ਇਸ਼ਕ ‘ਚ ਅੰਨ੍ਹੀਂ ਘਰਵਾਲੀ ਟੱਪੀ ਸਾਰੀਆਂ ਹੱਦਾਂ, Alto ਗੱਡੀ ‘ਚ ਸਾ/ੜ ਦਿੱਤਾ ਸੀ ਘਰਵਾਲਾ, ਮੂੰਹ ‘ਤੇ Hit ਮਾਰਕੇ ਪਹਿਲਾਂ ਕੀਤਾ ਬੇਹੋਸ਼

ਬਰਨਾਲਾ ਵਿਚ ਇਕ ਚੱਲਦੀ ਕਾਰ ਨੂੰ ਲੱਗੀ ਅੱਗ ਕਾਰਨ ਇਕ ਸ਼ਖਸ ਦੇ ਜ਼ਿੰਦਾ ਸੜਨ ਦੇ ਮਾਮਲੇ ਵਿਚ ਵੱਡਾ ਖੁਲਾਸਾ ਹੋਇਆ ਹੈ। ਪੁਲਿਸ ਜਾਂਚ ਵਿਚ ਪਤਾ ਲੱਗਾ ਹੈ ਇਹ ਕੋਈ ਹਾਦਸੇ ਨਹੀਂ, ਸਗੋਂ ਕਤਲ ਸੀ। ਇਹ ਕਤਲ ਇਸ ਸ਼ਖਸ ਦੀ ਪਤਨੀ ਨੇ ਪ੍ਰੇਮੀ ਨਾਲ ਮਿਲ ਕੇ ਕੀਤਾ ਸੀ।

ਬਰਨਾਲਾ ਪੁਲਿਸ ਨੇ ਘਟਨਾ ਦੇ 20 ਦਿਨਾਂ ਬਾਅਦ ਸੱਚ ਸਾਹਮਣੇ ਲਿਆਂਦਾ ਹੈ। ਦੋਸ਼ੀ ਪਤਨੀ, ਉਸ ਦੇ ਪ੍ਰੇਮੀ ਅਤੇ ਇਕ ਦੋਸਤ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਬਰਨਾਲਾ ਦੇ ਐਸਐਸਪੀ ਨੇ ਪ੍ਰੈਸ ਕਾਨਫਰੰਸ ਕਰਕੇ ਘਟਨਾ ਦੀ ਸੱਚਾਈ ਦੱਸੀ।

ਦੱਸ ਦਈਏ ਕਿ 16 ਜੂਨ ਨੂੰ ਬਰਨਾਲਾ ਵਿੱਚ ਇੱਕ ਆਲਟੋ ਕਾਰ ਨੂੰ ਅੱਗ ਲੱਗਣ ਕਾਰਨ ਹਰਚਰਨ ਸਿੰਘ ਨਾਂ ਦੇ ਵਿਅਕਤੀ ਦੀ ਮੌਤ ਹੋ ਗਈ ਸੀ ਅਤੇ ਇਸ ਘਟਨਾ ਨੂੰ ਹਾਦਸਾ ਕਰਾਰ ਦਿੱਤਾ ਗਿਆ ਸੀ। ਘਟਨਾ ਸਮੇਂ ਸ਼ੱਕ ਪੈਦਾ ਹੋਣ ਤੋਂ ਬਾਅਦ ਪੁਲਿਸ ਨੇ ਜਾਂਚ ਸ਼ੁਰੂ ਕੀਤੀ ਅਤੇ ਜਾਂਚ ਦੌਰਾਨ ਕਤਲ ਦਾ ਮਾਮਲਾ ਸਾਹਮਣੇ ਆਇਆ।

ਐਸਐਸਪੀ ਨੇ ਦੱਸਿਆ ਕਿ ਮ੍ਰਿਤਕ ਹਰਚਰਨ ਸਿੰਘ ਦੀ ਪਤਨੀ ਦੇ ਪ੍ਰੇਮ ਸਬੰਧ ਸਨ, ਜਿਸ ਕਾਰਨ ਦੋਵਾਂ ਨੇ ਉਸ ਨੂੰ ਰਸਤੇ ਵਿੱਚੋਂ ਹਟਾਉਣ ਲਈ ਕਤਲ ਕਰ ਦਿੱਤਾ। ਮੁਲਜ਼ਮਾਂ ਨੇ ਮ੍ਰਿਤਕ ਦੇ ਗਲੇ ਵਿੱਚ ਰੱਸੀ ਪਾ ਕੇ ਉਸ ਦੇ ਮੂੰਹ ਅਤੇ ਨੱਕ ’ਤੇ ਮੱਛਰ ਮਾਰਨ ਵਾਲੀ ਦਵਾਈ ਛਿੜਕ ਕੇ ਕਾਰ ਵਿੱਚ ਬੇਹੋਸ਼ ਕਰ ਦਿੱਤਾ, ਜਿਸ ਤੋਂ ਬਾਅਦ ਉਨ੍ਹਾਂ ਨੇ ਕਾਰ ਵਿੱਚ ਪੈਟਰੋਲ ਪਾ ਕੇ ਅੱਗ ਲਾ ਦਿੱਤੀ ਅਤੇ ਘਟਨਾ ਨੂੰ ਹਾਦਸਾ ਕਰਾਰ ਦਿੱਤਾ।

error: Content is protected !!