ਮਾਸੂਮ ਬੱਚੀ ਨੂੰ ਦੁੱਧ ਪਿਆ ਰਹੀ ਮਾਂ ਦਾ ਗੋ+ਲੀ+ਆਂ ਮਾਰਕੇ ਬੇਰਹਿਮੀ ਨਾਲ ਕ+ਤ+ਲ,ਕੰਧ ਟੱਪਕੇ ਵੜ੍ਹੇ ਸਨ ਬਦਮਾਸ਼, ਰੰਜਿਸ਼ ਕਾਰਨ ਹੋਈ ਵਾਰਦਾਤ

ਅੰਮ੍ਰਿਤਸਰ ‘ਚ ਦੋ ਧਿਰਾਂ ਵਿਚਾਲੇ ਰੰਜਿਸ਼ ਕਾਰਨ 35 ਸਾਲਾ ਔਰਤ ਦਾ ਘਰ ਅੰਦਰ ਹੀ ਕਤਲ ਕਰ ਦਿੱਤਾ ਗਿਆ ਹੈ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਔਰਤ ਘਰ ‘ਚ ਇਕੱਲੀ ਸੀ ਅਤੇ ਆਪਣੇ 4 ਮਹੀਨੇ ਦੇ ਬੱਚੇ ਨੂੰ ਦੁੱਧ ਪਿਲਾ ਰਹੀ ਸੀ। ਲੜਕੀ ਸੁਰੱਖਿਅਤ ਹੈ। ਰਾਜਾਸਾਂਸੀ ਅੰਦਰ ਇੱਕ ਕਲੋਨੀ ਵਿੱਚ ਦਿਨ ਦਿਹਾੜੇ 2 ਵਿਅਕਤੀਆਂ ਵੱਲੋਂ ਘਰ ਚ ਵੜਕੇ ਇੱਕ ਔਰਤ ਦਾ ਗੋਲੀਆਂ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਿਕ ਪੁਰਾਣੇ ਰੰਜਿਸ਼ ਨੂੰ ਲੈ ਕੇ ਇਹ ਕਤਲ ਕੀਤਾ ਗਿਆ ਹੈ,ਇਹਨਾਂ ਦਾ ਆਪਸੀ ਝਗੜਾ ਚੱਲ ਰਿਹਾ ਸੀ ਜਿਸ ਦੇ ਚਲਦੇ ਅੱਜ ਦਿਨ ਦਿਹਾੜੇ 2 ਦੇ ਕਰੀਬ ਲੋਕ ਘਰ ਵਿੱਚ ਆਏ ਜਿਸ ਦੌਰਾਨ ਇਹ ਔਰਤ ਅਤੇ ਉਸ ਦਾ ਬੱਚਾ ਇਕੱਲੇ ਸੀ

ਜਿਸ ਦੌਰਾਨ ਉਹਨਾਂ ਵੱਲੋਂ ਆਉਂਦੇ ਸੀ ਆਉਂਦੇ ਹੀ ਇਸ ਔਰਤ ਨੂੰ ਧਮਕੀਆਂ ਦਿੱਤੀਆਂ ਅਤੇ ਉਸ ਦੇ ਘਰ ਵਾਲੇ ਬਾਰੇ ਪੁੱਛਿਆ ਜਿਸ ਤੋਂ ਬਾਅਦ ਉਸ ਔਰਤ ਵੱਲੋਂ ਆਪਣੇ ਪਤੀ ਨੂੰ ਫੋਨ ਕਰਕੇ ਜਾਣਕਾਰੀ ਦਿੱਤੀ ਗਈ ਕਿ ਕੁਝ ਲੋਕ ਘਰ ਵਿੱਚ ਆਏ ਹਨ ਅਤੇ ਗਾਲੀ ਗਲੋਚ ਕਰ ਰਹੇ ਹਨ ਅਤੇ ਮਾਰਨ ਦੀਆਂ ਧਮਕੀਆਂ ਦੇ ਰਹੇ ਹਨ। ਜਿਸ ਤੋਂ ਬਾਅਦ ਇਹਨਾਂ ਵਿਅਕਤੀਆਂ ਵੱਲੋਂ ਔਰਤ ਦਾ ਸ਼ਰੇਆਮ ਗੋਲੀਆਂ ਮਾਰਕੇ  ਕਤਲ ਕਰ ਦਿੱਤਾ ਗਿਆ। ਉੱਥੇ ਹੀ ਇਸ ਘਟਨਾ ਸਬੰਧੀ ਪਤਾ ਲੱਗਦੇ ਹੀ ਥਾਣਾ ਰਾਜਾਸਾਂਸੀ ਦੀ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਜਿਨਾਂ ਵੱਲੋਂ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ

ਇਸ ਮੌਕੇ ਥਾਣਾ ਰਾਜਾ ਸੰਸੀ ਦਿਹਾਤੀ ਦੇ ਡੀਐਸਪੀ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਪੁਰਾਣੀ ਰੰਜਿਸ਼ ਦੇ ਚਲਦੇ ਦੋ ਨੌਜਵਾਨਾਂ ਨੇ ਇੱਕ ਘਰ ਵਿੱਚ ਵੜ ਕੇ ਇੱਕ ਔਰਤ ਦਾ ਕਤਲ ਕਰ ਦਿੱਤਾ ਗਿਆ ਹੈ। ਰਜਿੰਦਰ ਕੌਰ ਨਾਂ ਦੀ ਔਰਤ ਦਾ ਕਤਲ ਕਰ ਦਿੱਤਾ ਗਿਆ ਹੈ।

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਦੋ ਦਿਨ ਪਹਿਲੇ ਆਪਸੀ ਰਜੇ ਤੇ ਚਲਦੇ ਇਹਨਾਂ ਦੀ ਤਕਰਾਰ ਹੋਈ ਸੀ ਜਿਹਦੇ ਚਲਦੇ ਅੱਜ ਦੋ ਨੌਜਵਾਨ ਇਸ ਔਰਤ ਦੇ ਘਰ ਆਏ ਤੇ ਔਰਤ ਨੂੰ ਇਕੱਲੀ ਵੇਖ ਉਸ ਨੂੰ ਦੋ ਗੋਲੀਆਂ ਮਾਰ ਕੇ ਉਸ ਦਾ ਕਤਲ ਕਰ ਦਿੱਤਾ। ਉਹਨਾਂ ਦੱਸਿਆ ਕਿ ਅਸੀਂ ਅੱਠ ਲੋਕਾਂ ਤੇ ਪਰਚਾ ਦਰਜ ਕੀਤਾ ਹੈ ਜਿਨਾਂ ਵਿੱਚੋਂ ਦੋ ਨੂੰ ਅਸੀਂ ਗਿਰਿਫਤਾਰ ਕਰ ਲਿਆ ਹੈ। ਤੇ ਬਾਕੀਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਜਲਦ ਹੀ ਬਾਕੀਆਂ ਨੂੰ ਵੀ ਕਾਬੂ ਕਰ ਲਿਆ ਜਾਵੇਗਾ।

error: Content is protected !!