‘ਗੋਪੀ’ ਵਾਲੀ ਵੀਡੀਓ ਤੋਂ ਵਾਇਰਲ ਹੋਏ ਕੁਲਹੜ ਪੀਜ਼ਾ ਜੋੜੇ ‘ਤੇ ਆ ਪਈ ਇੱਕ ਹੋਰ ਮੁਸੀਬਤ, ਰਾਤ ਨੂੰ ਕਰ ਗਿਆ ਕੋਈ ਕੰਮ

‘ਗੋਪੀ’ ਵਾਲੀ ਵੀਡੀਓ ਤੋਂ ਵਾਇਰਲ ਹੋਏ ਕੁਲਹੜ ਪੀਜ਼ਾ ਜੋੜੇ ‘ਤੇ ਆ ਪਈ ਇੱਕ ਹੋਰ ਮੁਸੀਬਤ, ਰਾਤ ਨੂੰ ਕਰ ਗਿਆ ਕੋਈ ਕੰਮ

ਜਲੰਧਰ (ਵੀਓਪੀ ਬਿਊਰੋ) ਪਿਛਲੇ ਸਾਲ ਆਪਣੀ ਅਸ਼ਲੀਲ ਵੀਡੀਓ ਕਾਰਨ ਕਾਫੀ ਵਾਇਰਲ ਹੋਏ ਜਲੰਧਰ ਦਾ ਕੁਲਹੜ ਪੀਜ਼ਾ ਜੋੜਾ ਕਿਸੇ ਨਾ ਕਿਸ ਕਾਰਨ ਸੁਰਖੀਆਂ ਵਿੱਚ ਬਣਿਆ ਰਹਿੰਦਾ ਹੈ। ਵਾਇਰਲ ਅਸ਼ਲੀਲ ਵੀਡੀਓ ਤੋਂ ਬਾਅਦ ਇਨ੍ਹਾਂ ਨੂੰ ਲੋਕਾਂ ਵੱਲੋਂ ਬਹੁਤ ਟਰੋਲ ਕੀਤਾ ਗਿਆ ਸੀ ਅਤੇ ਗੋਪੀ ਵਾਲਾ ਡਾਇਲਾਗ ਬਹੁਤ ਮਸ਼ਹੂਰ ਹੋਇਆ ਸੀ।

ਹੁਣ ਕੁਲਹੜ ਪੀਜ਼ਾ ਜੋੜੇ ਦੇ ਘਰ ਕੁਝ ਸ਼ਰਾਰਤੀ ਨੌਜਵਾਨ ਖੜ੍ਹੀ ਕਾਰ ਦਾ ਸ਼ੀਸ਼ਾ ਤੋੜ ਕੇ ਫਰਾਰ ਹੋ ਗਏ। ਸ਼ੀਸ਼ਾ ਟੁੱਟਣ ਦੀ ਆਵਾਜ਼ ਸੁਣ ਕੇ ਕੁਲਹੜ ਪੀਜ਼ਾ ਦਾ ਮਾਲਕ ਬਾਹਰ ਆਇਆ ਤਾਂ ਪਤਾ ਲੱਗਾ ਕਿ ਸ਼ਰਾਰਤੀ ਅਨਸਰਾਂ ਨੇ ਉਸ ‘ਤੇ ਪਥਰਾਅ ਕਰਕੇ ਕਾਰ ਦਾ ਸ਼ੀਸ਼ਾ ਤੋੜ ਦਿੱਤਾ ਹੈ।

ਇਸ ਦੇ ਨਾਲ ਹੀ ਸ਼ੀਸ਼ੇ ਤੋੜਨ ਤੋਂ ਬਾਅਦ ਉਸ ਦੇ ਪਿਛਲੇ ਪਾਸੇ ਪੱਥਰਾਂ ਨਾਲ ਹਮਲਾ ਕਰਕੇ ਵਾਹਨ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ। ਰੌਲਾ ਸੁਣ ਕੇ ਜਦੋਂ ਉਹ ਬਾਹਰ ਆਇਆ ਤਾਂ ਸ਼ਰਾਰਤੀ ਅਨਸਰ ਫ਼ਰਾਰ ਹੋ ਚੁੱਕੇ ਸਨ।

ਸਹਿਜ ਨੇ ਦੱਸਿਆ ਕਿ ਮੌਕੇ ‘ਤੇ ਸੀਸੀਟੀਵੀ ਕੈਮਰੇ ਨਹੀਂ ਲੱਗੇ ਹੋਏ ਸਨ, ਜਿਸ ਕਾਰਨ ਮੁਲਜ਼ਮ ਭੱਜਣ ‘ਚ ਕਾਮਯਾਬ ਹੋ ਗਏ। ਕਾਰ ਦਾ ਸ਼ੀਸ਼ਾ ਟੁੱਟਣ ’ਤੇ ਉਸ ਨੇ ਕੰਟਰੋਲ ਰੂਮ ’ਤੇ ਪੁਲੀਸ ਨੂੰ ਸੂਚਨਾ ਦਿੱਤੀ। ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਗਲੀ ਨੂੰ ਜਾਂਦੀ ਸੜਕ ਦੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਕੁਲਹੜ ਪੀਜ਼ਾ ਜੋੜਾ ਆਪਣੀ ਨਿੱਜੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਵਿਵਾਦਾਂ ਵਿੱਚ ਘਿਰ ਗਿਆ ਸੀ। ਇਸ ਤੋਂ ਬਾਅਦ ਇਹ ਜੋੜਾ ਸਾਰਿਆਂ ਦੇ ਨਿਸ਼ਾਨੇ ‘ਤੇ ਸੀ। ਹਾਲਾਂਕਿ ਉਸ ਮਾਮਲੇ ‘ਚ ਦੋਸ਼ੀਆਂ ਖਿਲਾਫ ਕਾਰਵਾਈ ਕੀਤੀ ਗਈ ਸੀ। ਜੋੜੇ ਨੇ ਇਹ ਵੀ ਸਪੱਸ਼ਟ ਕੀਤਾ ਸੀ ਕਿ ਉਨ੍ਹਾਂ ਨੂੰ ਜਾਣ ਬੁੱਝ ਕੇ ਫਸਾਇਆ ਗਿਆ ਸੀ। ਜੋੜੇ ਨੇ ਇਹ ਵੀ ਦੋਸ਼ ਲਾਇਆ ਸੀ ਕਿ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਹਨ।

error: Content is protected !!