ਪਾਣੀ ਦੀ ਵਾਰੀ ਨੂੰ ਲੈਕੇ ਆਪਸ ‘ਚ ਭਿੜੀਆਂ 2 ਧਿਰਾਂ, ਅੰਨੇਵਾਹ ਚੱਲੀਆਂ ਗੋਲੀਆਂ ‘ਚ 4 ਦੀ ਮੌ+ਤ, ਪਿੰਡ ਵਾਸੀ ਕਹਿੰਦੇ ਕਈ ਘਰ ਉੱੱਜੜੇ, ਕਾਲਾ ਦਿਨ

ਗੁਰਦਾਸਪੁਰ ਦੇ ਕਸਬਾ ਹਰਗੋਬਿੰਦਪੁਰ ਚ ਕੱਲ ਬੀਤੀ ਦੇਰ ਸ਼ਾਮ ਉਸ ਵੇਲੇ ਸਨਸਨੀ ਫੈਲ ਗਈ ਜਦ ਦੋ ਧਿਰਾ ਚ ਮਹਿਜ਼ ਖੇਤਾਂ ਚ ਖਾਲ ਦੇ ਪਾਣੀ ਨੂੰ ਲੈਕੇ ਹੋਈ ਤਕਰਾਰ ਇੱਕ ਖੂਨੀ ਰੰਜਿਸ਼ ਦਾ ਰੂਪ ਧਾਰ ਗਈ ਜਦਦੋ ਗੁੱਟਾ ਚ ਆਮਨੇ ਸਾਮਣੇ ਤੋ ਫਾਇਰਿੰਗ ਕੀਤੀ ਗਈ ਅਤੇ ਇਸ ਫਾਇਰਿੰਗ ਚ ਦੋਵਾਂ ਗੁੱਟਾ ਦੇ ਚਾਰ ਵਿਅਕਤੀਆ ਦੀ ਗੋਲੀਆ ਲਗਣ ਨਾਲ ਮੌਕੇ ਤੇ ਮੌਤ ਹੋ ਗਈ ਜਦਕਿ 7 ਦੇ ਕਰੀਬ ਜਖਮੀ ਹਨ ਜਿਹਨਾਂ ਦਾ ਇਲਾਜ ਅੰਮ੍ਰਿਤਸਰ ਹਸਪਤਾਲ ਚ ਚੱਲ ਰਿਹਾ ਹੈ ਉਥੇ ਹੀ ਮਰਨ ਵਾਲੇ ਸਾਰੇ ਪਿੰਡ ਵਿੱਥਵਾ ਦੇ ਰਹਿਣ ਵਾਲੇ ਹਨ ਅਤੇ ਪਿੰਡ ਵਾਸੀਆ ਨੇ ਪੂਰੀ ਵਾਰਦਾਤ ਬਾਰੇ ਅਤੇ ਜਾਣਕਾਰੀ ਦੇਂਦੇ ਦੱਸਿਆ ਕੀ ਉਹਨਾਂ ਦੇ ਪਿੰਡ ਲਈ ਇਹ ਕਾਲਾ ਦਿਨ ਹੈ ਅਤੇ ਘਰ ਉਜੜ ਗਏ ਹਨ

। ਉਧਰ ਇਸ ਪੂਰੀ ਵਾਰਦਾਤ ਬਾਰੇ ਐਸਐਸਪੀ ਬਟਾਲਾ ਅਸ਼ਵਿਨੀ ਗੋਟਿਆਲ ਨੇ ਜਾਣਕਾਰੀ ਦੇਂਦੇ ਦੱਸਿਆ ਕੀ ਇਸ ਵਾਰਦਾਤ ਚ ਚਾਰ ਲੋਕਾਂ ਦੀ ਮੌਤ ਹੋਈ ਹੈ ਅਤੇ ਮਹਿਜ ਖੇਤਾਂ ਨੂੰ ਪਾਣੀ ਦੇ ਖਾਲ ਤੋ ਝਗੜਾ ਹੋਇਆ ਸੀ ਅਤੇ ਦੋਵਾਂ ਧਿਰਾ ਵਲੋ ਗੋਲਿਆ ਨਾਲ ਇੱਕ ਦੂਸਰੇ ਤੇ ਹਮਲੇ ਕਿਤੇ ਗਏ ਸਨ ਅਤੇ ਵਾਰਦਾਤ ਦੀ ਸੂਚਨਾ ਮਿਲਦੇ ਜਦ ਮੌਕੇ ਤੇ ਪੁਲਿਸ ਐਸਐਚਓ ਪੋਹਚੇ ਤਾ ਉਸਦੀ ਗੱਡੀ ਤੇ ਵੀ ਗੋਲੀ ਲੱਗੀ ਸੀ ਉਧਰ ਐਸਐਸਪੀ ਨੇ ਦੱਸਿਆ ਫਾਇਰਿੰਗ ਕੀਤੀ ਗਈ ਹੈ ।

ਪਰਿਵਾਰਕ ਮੈਂਬਰਾਂ ਨੇ ਜ਼ਖਮੀਆਂ ਨੂੰ ਸਿਵਲ ਹਸਪਤਾਲ ਪਹੁੰਚਾਇਆ ਤੇ ਪੁਲਿਸ ਨੂੰ ਸੂਚਨਾ ਦਿੱਤੀ। ਇਸ ਤੋਂ ਬਾਅਦ ਕਈ ਸੀਨੀਅਰ ਪੁਲਿਸ ਅਧਿਕਾਰੀ ਤੇ ਥਾਣਾ ਇੰਚਾਰਜ ਮੌਕੇ ਉਤੇ ਪਹੁੰਚੇ ਤੇ ਜਾਂਚ ਸ਼ੁਰੂ ਕਰ ਦਿੱਤੀ। ਪਿੰਡ ਵਿਠਵਾਂ ਦੇ ਦੋ ਧੜਿਆਂ ਵਿਚ ਰੰਜਿਸ਼ ਚੱਲ ਰਹੀ ਸੀ ਜਿਸ ਨੇ ਖੂਨੀ ਰੂਪ ਧਾਰ ਲਿਆ।

ਸਿਵਲ ਹਸਪਤਾਲ ਦੇ ਡਾਕਟਰ ਏਕਮਜੀਤ ਸਿੰਘ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਅੰਗਰੇਜ਼ ਸਿੰਘ ਤੇ ਸੁਰਿੰਦਰ ਸਿੰਘ ਜ਼ਖ਼ਮੀ ਹਾਲਤ ਵਿੱਚ ਉਨ੍ਹਾਂ ਕੋਲ ਆਏ। ਉਸ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ। ਬਾਅਦ ਵਿਚ ਸ਼ਮਸ਼ੇਰ ਸਿੰਘ ਤੇ ਬਲਜੀਤ ਸਿੰਘ ਨੂੰ ਇਲਾਜ ਲਈ ਹਸਪਤਾਲ ਲਿਆਂਦਾ ਗਿਆ ਪਰ ਉਨ੍ਹਾਂ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ।

error: Content is protected !!