ਸ਼ਹੀਦ ਊਧਮ ਸਿੰਘ ਬਾਰੇ ਪੰਜਾਬ ਸਕੂਲ ਸਿੱਖਿਆ ਬੋਰਡ ਵੰਡੀ ਜਾ ਰਿਹਾ ਸੀ ਗਲਤ ਗਿਆਨ, ਸਾਰੇ ਪਾਸੇ ਹੋਇਆ ਵਿਰੋਧ ਤਾਂ ਗਲਤੀ ਸੁਧਾਰੀ

ਸ਼ਹੀਦ ਊਧਮ ਸਿੰਘ ਬਾਰੇ ਪੰਜਾਬ ਸਕੂਲ ਸਿੱਖਿਆ ਬੋਰਡ ਵੰਡੀ ਜਾ ਰਿਹਾ ਸੀ ਗਲਤ ਗਿਆਨ, ਸਾਰੇ ਪਾਸੇ ਹੋਇਆ ਵਿਰੋਧ ਤਾਂ ਗਲਤੀ ਸੁਧਾਰੀ
ਚੰਡੀਗੜ੍ਹ (ਵੀਓਪੀ ਬਿਊਰੋ) Punjab School Education Board (PSEB) ਨੇ ਮਹਾਨ ਸ਼ਹੀਦ ਊਧਮ ਸਿੰਘ ਦੇ ਜੀਵਨ ਨਾਲ ਸਬੰਧਤ ਤੱਥਾਂ ਨੂੰ ਵਿਦਿਆਰਥੀਆਂ ਦੇ ਲਈ ਸਿਲੇਬਸ ਵਿੱਚ ਪੇਸ਼ ਕੀਤਾ ਸੀ। ਇਸ ਤੋਂ ਬਾਅਦ ਸਾਰੇ ਪਾਸੇ ਇਸ ਗੱਲ ਦਾ ਵਿਰੋਧ ਹੋਇਆ ਤਾਂ Punjab School Education Board (PSEB) ਨੇ ਇਸ ਵਿੱਚ ਸੁਧਾਰ ਕਰ ਲਿਆ ਹੈ।

ਜਾਣਕਾਰੀ ਮੁਤਾਬਕ ਪੰਜਾਬ ਸਕੂਲ ਸਿੱਖਿਆ ਬੋਰਡ (ਪੀਐੱਸਈਬੀ) ਨੇ ਸ਼ਹੀਦ ਊਧਮ ਸਿੰਘ ਬਾਰੇ ਕਿਤਾਬਾਂ ਵਿੱਚ ਸ਼ਾਮਲ ਗਲਤ ਤੱਥਾਂ ਨੂੰ ਠੀਕ ਕਰ ਦਿੱਤਾ ਹੈ। ਬੋਰਡ ਨੇ ਜਨਵਰੀ 2024 ਵਿੱਚ ਨੌਵੀਂ ਜਮਾਤ ਦੀ ਅੰਗਰੇਜ਼ੀ ਵਿਸ਼ੇ ਅਤੇ ਪੰਜਵੀਂ ਜਮਾਤ ਦੀ ਪੰਜਾਬੀ ਵਿਸ਼ੇ ਦੀ ਕਿਤਾਬ ਵਿੱਚ ਸ਼ਹੀਦ ਊਧਮ ਸਿੰਘ ਦੀ ਜੀਵਨੀ ਵੀ ਸ਼ਾਮਲ ਕੀਤੀ ਸੀ। ਪਰ, ਊਧਮ ਸਿੰਘ ਬਾਰੇ ਕਈ ਗਲਤ ਤੱਥ ਇਸ ਕਾਂਡ ਵਿਚ ਸ਼ਾਮਲ ਕੀਤੇ ਗਏ ਸਨ।

ਇਸ ਵਿੱਚ ਸ਼ਹੀਦ ਊਧਮ ਸਿੰਘ ਦੀ ਜੀਵਨੀ ਵਿੱਚ ਜਨਮ ਮਿਤੀ ਅਤੇ ਸ਼ਹੀਦੀ ਦਿਹਾੜਾ ਗਲਤ ਲਿਖਿਆ ਗਿਆ ਹੈ। ਊਧਮ ਸਿੰਘ ਦੇ ਜਲਿਆਂਵਾਲਾ ਬਾਗ ਵਿੱਚ ਨਾ ਹੋਣ ਬਾਰੇ ਵੀ ਲਿਖਿਆ ਗਿਆ ਸੀ। ਇਸ ਦਾ ਪੂਰੇ ਪੰਜਾਬ ਵਿੱਚ ਵਿਰੋਧ ਹੋਇਆ।

ਇਸ ਤੋਂ ਬਾਅਦ ਸ਼ਹੀਦ ਊਧਮ ਸਿੰਘ ਨਾਲ ਸਬੰਧਿਤ ਡਾ: ਸਿਕੰਦਰ ਸਿੰਘ ਅਤੇ ਹੋਰ ਜਥੇਬੰਦੀਆਂ ਦਾ ਵਫ਼ਦ 10 ਜਨਵਰੀ 2024 ਨੂੰ ਸਿੱਖਿਆ ਬੋਰਡ ਦੀ ਉਪ ਸਕੱਤਰ ਦਲਜੀਤ ਕੌਰ ਦਾਲਮ ਨੂੰ ਮਿਲਿਆ | ਸਬੰਧਤ ਵਿਸ਼ੇ ’ਤੇ ਸਬੂਤਾਂ ਅਤੇ ਤੱਥਾਂ ਸਮੇਤ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਵਿਵਾਦਿਤ ਚੈਪਟਰ ਨੂੰ ਰੱਦ ਕਰਕੇ ਸ਼ਹੀਦ ਊਧਮ ਸਿੰਘ ’ਤੇ ਪੀਐੱਚਡੀ ਕਰ ਚੁੱਕੇ ਡਾ: ਸਿਕੰਦਰ ਸਿੰਘ ਵੱਲੋਂ ਲਿਖਿਆ ਨਵਾਂ ਚੈਪਟਰ ਕਰਵਾਉਣ ਲਈ ਸਹਿਮਤੀ ਪ੍ਰਗਟਾਈ ਗਈ।

 

ਹੁਣ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਪਹਿਲੇ ਲੇਖਕ ਦੇ ਵਿਵਾਦਤ ਚੈਪਟਰ ਨੂੰ ਰੱਦ ਕਰ ਦਿੱਤਾ ਹੈ ਅਤੇ ਡਾ: ਸਿਕੰਦਰ ਸਿੰਘ ਵੱਲੋਂ ਸਹੀ ਤੱਥਾਂ ਨਾਲ ਲਿਖੇ ਚੈਪਟਰ ਨੂੰ ਅੰਗਰੇਜ਼ੀ ਅਤੇ ਪੰਜਾਬੀ ਦੀਆਂ ਕਿਤਾਬਾਂ ਵਿੱਚ ਸ਼ਾਮਲ ਕੀਤਾ ਗਿਆ ਹੈ। ਸ਼ਹੀਦ ਊਧਮ ਸਿੰਘ ਦੇ ਵਾਰਸਾਂ ਅਤੇ ਸ਼ਹੀਦ ਊਧਮ ਸਿੰਘ ਇੰਟਰਨੈਸ਼ਨਲ ਜਨਰਲ ਇਜਲਾਸ ਦੇ ਪ੍ਰਧਾਨ ਹਰਦਿਆਲ ਸਿੰਘ ਕੰਬੋਜ, ਸ਼ਹੀਦ ਊਧਮ ਸਿੰਘ ਕੰਬੋਜ ਯਾਦਗਾਰੀ ਕਮੇਟੀ ਦੇ ਚੇਅਰਮੈਨ ਜੰਗੀਰ ਸਿੰਘ ਰਤਨ, ਚੇਅਰਮੈਨ ਕੇਸਰ ਸਿੰਘ ਢੋਟ ਅਤੇ ਤਰਸੇਮ ਸਿੰਘ ਨੇ ਵਿਵਾਦਤ ਮਾਮਲੇ ਨੂੰ ਦਰੁਸਤ ਕਰਨ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਧੰਨਵਾਦ ਕੀਤਾ। ਨੇ ਪ੍ਰਗਟਾਇਆ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਵਿਦਿਆਰਥੀਆਂ ਨੂੰ ਸ਼ਹੀਦ ਊਧਮ ਸਿੰਘ ਬਾਰੇ ਸਹੀ ਜਾਣਕਾਰੀ ਮਿਲੇਗੀ।
error: Content is protected !!