ਹਵਸ ਨੇ ਭੁਲਾਈ ਇਨਸਾਨੀਅਤ… ਔਰਤ ਨਾਲ ਰੇ-ਪ ਕਰਕੇ ਪ੍ਰਾਈਵੇਟ ਪਾਰਟ ‘ਚ ਪਾ’ਤੀ ਸ਼ਰਾਬ ਦੀ ਬੋਤਲ

ਹਵਸ ਨੇ ਭੁਲਾਈ ਇਨਸਾਨੀਅਤ… ਔਰਤ ਨਾਲ ਰੇ-ਪ ਕਰਕੇ ਪ੍ਰਾਈਵੇਟ ਪਾਰਟ ‘ਚ ਪਾ’ਤੀ ਸ਼ਰਾਬ ਦੀ ਬੋਤਲ

ਭੁਵਨੇਸ਼ਵਰ (ਵੀਓਪੀ ਬਿਊਰੋ)- ਹਵਸ ਇਨਸਾਨ ਨੂੰ ਹੈਵਾਨ ਬਣਾ ਦਿੰਦੀ ਹੈ। ਕੁਝ ਲੋਕ ਨਸ਼ੇ ਅਤੇ ਹਵਸ ਪਿੱਛੇ ਆਪਣਾ ਤਾਂ ਜੀਵਨ ਖਰਾਬ ਕਰਦੇ ਹਨ। ਉਸਦੇ ਨਾਲ ਹੀ ਕਈ ਹੋਰ ਜ਼ਿੰਦਗੀਆਂ ਵੀ ਦਾਅ ‘ਤੇ ਲਾ ਜਾਂਦੇ ਹਨ। ਗੱਲ ਕਰੀਏ ਭਾਰਤ ਦੀ ਤਾਂ ਭਾਰਤ ਦੇ ਕੋਨੇ ਕੋਨੇ ਤੋਂ ਅਜਿਹੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ, ਜਿੱਥੇ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਇਸ ਦੌਰਾਨ ਨਾ ਤਾਂ ਅਪਰਾਧੀਆਂ ਨੂੰ ਪੁਲਿਸ ਦਾ ਡਰ ਹੈ ਅਤੇ ਨਾ ਹੀ ਰੱਬ ਦਾ ਖੌਫ ਹੈ। ਅਪਰਾਧੀ ਬਿਨਾਂ ਕਿਸੇ ਡਰ ਤੋਂ ਅਪਰਾਧਿਕ ਘਟਨਾਵਾਂ ਨੂੰ ਅੰਜਾਮ ਦਿੰਦੇ ਹਨ।


ਓਡੀਸ਼ਾ ਦੇ ਕਵੀਸੂਰੀਆਨਗਰ ਅਧੀਨ ਪੈਂਦੇ ਪਿੰਡ ਖੈਰਾਪੱਲੀ ਤੋਂ ਇੱਕ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇੱਕ ਔਰਤ ਨਾਲ ਕੁਝ ਅਪਰਾਧੀਆਂ ਵੱਲੋਂ ਸਮੂਹਿਕ ਬਲਾਤਕਾਰ ਕੀਤਾ ਗਿਆ। ਇਸ ਤੋਂ ਬਾਅਦ ਔਰਤ ਦੇ ਪ੍ਰਾਈਵੇਟ ਪਾਰਟ ‘ਚ ਸ਼ਰਾਬ ਦੀ ਬੋਤਲ ਪਾਈ ਗਈ।

ਔਰਤ ਖੀਰਾਪੱਲੀ ਪਿੰਡ ‘ਚ ਝੀਲ ਕੋਲ ਗੰਭੀਰ ਹਾਲਤ ‘ਚ ਮਿਲੀ। ਜਿਸ ਤੋਂ ਬਾਅਦ ਮਹਿਲਾ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਔਰਤ ਨੇ ਦੋਸ਼ ਲਾਇਆ ਹੈ ਕਿ ਉਸ ਨਾਲ ਸਮੂਹਿਕ ਬਲਾਤਕਾਰ ਕੀਤਾ ਗਿਆ ਅਤੇ ਮੁਲਜ਼ਮ ਨੇ ਉਸ ਦੇ ਗੁਪਤ ਅੰਗ ਵਿੱਚ ਸ਼ਰਾਬ ਦੀ ਬੋਤਲ ਭਰ ਦਿੱਤੀ।

 

ਸ਼ਿਕਾਇਤ ਮੁਤਾਬਕ ਨਸ਼ੇ ਦੀ ਹਾਲਤ ‘ਚ ਚਾਰ ਵਿਅਕਤੀ ਮਹਿਲਾ ਨੂੰ ਖੈਰਪੱਲੀ ਪਿੰਡ ਦੇ ਪਹਾੜੀ ਇਲਾਕੇ ਵੱਲ ਖਿੱਚ ਕੇ ਲੈ ਗਏ। ਜਿਸ ਤੋਂ ਬਾਅਦ ਉਨ੍ਹਾਂ ਨੇ ਔਰਤ ਨਾਲ ਸਮੂਹਿਕ ਬਲਾਤਕਾਰ ਕੀਤਾ ਅਤੇ ਉਸਦੀ ਕੁੱਟਮਾਰ ਕੀਤੀ। ਇੱਥੇ ਬਦਮਾਸ਼ਾਂ ਨੇ ਸ਼ਰਾਬ ਦੀ ਬੋਤਲ ਨਾਲ ਔਰਤ ਦੇ ਪ੍ਰਾਈਵੇਟ ਪਾਰਟਸ ਨੂੰ ਭਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਔਰਤ ‘ਤੇ ਭੰਗ ਦੇ ਕਾਰੋਬਾਰ ਨੂੰ ਲੈ ਕੇ ਹਮਲਾ ਕੀਤਾ ਗਿਆ ਸੀ। ਫਿਲਹਾਲ ਪੁਲਿਸ ਅਜੇ ਵੀ ਖਾਲੀ ਹੱਥ ਹੈ। ਫਿਲਹਾਲ ਇਸ ਮਾਮਲੇ ‘ਚ ਕਾਰਵਾਈ ਕੀਤੀ ਜਾ ਰਹੀ ਹੈ।

error: Content is protected !!