Sad News… ਜੰਮੂ ਦੇ ਕਠੂਆ ‘ਚ ਵੱਡੀ ਵਾਰਦਾਤ, Army ‘ਤੇ ਅੱਤਵਾਦੀ ਹਮਲੇ ‘ਚ 5 ਜਵਾਨ ਸ਼ਹੀਦ, 5 ਜ਼ਖਮੀ

Sad News… ਜੰਮੂ ਦੇ ਕਠੂਆ ‘ਚ ਵੱਡੀ ਵਾਰਦਾਤ, Army ‘ਤੇ ਅੱਤਵਾਦੀ ਹਮਲੇ ‘ਚ 5 ਜਵਾਨ ਸ਼ਹੀਦ, 5 ਜ਼ਖਮੀ

 

ਜੰਮੂ (ਵੀਓਪੀ ਬਿਊਰੋ) ਜੰਮੂ-ਕਸ਼ਮੀਰ ਵਿੱਚ ਅੱਤਵਾਦੀ ਹਮਲੇ ਰੁਕਣ ਦਾ ਨਾਮ ਨਹੀਂ ਲੈ ਰਹੇ ਹਨ। ਕਸ਼ਮੀਰ ‘ਚ ਚੱਲ ਰਹੀ ਅਮਰਨਾਥ ਯਾਤਰਾ ਦੇ ਦੌਰਾਨ ਜੰਮੂ ਦੇ ਕਠੂਆ ਜ਼ਿਲ੍ਹੇ ਦੇ ਪਹਾੜੀ ਇਲਾਕੇ ‘ਚ ਅੱਤਵਾਦੀਆਂ ਨੇ ਫੌਜ ਦੇ ਵਾਹਨ ‘ਤੇ ਹਮਲਾ ਕਰ ਦਿੱਤਾ ਹੈ।

ਜਵਾਨਾਂ ਨੇ ਮੌਕੇ ਦਾ ਫਾਇਦਾ ਉਠਾਇਆ ਅਤੇ ਜਵਾਬੀ ਕਾਰਵਾਈ ਕੀਤੀ। ਦੋਵਾਂ ਪਾਸਿਆਂ ਤੋਂ ਗੋਲੀਬਾਰੀ ਹੋ ਰਹੀ ਹੈ। ਨਿਊਜ਼ ਏਜੰਸੀਆਂ ਤੋਂ ਮਿਲੀ ਜਾਣਕਾਰੀ ਮੁਤਾਬਕ ਇਸ ਹਮਲੇ ਵਿੱਚ ਪੰਜ ਜਵਾਨ ਸ਼ਹੀਦ ਹੋ ਗਏ ਅਤੇ 5 ਜਵਾਨ ਜ਼ਖ਼ਮੀ ਦੱਸੇ ਜਾ ਰਹੇ ਹਨ।

ਹਮਲਾ ਹੁੰਦੇ ਹੀ ਫੌਜ ਦੇ ਜਵਾਨਾਂ ਨੇ ਇਲਾਕੇ ਨੂੰ ਘੇਰ ਲਿਆ ਹੈ ਅਤੇ ਅੱਤਵਾਦੀਆਂ ਨੂੰ ਮੂੰਹ ਤੋੜ ਜਵਾਬ ਦੇ ਰਹੇ ਹਨ। ਫੌਜ ਦੇ ਸੂਤਰਾਂ ਮੁਤਾਬਕ ਕਠੂਆ ਦਾ ਬਦਨੌਟਾ ਪਿੰਡ, ਜਿੱਥੇ ਫੌਜ ਦੀ ਗੱਡੀ ‘ਤੇ ਹਮਲਾ ਹੋਇਆ ਸੀ, ਉਹ ਫੌਜ ਦੀ 9ਵੀਂ ਕੋਰ ਦੇ ਅਧੀਨ ਆਉਂਦਾ ਹੈ।

ਸੂਤਰਾਂ ਨੇ ਦੱਸਿਆ ਕਿ ਅੱਤਵਾਦੀਆਂ ਵੱਲੋਂ ਗੱਡੀ ‘ਤੇ ਗ੍ਰੇਨੇਡ ਸੁੱਟਿਆ ਗਿਆ। ਇਸ ਹਮਲੇ ‘ਚ ਫੌਜ ਦੇ ਪੰਜ ਜਵਾਨ ਸ਼ਹੀਦ ਹੋ ਗਏ ਹਨ। ਹਮਲਾ ਹੁੰਦੇ ਹੀ ਫੌਜ ਦੇ ਜਵਾਨ ਤੁਰੰਤ ਬਾਹਰ ਆ ਗਏ ਅਤੇ ਚਾਰਜ ਸੰਭਾਲ ਲਿਆ।

ਤੁਹਾਨੂੰ ਦੱਸ ਦੇਈਏ ਕਿ ਐਤਵਾਰ ਨੂੰ ਕਸ਼ਮੀਰ ਘਾਟੀ ਦੇ ਕੁਲਗਾਮ ਵਿੱਚ ਸੁਰੱਖਿਆ ਬਲਾਂ ਨੇ ਛੇ ਅੱਤਵਾਦੀਆਂ ਨੂੰ ਮਾਰ ਦਿੱਤਾ ਸੀ। ਕੁਲਗਾਮ ਜ਼ਿਲੇ ‘ਚ ਦੋ ਵੱਖ-ਵੱਖ ਥਾਵਾਂ ‘ਤੇ ਹੋਏ ਮੁਕਾਬਲੇ ‘ਚ ਸੁਰੱਖਿਆ ਬਲਾਂ ਨੂੰ ਇਹ ਸਫਲਤਾ ਮਿਲੀ।

error: Content is protected !!