤੋਂ ਬਾਅਦ ਅਦਾਲਤ ‘ਚ ਉਸ ਦੇ ਬਿਆਨ ਦਰਜ ਕਰਵਾਏ ਜਾਣਗੇ।

error: Content is protected !!