PM Awas Yojna ਦੀ ਪਹਿਲੀ ਕਿਸ਼ਤ ਮਿਲਦਿਆਂ ਹੀ ਪਤੀ ਨੂੰ ਛੱਡ ਆਸ਼ਕਾਂ ਨਾਲ ਫਰਾਰ ਹੋਈਆਂ 11 ਔਰਤਾਂ,ਪਤੀ ਕੱਢ ਰਹੇ ਹਾੜੇ

ਸਰਕਾਰ ਵੱਲੋਂ ਪ੍ਰਧਾਨ ਮੰਤਰੀ ਆਵਾਸ ਯੋਜਨਾ ਘਰ ਦਾ ਸੁਪਨਾ ਪੂਰਾ ਕਰਨ ਲਈ ਸ਼ੁਰੂ ਕੀਤੀ ਸੀ, ਜਿਸ ਦਾ ਲੋਕਾਂ ਨੂੰ ਲਾਭ ਵੀ ਹੋਇਆ ਹੈ। ਪਰ ਉੱਤਰ ਪ੍ਰਦੇਸ਼ ਦੇ ਮਹਾਰਾਜਗੰਜ ਜ਼ਿਲ੍ਹੇ ਵਿੱਚ ਇਸ ਯੋਜਨਾ ਦਾ ਇੱਕ ਅਨੋਖਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ 11 ਲੋਕਾਂ ਦੀ ਜ਼ਿੰਦਗੀ ਵਿੱਚ ਸੁਧਾਰ ਕਰਨ ਦੀ ਥਾਂ ‘ਤੇ ਉਜਾੜ ਕੇ ਰੱਖ ਦਿੱਤੀ ਹੈ। ਘਟਨਾ ‘ਚ ਪੀਐਮ ਆਵਾਸ ਦੀ ਪਹਿਲੀ ਕਿਸ਼ਤ ਮਿਲਦੇ ਹੀ 11 ਪਤਨੀਆਂ ਆਪਣੇ ਪ੍ਰੇਮੀਆਂ ਨਾਲ ਫਰਾਰ ਹੋ ਗਈਆਂ ਹਨ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਇਲਾਕੇ ‘ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਪੀੜਤ ਪਤੀ ਹੁਣ ਸਰਕਾਰੀ ਦਫ਼ਤਰ ਦੇ ਗੇੜੇ ਮਾਰ ਰਹੇ ਹਨ। ਸਾਰੇ ਪੀੜਤ ਪਤੀ ਅਧਿਕਾਰੀਆਂ ਨੂੰ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੀ ਅਗਲੀ ਕਿਸ਼ਤ ਜਾਰੀ ਨਾ ਕਰਨ ਦੀ ਅਪੀਲ ਕਰ ਰਹੇ ਹਨ। ਫਿਲਹਾਲ ਅਧਿਕਾਰੀਆਂ ਨੇ ਅਗਲੀ ਕਿਸ਼ਤ ਜਾਰੀ ਨਾ ਕਰਨ ਦੀ ਤਿਆਰੀ ਵੀ ਸ਼ੁਰੂ ਕਰ ਦਿੱਤੀ ਹੈ।

ਮਹਾਰਾਜਗੰਜ ਜ਼ਿਲ੍ਹੇ ਦੇ ਠੂਥੀਹਰੀ, ਸ਼ੀਤਲਾਪੁਰ, ਚਟੀਆ, ਰਾਮਨਾਦਰ, ਬਕੁਲਡੀਹਾ, ਖੇਸ਼ਾਰਾ ਕਿਸ਼ੂਨਪੁਰ ਅਤੇ ਮੇਧੌਲੀ ਪਿੰਡਾਂ ਵਿੱਚ ਲਗਭਗ 2350 ਲਾਭਪਾਤਰੀਆਂ ਨੂੰ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੀ ਕਿਸ਼ਤ ਦਿੱਤੀ ਗਈ। ਇਨ੍ਹਾਂ ਵਿੱਚੋਂ ਕਈਆਂ ਦੇ ਘਰ ਬਣ ਚੁੱਕੇ ਹਨ। ਇਨ੍ਹਾਂ ਵਿੱਚੋਂ 11 ਔਰਤਾਂ ਅਜਿਹੀਆਂ ਸਨ, ਜਿਨ੍ਹਾਂ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੀ ਪਹਿਲੀ ਕਿਸ਼ਤ ਭਾਵ 40,000 ਰੁਪਏ ਮਿਲਣ ਤੋਂ ਤੁਰੰਤ ਬਾਅਦ ਆਪਣੇ ਪਤੀਆਂ ਨੂੰ ਛੱਡ ਦਿੱਤਾ ਸੀ।

ਦੱਸ ਦੇਈਏ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਇਹ ਵਿਵਸਥਾ ਹੈ ਕਿ ਜੇਕਰ ਇਹ ਪੈਸਾ ਕਿਤੇ ਹੋਰ ਵਰਤਿਆ ਜਾਂਦਾ ਹੈ, ਤਾਂ ਉਨ੍ਹਾਂ ਤੋਂ ਵੀ ਇਹ ਪੈਸਾ ਵਸੂਲ ਕੀਤਾ ਜਾਵੇਗਾ। ਇਸਤੋਂ ਪਹਿਲਾਂ ਬਾਰਾਬੰਕੀ ਜ਼ਿਲ੍ਹੇ ਵਿੱਚ ਵੀ ਅਜਿਹੀ ਹੀ ਇੱਕ ਘਟਨਾ ਸਾਹਮਣੇ ਆਈ ਸੀ।

ਯੋਜਨਾ ਦੇ ਨਿਯਮਾਂ ਦੇ ਅਨੁਸਾਰ, ਜੇਕਰ ਕੋਈ ਲਾਭਪਾਤਰੀ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਪ੍ਰਾਪਤ ਪੈਸੇ ਦੀ ਵਰਤੋਂ ਕਿਤੇ ਹੋਰ ਕਰਦਾ ਹੈ। ਅਜਿਹੇ ‘ਚ ਸਰਕਾਰ ਕੋਲ ਪੈਸੇ ਦੀ ਵਸੂਲੀ ਦਾ ਅਧਿਕਾਰ ਹੈ। ਇਸ ਲਈ ਪਤਨੀ ਪੈਸੇ ਲੈ ਕੇ ਆਪਣੇ ਪ੍ਰੇਮੀ ਨਾਲ ਭੱਜ ਗਈ। ਪ੍ਰਸ਼ਾਸਨ ਨੇ ਹੁਣ ਇਨ੍ਹਾਂ ਤੋਂ ਪੈਸੇ ਵਸੂਲਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

error: Content is protected !!