ਦੁੱਧ ਨਾਲ ਪੁੱਤ ਪਾਲ ਕੇ ਪਿੱਛੋ ਪਾਣੀ ਨੂੰ ਤਰਸਦੀਆਂ ਮਾਵਾਂ…. ਘਰ ‘ਤੇ ਕਬਜ਼ਾ ਕਰਨ ਲਈ 85 ਸਾਲਾਂ ਬਜ਼ੁਰਗ ਮਾਂ ਨੂੂੰ ਮਾਰੀਆਂ ਇੱਟਾਂ

ਦੁੱਧ ਨਾਲ ਪੁੱਤ ਪਾਲ ਕੇ ਪਿੱਛੋ ਪਾਣੀ ਨੂੰ ਤਰਸਦੀਆਂ ਮਾਵਾਂ…. ਘਰ ‘ਤੇ ਕਬਜ਼ਾ ਕਰਨ ਲਈ 85 ਸਾਲਾਂ ਬਜ਼ੁਰਗ ਮਾਂ ਨੂੂੰ ਮਾਰੀਆਂ ਇੱਟਾਂ

ਅਬੋਹਰ (ਵੀਓਪੀ ਬਿਊਰੋ) ਦੁੱਧ ਨਾਲ ਪੁੱਤ ਪਾਲ ਕੇ, ਪਿੱਛੋ ਪਾਣੀ ਨੂੰ ਤਰਸਦੀਆਂ ਮਾਵਾਂ… ਇਹ ਕਹਾਵਤ ਸੱਚ ਸਾਬਿਤ ਹੋਈ ਹੈ ਅਬੋਹਰ ਵਿੱਚ। ਅਬੋਹਰ ‘ਚ ਇਕ ਅੱਧਖੜ ਉਮਰ ਦੇ ਬੇਟੇ ਨੇ ਆਪਣੀ 85 ਸਾਲਾ ਮਾਂ ‘ਤੇ ਇੱਟਾਂ-ਪੱਥਰਾਂ ਨਾਲ ਹਮਲਾ ਕਰ ਦਿੱਤਾ। ਉਸ ਨੇ ਇਹ ਸਭ ਕੁਝ ਇਸ ਲਈ ਕੀਤਾ ਤਾਂ ਜੋ ਉਹ ਆਪਣੀ ਮਾਂ ਦੇ ਘਰ ‘ਤੇ ਕਬਜ਼ਾ ਕਰ ਸਕੇ।

ਬਜ਼ੁਰਗ ਨੇ ਪੁਲਿਸ ਨੂੰ ਦਰਖਾਸਤ ਦਿੰਦਿਆਂ ਕਿਹਾ ਹੈ ਕਿ ਉਸ ਦੇ ਪੁੱਤਰ ਤੋਂ ਉਸ ਦੀ ਜਾਨ ਨੂੰ ਖਤਰਾ ਹੈ। 85 ਸਾਲਾ ਬਜ਼ੁਰਗ ਔਰਤ ਨੇ ਐੱਸਐੱਸਪੀ ਤੇ ਹੋਰ ਉੱਚ ਪੁਲਿਸ ਅਧਿਕਾਰੀਆਂ ਤੋਂ ਇਨਸਾਫ਼ ਦੀ ਮੰਗ ਕੀਤੀ ਹੈ।


ਅਬੋਹਰ ਦੇ ਕ੍ਰਿਸ਼ਨਾ ਨਗਰ ਦੀ ਰਹਿਣ ਵਾਲੀ ਬਜ਼ੁਰਗ ਔਰਤ ਸ਼ੀਲਾ ਦੇਵੀ ਪਤਨੀ ਸ. ਸਰਦਾਰੀ ਲਾਲ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਸ ਦੇ ਦੋ ਲੜਕੇ ਹਨ। ਛੋਟਾ ਬੇਟਾ ਘਰ ਦੇ ਕੋਲ ਸਟੂਡੀਓ ਚਲਾਉਂਦਾ ਹੈ। ਵੱਡਾ ਪੁੱਤਰ ਸੁਭਾਸ਼ ਨਸ਼ੇ ਦਾ ਆਦੀ ਹੈ ਅਤੇ ਨਸ਼ਾ ਕਰਦਾ ਰਹਿੰਦਾ ਹੈ। ਬਜ਼ੁਰਗ ਨੇ ਘਰ ਦਾ ਬਚਿਆ ਹੋਇਆ ਹਿੱਸਾ ਆਪਣੇ ਵੱਡੇ ਪੁੱਤਰ ਸੁਭਾਸ਼ ਨੂੰ ਦੇ ਦਿੱਤਾ ਹੈ ਪਰ ਹੁਣ ਉਹ ਪੂਰੇ ਘਰ ‘ਤੇ ਕਬਜ਼ਾ ਕਰਨਾ ਚਾਹੁੰਦਾ ਹੈ। ਇਸ ਕਾਰਨ ਵੱਡਾ ਪੁੱਤਰ ਬਜ਼ੁਰਗ ਦੀ ਕੁੱਟਮਾਰ ਕਰਦਾ ਹੈ


ਬਜ਼ੁਰਗ ਦਾ ਕਹਿਣਾ ਹੈ ਕਿ ਦੋਸ਼ੀ ਪੁੱਤਰ ਨੇ ਉਸ ਦੇ ਘਰ ਦੀ ਬਿਜਲੀ ਅਤੇ ਪਾਣੀ ਵੀ ਬੰਦ ਕਰ ਦਿੱਤਾ ਹੈ। ਉਹ ਸ਼ਰਾਬ ਪੀਂਦਾ ਹੈ ਅਤੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਾ ਹੈ। ਬੁੱਧਵਾਰ ਰਾਤ ਕਰੀਬ 11.30 ਵਜੇ ਜਦੋਂ ਸ਼ੀਲਾ ਦੇਵੀ ਆਪਣੇ ਕਮਰੇ ‘ਚ ਸੌਂ ਰਹੀ ਸੀ ਤਾਂ ਸੁਭਾਸ਼ ਨੇ ਸ਼ਰਾਬ ਦੇ ਨਸ਼ੇ ‘ਚ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਜਦੋਂ ਬਜ਼ੁਰਗ ਨੇ ਇਸ ਦਾ ਵਿਰੋਧ ਕੀਤਾ ਤਾਂ ਮੁਲਜ਼ਮਾਂ ਨੇ ਉਸ ’ਤੇ ਇੱਟਾਂ-ਪੱਥਰਾਂ ਨਾਲ ਹਮਲਾ ਕਰ ਦਿੱਤਾ। ਬਜ਼ੁਰਗ ਨੇ ਕਮਰੇ ਦਾ ਦਰਵਾਜ਼ਾ ਬੰਦ ਕਰਕੇ ਆਪਣੀ ਜਾਨ ਬਚਾਈ।

ਬਜ਼ੁਰਗ ਨੇ ਪੁਲਿਸ ਨੂੰ ਲਿਖਤੀ ਸ਼ਿਕਾਇਤ ਦਿੱਤੀ ਹੈ ਕਿ ਉਸ ਦੇ ਵੱਡੇ ਪੁੱਤਰ ਸੁਭਾਸ਼ ਤੋਂ ਉਸ ਦੀ ਜਾਨ ਨੂੰ ਖ਼ਤਰਾ ਹੈ। ਦੋਸ਼ੀਆਂ ਖਿਲਾਫ ਕਾਰਵਾਈ ਕੀਤੀ ਜਾਵੇ। ਥਾਣਾ ਸਦਰ ਦੇ ਇੰਚਾਰਜ ਮਨਿੰਦਰ ਸਿੰਘ ਦਾ ਕਹਿਣਾ ਹੈ ਕਿ ਬਜ਼ੁਰਗ ਔਰਤ ਦੀ ਸ਼ਿਕਾਇਤ ‘ਤੇ ਉਸ ਦੇ ਦੋਸ਼ੀ ਲੜਕੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

error: Content is protected !!