ਘਰੋਂ ਭੱਜਕੇ ਕਰਵਾਇਆ ਸੀ ਵਿਆਹ, 4 ਦਿਨ ਬਾਅਦ ਮੁੰਡੇ-ਕੁੜੀ ਨੇ ਕੀਤੀ ਆ+ਤ+ਮ ਹੱ+ਤਿ+ਆ,ਨਹਿਰ ਚੋਂ ਮਿਲੀਆ ਲਾ+ਸ਼ਾ

ਅੱਜਕੱਲ ਦੇ ਸਮੇਂ ਵਿਚ ਮੁੰਡੇ ਕੁੜੀਆਂ ਮਾਂ ਬਾਪ ਦੀ ਮਰਜ਼ੀ ਨਾਲ ਵਿਆਹ ਕਰਵਾੁੳਂਣ ਦੀ ਬਜਾਏ ਆਪਣੀ ਮਰਜ਼ੀ ਨਾਲ ਜਿੰਦਗੀ ਜਿਉਣਾ ਚਾਹੁੰਦੇ ਨੇ ਪਰ ਇਹ ਫੈਸਲੇ ਕਈ ਵਾਰ ਐਨੇ ਜਿਆਦਾ ਗਲਤ ਹੋ ਜਾਂਦੇ ਨੇ ਕਿ ਜਿੰਦਗੀ ਖਤਮ ਕਰਨ ਦੀ ਨੋਬਤ ਆ ਜਾਂਦੀ ਹੈ।ਇਸੇ ਤਰ੍ਹਾਂ ਦੀ ਘਟਨਾ ਸਾਹਮਣੇ ਆਈ ਹੈ ਲੁਧਿਆਣਾ ਵਿਚ ਜਿਥੇ ਵਿਆਹ ਦੇ 4 ਦਿਨ ਬਾਅਦ ਹੀ ਮੁੰਡੇ ਕੂੜੀ ਦੀਆਂ ਲਾਸ਼ਾਂ ਨਹਿਰ ਦੇ ਵਿੱਚੋਂ ਬਰਾਮਦ ਹੋਈਆਂ ਨੇ ਜਿਸਤੋਂ ਬਾਅਦ ਕਈ ਸਵਾਲ ਉੱਠਣੇ ਲਾਜ਼ਮੀ ਨੇ ਪ੍ਰੇਮ ਵਿਆਹ ਤੋਂ ਬਾਅਦ ਪਤੀ-ਪਤਨੀ ਨੇ ਨਹਿਰ ਵਿਚ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ।

30 ਜੂਨ ਨੂੰ ਡੇਹਲੋਂ ਥਾਣੇ ਵਿਚ 21 ਸਾਲਾ ਲੜਕੀ ਦੇ ਲਾਪਤਾ ਹੋਣ ਦੀ ਸ਼ਿਕਾਇਤ ਦਰਜ ਕਰਵਾਈ ਗਈ ਸੀ। ਲੜਕੀ ਦੇ ਪਿਤਾ ਬਲਜੀਤ ਸਿੰਘ ਨੇ ਦਸਿਆ ਕਿ ਉਸ ਦੀ 21 ਸਾਲਾ ਲੜਕੀ ਰਾਜਜੋਤ ਕੌਰ ਪੱਖੋਵਾਲ ਰੋਡ ’ਤੇ ਹੰਗਰੀ ਵਿਲਾ ਨਾਂ ਦੀ ਜਗ੍ਹਾ ’ਤੇ ਕੰਮ ਕਰਦੀ ਹੈ। ਘਟਨਾ ਵਾਲੇ ਦਿਨ ਉਹ ਦੇਰ ਰਾਤ ਤਕ ਘਰ ਨਹੀਂ ਪਰਤੀ। ਪੁਲਿਸ ਨੇ ਜਦੋਂ ਜਾਂਚ ਸ਼ੁਰੂ ਕੀਤੀ ਤਾਂ ਪਤਾ ਲੱਗਾ ਕਿ ਲੜਕੀ ਦਾ 1 ਜੁਲਾਈ ਨੂੰ ਕਿਲਾ ਰਾਏਕੋਟ ਦੇ ਰਹਿਣ ਵਾਲੇ ਹਰਸ਼ਨਜੋਤ ਸਿੰਘ ਪੁੱਤਰ ਜਸਵੀਰ ਸਿੰਘ ਨਾਲ ਪ੍ਰੇਮ ਵਿਆਹ ਕਰ ਲਿਆ।

ਵਿਆਹ ਤੋਂ ਚਾਰ ਦਿਨ ਬਾਅਦ ਦੋਵਾਂ ਨੇ ਨਹਿਰ ਵਿਚ ਛਾਲ ਮਾਰ ਦਿਤੀ। ਜਾਂਚ ਅਧਿਕਾਰੀ ਅਵਤਾਰ ਸਿੰਘ ਨੇ ਦਸਿਆ ਕਿ ਸਨਿਚਰਵਾਰ ਸਵੇਰੇ ਕਰੀਬ 11 ਵਜੇ ਲੜਕੀ ਦੀ ਲਾਸ਼ ਨਹਿਰ ’ਚੋਂ ਮਿਲੀ। ਜਿਸ ਦੀ ਪਹਿਚਾਣ ਰਾਜਜੋਤ ਕੌਰ ਵਜੋਂ ਹੋਈ।

ਦੇਰ ਸ਼ਾਮ ਹਰਸ਼ਨਜੋਤ ਸਿੰਘ ਦੀ ਲਾਸ਼ ਕੰਗਣਵਾਲ ਜ਼ਿਲੇ੍ਹ ਦੇ ਮਲੇਰਕੋਟਲਾ ਵਾਲੇ ਪਾਸੇ ਤੋਂ ਨਹਿਰ ’ਚ ਤੈਰਦੀ ਮਿਲੀ ਪਰ ਜਿਸ ਹਾਲਾਤ ’ਚ ਪਤੀ ਨੇ ਨਹਿਰ ’ਚ ਛਾਲ ਮਾਰੀ, ਉਸ ਨੂੰ ਦੇਖਦੇ ਹੋਏ ਕਤਲ ਦਾ ਸ਼ੱਕ ਵੀ ਪੈਦਾ ਹੋ ਰਿਹਾ ਹੈ। ਪੁਲਿਸ ਅਧਿਕਾਰੀ ਇਸ ਮਾਮਲੇ ਨੂੰ ਲੈ ਕੇ ਫਿਲਹਾਲ ਜਾਂਚ ਕਰ ਰਹੇ ਹਨ।

error: Content is protected !!