ਪੰਜਾਬ ‘ਚ ਹਿੰਦੂ ਜੱਥੇਬੰਦੀ ਬਜਰੰਗ ਦਲ ਨੇ ਰਾਹੁਲ ਗਾਂਧੀ ਦਾ ਫੂਕਿਆ ਪੁਤਲਾ, ਕਹਿੰਦੇ-ਸਾਡੇ ‘ਤੇ ਟਿੱਪਣੀ ਚੰਗੀ ਗੱਲ ਨਹੀਂ

ਪੰਜਾਬ ‘ਚ ਹਿੰਦੂ ਜੱਥੇਬੰਦੀ ਬਜਰੰਗ ਦਲ ਨੇ ਰਾਹੁਲ ਗਾਂਧੀ ਦਾ ਫੂਕਿਆ ਪੁਤਲਾ, ਕਹਿੰਦੇ-ਸਾਡੇ ‘ਤੇ ਟਿੱਪਣੀ ਚੰਗੀ ਗੱਲ ਨਹੀਂ

ਦਿੱਲੀ/ਅਬੋਹਰ (ਵੀਓਪੀ ਬਿਊਰੋ) ਪਾਰਲੀਮੈਂਟ ਵਿੱਚ ਰਾਹੁਲ ਗਾਂਧੀ ਵੱਲੋਂ ਭਾਜਪਾ ਦੇ ਹਿੰਦੂ ਨਾ ਹੋਣ ਅਤੇ ਹਿੰਸਾ ਫੈਲਾਉਣ ਦਾ ਇਲਜ਼ਾਮ ਲਾਉਣ ਤੋਂ ਬਾਅਦ ਦੇਸ਼ ਭਰ ਵਿੱਚ ਹਿੰਦੂ ਜੱਥੇਬੰਦੀਆਂ ਦੇ ਵੱਲੋਂ ਰਾਹੁਲ ਗਾਂਧੀ ਦਾ ਵਿਰੋਧ ਕੀਤਾ ਜਾ ਰਿਹਾ ਹੈ। ਇਸ ਦੌਰਾਨ ਕੇਂਦਰੀ ਏਜੰਸੀਆਂ ਨੇ ਵੀ ਰਾਹੁਲ ਗਾਂਧੀ ‘ਤੇ ਹਮਲੇ ਦੇ ਖਦਸ਼ੇ ਦੇ ਮੱਦੇਨਜ਼ਰ ਉਸ ਦੀ ਸੁਰੱਖਿਆ ਵਿੱਚ ਭਾਰੀ ਵਾਧਾ ਕਰ ਦਿੱਤਾ ਹੈ।

ਬਜਰੰਗ ਦਲ ਹਿੰਦੁਸਤਾਨ ਨੇ ਅਬੋਹਰ ‘ਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਵੱਲੋਂ ਹਿੰਦੂਆਂ ਖ਼ਿਲਾਫ਼ ਦਿੱਤੇ ਕਥਿਤ ਬਿਆਨਾਂ ਨੂੰ ਲੈ ਕੇ ਬਜ਼ਾਰ ਨੰਬਰ 12 ਦੇ ਮੇਨ ਚੌਕ ਵਿੱਚ ਉਨ੍ਹਾਂ ਦਾ ਪੁਤਲਾ ਫੂਕਿਆ। ਰਾਸ਼ਟਰੀ ਸੰਗਠਨ ਮੰਤਰੀ ਪ੍ਰਵੀਨ ਮਦਾਨ ਅਤੇ ਰਾਸ਼ਟਰੀ ਜਨਰਲ ਸਕੱਤਰ ਕੁਲਦੀਪ ਸੋਨੀ ਨੇ ਕਿਹਾ ਕਿ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਹਿੰਦੂਆਂ ਨੂੰ ਹਿੰਸਕ ਦੱਸ ਕੇ ਸੰਸਦ ਦੇ ਅੰਦਰ ਅਸ਼ਲੀਲ ਟਿੱਪਣੀ ਕੀਤੀ ਹੈ।

ਇਸ ਕਾਰਨ ਹਿੰਦੂ ਸਮਾਜ ਵਿੱਚ ਭਾਰੀ ਰੋਸ ਹੈ। ਉਨ੍ਹਾਂ ਕਿਹਾ ਕਿ ਹਿੰਦੂ ਸਮਾਜ ‘ਤੇ ਅਜਿਹੀਆਂ ਟਿੱਪਣੀਆਂ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਦਾ ਨਤੀਜਾ ਆਉਣ ਵਾਲੇ ਸਮੇਂ ਵਿੱਚ ਕਾਂਗਰਸ ਪਾਰਟੀ ਨੂੰ ਦਿਖਾਈ ਦੇਵੇਗੀ। ਰਾਹੁਲ ਗਾਂਧੀ ਵੱਲੋਂ ਹਿੰਦੂ ਧਰਮ ਵਿਰੁੱਧ ਅਜਿਹੀਆਂ ਟਿੱਪਣੀਆਂ ਕਰਨਾ ਬੇਹੱਦ ਸ਼ਰਮਨਾਕ ਹੈ। ਇਸ ਮੌਕੇ ਅਚਾਰੀਆ ਰਾਹੁਲ ਭਾਰਦਵਾਜ, ਸ਼ਹਿਰੀ ਪ੍ਰਧਾਨ ਅਬੋਹਰ, ਜ਼ਿਲ੍ਹਾ ਪ੍ਰਧਾਨ ਵਿੱਕੀ, ਮੀਡੀਆ ਇੰਚਾਰਜ ਸੰਦੀਪ ਕੁਮਾਰ, ਧਰਮਵੀਰ, ਰਿੰਕੂ ਅਤੇ ਸੋਨੂੰ ਆਦਿ ਹਾਜ਼ਰ ਸਨ।

 ਤੁਹਾਨੂੰ ਦੱਸ ਦੇਈਏ ਕਿ ਲੋਕ ਸਭਾ ਸਦਨ ​​’ਚ ਆਪਣੇ ਭਾਸ਼ਣ ਦੌਰਾਨ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਭਾਜਪਾ ‘ਤੇ ਦੇਸ਼ ‘ਚ ਹਿੰਸਾ, ਨਫਰਤ ਅਤੇ ਡਰ ਫੈਲਾਉਣ ਦਾ ਦੋਸ਼ ਲਗਾਇਆ ਸੀ। ਰਾਹੁਲ ਗਾਂਧੀ ਨੇ ਕਿਹਾ ਕਿ ਭਾਜਪਾ ਆਗੂ ਹਿੰਦੂ ਨਹੀਂ ਹਨ ਕਿਉਂਕਿ ਉਹ 24 ਘੰਟੇ ਹਿੰਸਾ ਅਤੇ ਨਫ਼ਰਤ ਦੀਆਂ ਗੱਲਾਂ ਕਰਦੇ ਹਨ। ਸੱਤਾਧਾਰੀ ਪਾਰਟੀ ਨੇ ਰਾਹੁਲ ਗਾਂਧੀ ਦੀ ਟਿੱਪਣੀ ਦਾ ਸਖ਼ਤ ਵਿਰੋਧ ਕੀਤਾ। ਸਭ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੇ ਸਦਨ ‘ਚ ਉਨ੍ਹਾਂ ਦੇ ਬਿਆਨ ‘ਤੇ ਇਤਰਾਜ਼ ਜਤਾਇਆ ਅਤੇ ਕਿਹਾ ਕਿ ਇਹ ਮੁੱਦਾ ਬਹੁਤ ਗੰਭੀਰ ਹੈ। ਹਿੰਦੂਆਂ ਨੂੰ ਹਿੰਸਕ ਕਹਿਣਾ ਗਲਤ ਹੈ। ਦੇਸ਼ ਭਰ ਦੀਆਂ ਹਿੰਦੂ ਪਾਰਟੀਆਂ ਨੇ ਰਾਹੁਲ ਗਾਂਧੀ ਦੀ ਟਿੱਪਣੀ ਦੀ ਨਿੰਦਾ ਅਤੇ ਵਿਰੋਧ ਕੀਤਾ ਸੀ।

error: Content is protected !!