ਰੂਸ ਪਹੁੰਚੇ PM ਮੋਦੀ ਨੂੰ ਗਲ ਲੱਗਕੇ ਮਿਲੇ ਪੁਤਿਨ, ਮੋਦੀ ਨੇ ਕਿਹਾ- ਸਾਡੇ ਬੰਦੇ ਜਿਹੜੇ ਫੌਜ ‘ਚ ਭਰਤੀ ਕੀਤੇ ਆ ਛੱਡ ਦਿਓ

ਰੂਸ ਪਹੁੰਚੇ PM ਮੋਦੀ ਨੂੰ ਗਲ ਲੱਗਕੇ ਮਿਲੇ ਪੁਤਿਨ, ਮੋਦੀ ਨੇ ਕਿਹਾ- ਸਾਡੇ ਬੰਦੇ ਜਿਹੜੇ ਫੌਜ ‘ਚ ਭਰਤੀ ਕੀਤੇ ਆ ਛੱਡ ਦਿਓ

ਨਵੀਂ ਦਿੱਲੀ (ਵੀਓਪੀ ਬਿਊਰੋ) ਪ੍ਰਧਾਨ ਮੰਤਰੀ ਨਰੇਂਦਰ ਮੋਦੀ ਇਸ ਸਮੇਂ ਰੂਸ ਦੌਰੇ ‘ਤੇ ਹਨ। ਇਸ ਦੌਰਾਨ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੋ ਦਿਨ ਰੂਸ ਵਿੱਚ ਰਹਿਣਗੇ ਅਤੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਨਾਲ ਆਪਸੀ ਦੇਸ਼ਾਂ ਦੇ ਸਬੰਧਾਂ ‘ਤੇ ਚਰਚਾ ਕਰਨਗੇ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੋਮਵਾਰ ਤੋਂ ਰੂਸ ਦੇ ਦੋ ਦਿਨਾਂ ਦੌਰੇ ‘ਤੇ ਹਨ। ਰੂਸ ਦੀ ਰਾਜਧਾਨੀ ਮਾਸਕੋ ਪਹੁੰਚਣ ‘ਤੇ ਪ੍ਰਧਾਨ ਮੰਤਰੀ ਮੋਦੀ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ ਅਤੇ ਉਨ੍ਹਾਂ ਨੂੰ ਗਾਰਡ ਆਫ ਆਨਰ ਨਾਲ ਸਨਮਾਨਿਤ ਕੀਤਾ ਗਿਆ। ਇਸ ਤੋਂ ਬਾਅਦ ਮਾਸਕੋ ‘ਚ ਦੇਰ ਰਾਤ ਦੋਹਾਂ ਦੇਸ਼ਾਂ ਦੇ ਮੁਖੀਆਂ ਦੀ ਮੁਲਾਕਾਤ ਹੋਈ।

ਇਸ ਦੌਰਾਨ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਗਲੇ ਲਗਾ ਕੇ ਪੀਐਮ ਮੋਦੀ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ। ਦੱਸਿਆ ਜਾ ਰਿਹਾ ਹੈ ਕਿ ਇਸ ਤੋਂ ਬਾਅਦ ਪੁਤਿਨ ਨੇ ਕ੍ਰੇਮਲਿਨ ‘ਚ ਪੀਐੱਮ ਮੋਦੀ ਲਈ ਪ੍ਰਾਈਵੇਟ ਡਿਨਰ ਦਾ ਆਯੋਜਨ ਕੀਤਾ ਹੈ। ਪੀਐਮ ਮੋਦੀ ਦੇ ਰੂਸ ਦੌਰੇ ਦੇ ਦੂਜੇ ਦਿਨ ਪੁਤਿਨ ਨਾਲ ਦੁਵੱਲੀ ਬੈਠਕ ‘ਚ ਕਈ ਅਹਿਮ ਸਮਝੌਤਿਆਂ ‘ਤੇ ਦਸਤਖਤ ਹੋ ਸਕਦੇ ਹਨ। ਰੂਸ ਦੀ ਆਪਣੀ ਦੋ ਦਿਨਾਂ ਯਾਤਰਾ ਪੂਰੀ ਕਰਨ ਤੋਂ ਬਾਅਦ ਪੀਐਮ ਮੋਦੀ ਆਸਟਰੀਆ ਲਈ ਰਵਾਨਾ ਹੋਣਗੇ।

ਰੂਸ ਅਤੇ ਯੂਕਰੇਨ ਦੀ ਜੰਗ ਵਿੱਚ ਫਰੰਟ ਲਾਈਨਜ਼ ‘ਤੇ ਲੜ ਰਹੇ ਭਾਰਤੀ ਨਾਗਰਿਕ ਵੀ ਸ਼ਾਮਲ ਹਨ। ਰੂਸੀ ਫੌਜ ਦੀ ਤਰਫੋਂ ਲੜ ਰਹੇ ਕਈ ਭਾਰਤੀਆਂ ਦੀ ਵੀ ਮੌਤ ਹੋ ਚੁੱਕੀ ਹੈ। ਇਸ ਦੌਰਾਨ ਰੂਸ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਦੀ ਫੌਜ ਦੀ ਤਰਫੋਂ ਲੜ ਰਹੇ ਭਾਰਤੀ ਨਾਗਰਿਕਾਂ ਨੂੰ ਛੁੱਟੀ ਦਿੱਤੀ ਜਾਵੇਗੀ। ਤੁਹਾਨੂੰ ਦੱਸ ਦੇਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਦਿਨਾਂ ਦੌਰੇ ‘ਤੇ ਰੂਸ ਪਹੁੰਚ ਚੁੱਕੇ ਹਨ। ਦੋਵਾਂ ਨੇਤਾਵਾਂ ਵਿਚਾਲੇ ਅੱਜ ਕਈ ਮੁੱਦਿਆਂ ‘ਤੇ ਗੱਲਬਾਤ ਹੋਣ ਵਾਲੀ ਹੈ।

ਸੂਤਰਾਂ ਮੁਤਾਬਕ ਪੀਐਮ ਮੋਦੀ ਨੇ ਸੋਮਵਾਰ ਨੂੰ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਨਿੱਜੀ ਡਿਨਰ ਗੱਲਬਾਤ ਦੌਰਾਨ ਇਹ ਮੁੱਦਾ ਉਠਾਇਆ ਸੀ। ਰਾਸ਼ਟਰਪਤੀ ਪੁਤਿਨ ਨੇ ਵੀ ਪੀਐਮ ਮੋਦੀ ਦੀ ਗੱਲ ਮੰਨ ਲਈ ਅਤੇ ਰੂਸੀ ਫੌਜ ਵਿੱਚ ਫਸੇ ਭਾਰਤੀ ਨੌਜਵਾਨਾਂ ਨੂੰ ਘਰ ਵਾਪਸ ਭੇਜਣ ਦਾ ਫੈਸਲਾ ਕੀਤਾ। ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਵੀ 4 ਜੁਲਾਈ ਨੂੰ ਸ਼ੰਘਾਈ ਸਹਿਯੋਗ ਸੰਗਠਨ (ਐਸਸੀਓ) ਸੰਮੇਲਨ ਤੋਂ ਪਹਿਲਾਂ ਆਪਣੇ ਰੂਸੀ ਹਮਰੁਤਬਾ ਸਰਗੇਈ ਲਾਵਰੋਵ ਕੋਲ ਇਹ ਮੁੱਦਾ ਜ਼ੋਰਦਾਰ ਢੰਗ ਨਾਲ ਉਠਾਇਆ ਸੀ।

error: Content is protected !!