ਜਲੰਧਰ ਦੇ ਨਾਂਮੀ ਹੋਟਲ ਦੇ ‘ਬਰਗਰ’ ਚੋਂ ਮਿਿਲਆ ਜ਼ਿੰਦਾ ਕੀੜਾ, ਔਰਤ ਨੇ ਮੂੰਹ ਚ ਪਾਇਆ ਬਰਗਰ ਤਾਂ ਕੀੜੇ ਨੇ ਕੱਟਿਆ

ਅੱਜਕੱਲ ਦੇ ਸਮੇਂ ਵਿਚ ਸਾਨੂੰ ਘਰ ਦੇ ਖਾਣੇ ਨਾਲੋਂ ਬਾਹਰ ਖਾਣਾ ਜਿਆਦਾ ਪਸੰਦ ਹੁੰਦਾ ਹੈ ਪਰ ਬਾਹਰ ਖਾਣ ਦੇ ਚੱਕਰ ਵਿੱਚ ਕਈ ਵਾਰ ਅਸੀਂ ਅਜਿਹਾ ਖਾਣਾ ਖਾ ਲੈਂਦੇ ਹਾਂ ਜਿਸਤੋਂ ਬਾਅਦ ਹੱਥ ਵਿੱਚ ਸਿਰਫ ਪਛਤਾਵਾ ਹੀ ਰਹਿ ਜਾਂਦਾ ਹੈ।ਇਸੇ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਹੈ ਜਲੰਧਰ ਤੋਂ  ਪੰਜਾਬ ਦੇ ਜਲੰਧਰ ਦੇ ਮਸ਼ਹੂਰ ਬਰਗਰ ਫਰੈਂਚਾਇਜ਼ੀ ਰੈਸਟੋਰੈਂਟ ਦੇ ਬਾਹਰ ਵੀਰਵਾਰ ਰਾਤ ਨੂੰ ਇੱਕ ਪਰਿਵਾਰ ਨੇ ਹੰਗਾਮਾ ਕਰ ਦਿੱਤਾ। ਪਰਿਵਾਰ ਵਾਲਿਆਂ ਨੇ ਦੱਸਿਆ ਕਿ ਉਨ੍ਹਾਂ ਦੇ ਬਰਗਰ ਵਿੱਚ ਇੱਕ ਕੀੜਾ ਪਾਇਆ ਗਿਆ ਸੀ, ਜੋ ਜ਼ਿੰਦਾ ਸੀ। ਔਰਤ ਦਾ ਦੋਸ਼ ਹੈ ਕਿ ਜਦੋਂ ਉਸ ਦੀ ਬੇਟੀ ਬਰਗਰ ਖਾਣ ਲੱਗੀ ਤਾਂ ਉਕਤ ਕੀੜੇ ਨੇ ਉਸ ਦੇ ਮੂੰਹ ‘ਤੇ ਕੱਟ ਲਿਆ। ਜਿਸ ਤੋਂ ਬਾਅਦ ਉਹ ਤੁਰੰਤ ਆਪਣੀ ਧੀ ਨੂੰ ਡਾਕਟਰ ਕੋਲ ਲੈ ਗਏ। ਜਿੱਥੇ ਡਾਕਟਰ ਨੇ ਕੁੜੀ ਦਾ ਮੁੱਢਲੀ ਸਹਾਇਤਾ ਇਲਾਜ ਕੀਤਾ। ਇਹ ਰੈਸਟੋਰੈਂਟ ਸ੍ਰੀ ਗੁਰੂ ਨਾਨਕ ਮਿਸ਼ਨ ਚੌਂਕ ਤੋਂ ਨਕੋਦਰ ਚੌਂਕ ਦੇ ਰਾਹ ਵਿੱਚ ਸਥਿਤ ਹੈ।

ਇੰਦਰਜੀਤ ਕੌਰ ਨੇ ਦੱਸਿਆ ਕਿ ਉਹ ਆਪਣੇ ਪਰਿਵਾਰਕ ਨਾਲ ਰਾਤ ਨੂੰ ਖਾਣ ਲਈ ਆਈ ਸੀ। ਜਿਸ ਦੇ ਚੱਲਦੇ ਬੱਚਿਆਂ ਨੇ ਕਿਹਾ ਕਿ ਉਹ ਬਰਗਰ ਖਾਣਾ ਚਾਹੁੰਦੇ ਹਨ। ਇਸ ਲਈ ਉਹ ਆਪਣੇ ਪਰਿਵਾਰ ਨਾਲ ਨਕੋਦਰ ਰੋਡ ਫਾਰਚਿਊਨ ਹੋਟਲ ਦੇ ਨਾਲ ਲੱਗਦੇ ਫਰੈਂਚਾਈਜ਼ ਰੈਸਟੋਰੈਂਟ ਵਿੱਚ ਆਏ ਸੀ। ਜਿੱਥੇ ਉਨ੍ਹਾਂ ਨੇ ਬੱਚਿਆਂ ਲਈ Full Meal ਆਰਡਰ ਕੀਤਾ ਸੀ। ਬੱਚਿਆਂ ਨੇ ਸਭ ਤੋਂ ਪਹਿਲਾਂ ਫਰੈਂਚ ਫਰਾਈਜ਼ ਖਾਦਾ ਸੀ।

ਇੰਦਰਜੀਤ ਕੌਰ ਨੇ ਦੱਸਿਆ ਕਿ ਜਦੋਂ ਮੇਰੀ ਬੇਟੀ ਬਰਗਰ ਖਾਣ ਲੱਗੀ ਤਾਂ ਬਰਗਰ ਵਿੱਚੋਂ ਇੱਕ ਜ਼ਿੰਦਾ ਕੀੜਾ ਨਿਕਲਿਆ। ਜਿਸ ਨੇ ਉਨ੍ਹਾਂ ਦੀ ਬੇਟੀ ਨੂੰ ਮੁੰਹ ‘ਤੇ ਕੁੱਟ ਲਿਆ। ਜਿਸ ਤੋਂ ਬਾਅਦ ਉਹ ਤੁਰੰਤ ਆਪਣੀ ਬੇਟੀ ਨੂੰ ਨਿੱਜੀ ਹਸਪਤਾਲ ਲੈ ਕੇ ਗਏ। ਜਦੋਂ ਉਨ੍ਹਾਂ ਨੇ ਇਸ ਬਾਰੇ ਰੈਸਟੋਰੈਂਟ ਦੇ ਮੌਜੂਦਾ ਸਟਾਫ ਨਾਲ ਸ਼ਿਕਾਇਤ ਕੀਤੀ ਤਾਂ ਸਟਾਫ ਨੇ ਉਕਤ ਬਰਗਰ ਨੂੰ ਸੁੱਟ ਦਿੱਤਾ।

ਪਰ ਪਰਿਵਾਰ ਵਾਲਿਆਂ ਨੇ ਕੀੜਾ ਲੱਭਣ ਦੀ ਵੀਡੀਓ ਵੀ ਉਨ੍ਹਾਂ ਨੂੰ ਦਿਖਾਈ। ਇੰਦਰਜੀਤ ਕੌਰ ਨੇ ਦੋਸ਼ ਲਾਇਆ ਹੈ ਕਿ ਜਦੋਂ ਉਨ੍ਹਾਂ ਦੀ ਕੁੜੀ ਪਰੇਸ਼ਾਨੀ ਦਾ ਸਾਹਮਣਾ ਕਰ ਰਹੀ ਸੀ ਤਾਂ ਸਟਾਫ ਨੇ ਉਨ੍ਹਾਂ ਦੀ ਬਿਲਕੁਲ ਵੀ ਮਦਦ ਨਹੀਂ ਕੀਤੀ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਹ ਇਸ ਮਾਮਲੇ ਦੀ ਸ਼ਿਕਾਇਤ ਪੁਲਿਸ ਨੂੰ ਕਰਨਗੇ, ਤਾਂ ਜੋ ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਜਾ ਸਕੇ।

error: Content is protected !!