ਨਕਲੀ ਗੁਰੂ ਘਰ ਬਣਾ ਕੇ ਕਰ ਰਹੇ ਸੀ ਅਨੰਦ ਕਾਰਜ ਦਾ ਸੀਨ ਸ਼ੂਟ, ਨਿਹੰਗ ਸਿੰਘਾਂ ਨੇ ਜੁੱਤੀਆਂ ਲੈ ਕੇ ਘੁੰਮਦੇ ਦੇਖੇ ਕਲਾਕਾਰ ਤਾਂ ਪੁੱਠੇ ਪੈਰੀਂ ਭਜਾਏ
ਮੁਹਾਲੀ (ਵੀਓਪੀ ਬਿਊਰੋ) ਮੋਹਾਲੀ ਨੇੜੇ ਅੱਜ ਸਵੇਰੇ ਮਾਹੌਲ ਉਸ ਸਮੇਂ ਭੱਖ ਗਿਆ ਜਦੋਂ ਕੁਝ ਨਿਹੰਗ ਸਿੰਘਾਂ ਦੀ ਸੀਰੀਅਲ (ਨਾਟਕ) ਬਣਾਉਣ ਵਾਲਿਆਂ ਨਾਲ ਤਕਰਾਰ ਹੋ ਗਈ। ਹਾਲਾਂਕਿ ਇਸ ਦੌਰਾਨ ਬਚਾਅ ਰਿਹਾ ਕਿ ਇਹ ਤਕਰਾਰ ਨੇ ਕੋਈ ਭਿਆਨਕ ਰੂਪ ਧਾਰਨ ਨਹੀਂ ਕੀਤਾ ਪਰ ਨਿਹੰਗ ਸਿੰਘਾਂ ਨੇ ਨਾਰਾਜ਼ ਹੋ ਕੇ ਉਹਨਾਂ ਨਾਟਕਾਂ ਵਾਲਿਆਂ ਨੂੰ ਪੁੱਠੇ ਪੈਰੀ ਭਜਾ ਦਿੱਤਾ। ਸਾਰੇ ਮਾਮਲੇ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਨੇ ਵੀ ਦਖਲ ਦਿੱਤਾ ਅਤੇ ਮਾਮਲੇ ਨੂੰ ਸੂਝ-ਬੂਝ ਦੇ ਨਾਲ ਸੁਲਝਾਉਣ ਦੀ ਕੋਸ਼ਿਸ਼ ਕੀਤੀ।
ਮੁੱਢਲੀ ਜਾਣਕਾਰੀ ਮੁਤਾਬਕ ਸੀਰੀਅਲ ਨਾਟਕ ਜਾਂ ਫਿਲਮਾਂ ਬਣਾਉਣ ਵਾਲੇ ਕੁਝ ਕਲਾਕਾਰ ਅਤੇ ਉਹਨਾਂ ਦੇ ਟੀਮਾਂ ਇਕੱਠੀਆਂ ਹੋ ਕੇ ਇੱਕ ਸਥਾਨ ‘ਤੇ ਪਹੁੰਚ ਗਈ ਆ ਅਤੇ ਉੱਥੇ ਉਹਨਾਂ ਨੇ ਨਕਲੀ ਗੁਰਦੁਆਰਾ ਸਾਹਿਬ ਦਾ ਮਾਡਲ ਤਿਆਰ ਕਰ ਲਿਆ।ਇਸ ਦੌਰਾਨ ਸਿਰਲ ਵਾਲੇ ਆਪਣੇ ਨਾਟਕ ਦੇ ਲਈ ਆਨੰਦ ਕਾਰਜ ਦਾ ਸੂਟ ਕਰਨ ਲੱਗੇ ਸੀ ਇਹ ਸੀ ਨੂੰ ਸ਼ੂਟ ਕਰਨ ਲਈ ਫਿਲਮਾਂ ਵਾਲਿਆਂ ਨੇ ਕਾਫੀ ਕੁਝ ਨਕਲੀ ਤਿਆਰ ਕੀਤਾ ਹੋਇਆ ਸੀ ਇਸ ਦੌਰਾਨ ਉਹਨਾਂ ਨੇ ਇਕ ਪਾਠੀ ਨੂੰ ਵੀ ਕਿਰਾਏ ਤੇ ਲਿਆ ਕੇ ਉਸ ਕੋਲੋਂ ਪਾਠੀ ਦਾ ਰੋਲ ਕਰਵਾ ਕੇ ਵਿਆਹ ਦੀਆਂ ਰਸਮਾਂ ਵਾਲਾ ਸੀ ਸ਼ੂਟ ਕਰਨਾ ਸੀ ਪਰ ਜਦੋਂ ਇਸ ਗੱਲ ਬਾਰੇ ਸਿੱਖ ਜਥੇਬੰਦੀਆਂ ਨੂੰ ਪਤਾ ਚੱਲਿਆ ਤਾਂ ਕੁਝ ਨਿਹੰਗ ਸਿੰਘ ਇਕੱਠੇ ਹੋ ਕੇ ਘਟਨਾ ਵਾਲੇ ਸਥਾਨ ਤੇ ਪਹੁੰਚ ਕੇ ਇਸ ਤੋਂ ਬਾਅਦ ਨਿਹੰਗ ਸਿੰਘਾਂ ਨੇ ਫਿਲਮਾਂ ਵਾਲਿਆਂ ਨੂੰ ਕਿਹਾ ਕਿ ਇਹ ਜੋ ਤੁਸੀਂ ਕਰ ਰਹੇ ਹੋ ਇਹ ਗਲਤ ਇਸ ਨਾਲ ਸਾਡੇ ਧਰਮ ਦੀ ਬੇਅਦਬੀ ਹੋ ਰਹੀ ਹੈ ਤੁਸੀਂ ਨਕਲੀ ਗੁਰਦੁਆਰਾ ਸਾਹਿਬ ਬਣਾ ਕੇ ਨਕਲੀ ਪ੍ਰਕਾਸ਼ ਕਰਕੇ ਅਤੇ ਨਕਲੀ ਪਾਰਟੀ ਸਥਾਪਿਤ ਕਰਕੇ ਤੁਸੀਂ ਯੂਐਸਸੀ ਸ਼ੂਟ ਕਰ ਰਹੇ ਹੋ ਇਸ ਨਾਲ ਸਾਤੋਂ ਠੇਸ ਪਹੁੰਚੀ ਇਸ ਲਈ ਅਸੀਂ ਇਸ ਗੱਲ ਦਾ ਵਿਰੋਧ ਕਰਦੇ ਹਂ ਇਸ ਦੌਰਾਨ ਫਿਲਮਾਂ ਵਾਲਿਆਂ ਨੇ ਅੱਗੇ ਸਪਸ਼ਟੀਕਰਨ ਦੇਣ ਦੀ ਕੋਸ਼ਿਸ਼ ਕੀਤੀ ਤਾਂ ਨਿਹੰਗ ਸਿੰਘਾਂ ਨੇ ਰੋਸ ਵਜੋਂ ਹਲਕਾ ਫੁਲਕਾ ਗੁੱਸਾ ਦਿਖਾਉਂਦੇ ਹੋਏ ਫਿਲਮਾਂ ਵਾਲਿਆਂ ਨੂੰ ਤਿੱਤਰ ਬਿਤਰ ਕਰ ਦਿੱਤਾ ਫਿਲਮਾਂ ਵਾਲਿਆਂ ਦੇ ਭੱਜਣ ਤੋਂ ਬਾਅਦ ਨਹੰਗ ਜਥੇਬੰਦੀਆਂ ਨੇ ਰੋਸ ਪ੍ਰਗਟਾਉਂਦੇ ਹੋਏ ਪੰਜਾਬ ਪੁਲਿਸ ਪ੍ਰਸ਼ਾਸਨ ਨੂੰ ਅਪੀਲ ਕੀਤੀ ਗਈ ਅਜਿਹੇ ਅਜਿਹੇ ਸ਼ਰਾਰਤੀ ਅੰਸਰਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਅੱਗੇ ਤੋਂ ਅਜਿਹੀਆਂ ਘਟਨਾਵਾਂ ਨੂੰ ਵਾਪਰਨ ਤੋਂ ਰੋਕਿਆ ਜਾ ਸਕੇ ਉਥੇ ਹੀ ਦੂਜੇ ਪਾਸੇ ਪੁਲਿਸ ਪ੍ਰਸ਼ਾਸਨ ਨੇ ਇਸ ਮਾਮਲੇ ਵਿੱਚ ਦਖਲ ਦਿੱਤੇ ਹੋਏ ਕਿਹਾ ਕਿ ਫਿਲਮਾਂ ਵਾਲਿਆਂ ਕਲਾਕਾਰਾਂ ਅਤੇ ਨਿਹੰਗ ਜਥੇਬੰਦੀਆਂ ਨੂੰ ਆਮੋ ਸਾਹਮਣੇ ਬਿਠਾ ਕੇ ਉਹਨਾਂ ਦਾ ਸਮਝੌਤਾ ਕਰਵਾ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਫਿਲਮਾਂ ਵਾਲਿਆਂ ਕਲਾਕਾਰਾਂ ਨੂੰ ਕਹਿ ਦਿੱਤਾ ਗਿਆ ਹੈ ਕਿ ਅਜਿਹੇ ਸੀਨ ਤੋਂ ਪਹਿਲਾਂ ਤੁਹਾਨੂੰ ਸ੍ਰੀ ਅਕਾਲ ਤਖਤ ਸਾਹਿਬ ਅਤੇ ਸ਼੍ਰੋਮਣੀ ਕਮੇਟੀ ਗੁਰਦੁਆਰਾ ਪ੍ਰਬੰਧਕ ਕਮੇਟੀ ਐਸਜੀਪੀਸੀ ਕੋਲੋਂ ਪਰਮਿਸ਼ਨ ਲੈਣੀ ਲੋੜੀਦੀ ਹੈ ਉੱਥੇ ਹੀ ਉਹਨਾਂ ਨੇ ਨਿਹੰਗ ਜਥੇਬੰਦੀ ਆ ਅਤੇ ਸਿੱਖ ਸੰਗਤ ਨੂੰ ਅਪੀਲ ਕੀਤੀ ਕਿ ਜੇ ਤੁਹਾਨੂੰ ਕਿਤੇ ਵੀ ਇਹੋ ਜਿਹਾ ਮਾਮਲਾ ਸਾਹਮਣੇ ਆਉਂਦਾ ਨਜ਼ਰ ਆਉਂਦਾ ਹੈ ਤਾਂ ਤੁਸੀਂ ਕਾਨੂੰਨ ਆਪਣੇ ਹੱਥ ਵਿੱਚ ਲੈਣ ਦੀ ਬਜਾਏ ਪੁਲਿਸ ਪ੍ਰਸ਼ਾਸਨ ਨੂੰ ਉਸ ਬਾਰੇ ਜਾਣਕਾਰੀ ਦਵੋ ਤਾਂ ਜੋ ਸਮਾਂ ਰਹਿੰਦੇ ਸਹੀ ਕਾਰਵਾਈ ਕੀਤੀ ਜਾ ਸਕੇ।