ਹਸਪਤਾਲ ਦੇ ਕਰਮਚਾਰੀ ਦਾ ਕਾਰਨਾਮਾ, ਮਾਮੂਲ਼ੀ ਬਹਿਸ ਪਿੱਛੋਂ ਪਹੁੰਚ ਗਿਆ ਗੁੰਡੇ ਲੈਕੇ, ਤੇ+ਜ਼+ਧਾ+ਰ ਹਥਿਆਰਾਂ ਨਾਲ ਮਰੀਜ਼ਾਂ ਤੇ ਹਮਲਾ

ਜਲਾਲਾਬਾਦ ਦੇ ਇੱਕ ਨਿੱਜੀ ਹਸਪਤਾਲ ਤੋਂ ਗੁੰਡਾਗਰਦੀ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਇਹ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਨੈਸ਼ਨਲ ਹਾਈਵੇ ‘ਤੇ ਬਣਿਆ ਹੋਇਆ ਹੈ। ਜਿੱਥੇ 10 ਤੋਂ 12 ਗੁੰਡੀਆਂ ਵੱਲੋਂ ਇੱਕ ਪਰਿਵਾਰ ‘ਤੇ ਹਮਲਾ ਕਰ ਦਿੱਤਾ ਗਿਆ। ਜਾਣਕਾਰੀ ਦਿੰਦਿਆ ਹਰਭਜਨ ਸਿੰਘ ਮੰਡਲ ਪ੍ਰਧਾਨ ਬੀਜੇਪੀ ਲੱਧੂ ਵਾਲਾ ਨੇ ਦੱਸਿਆ ਕਿ ਉਹ ਆਪਣੀ ਧੀ ਦੇ ਆਪ੍ਰੇਸ਼ਨ ਲਈ ਸ਼ਿਵਾਲਿਕ ਮੈਡੀਸਿਟੀ ਹਸਪਤਾਲ ਵਿੱਚ ਪਰਿਵਾਰ ਸਮੇਤ ਗਏ ਸਨ।ਜਿੱਥੇ ਦੁਪਹਿਰ 3 ਵਜੇ ਦੇ ਕਰੀਬ ਉਨ੍ਹਾਂ ਦੀ ਧੀ ਦਾ ਆਪ੍ਰੇਸ਼ਨ ਹੋਣਾ ਸੀ। ਜਦੋਂ ਉਹ ਆਪਰੇਸ਼ਨ ਥੀਏਟਰ ਵਿੱਚ ਜਾਣ ਲੱਗੇ ਤਾਂ ਹਸਪਤਾਲ ਦੇ ਸਟਾਫ ਨੇ ਉਨ੍ਹਾਂ ਨੂੰ ਰੋਕ ਦਿੱਤਾ। ਉਹਨਾਂ ਦਾ ਕਹਿਣਾ ਕਿ ਬੱਚੀ ਘਬਰਾ ਗਈ ਸੀ ਅਤੇ ਉਹ ਬੱਚੀ ਨੂੰ ਸਮਝਾਉਣ ਦੇ ਲਈ ਓਟੀ ਦੇ ਵਿੱਚ ਜਾਣਾ ਚਾਹੁੰਦੇ ਸੀ। ਸਟਾਫ ਵੱਲੋਂ ਰੋਕਣ ਤੇ ਹਰਭਜਨ ਸਿੰਘ ਅਤੇ ਹਸਪਤਾਲ ਦੇ ਸਟਾਫ ਦੇ ਵਿਚਾਲੇ ਬਹਿਸ ਹੋ ਗਈ।

ਮਾਮਲਾ ਮੈਨੇਜਮੈਂਟ ਕੋਲੇ ਪਹੁੰਚਿਆ ਤਾਂ ਮੈਨੇਜਮੈਂਟ ਵੱਲੋਂ ਹਸਪਤਾਲ ਸਟਾਫ ਦੇ ਵਿੱਚੋਂ ਇੱਕ ਲੈਬ ਟੈਕਨੀਸ਼ੀਅਨ ਨੂੰ ਨੌਕਰੀ ਤੋਂ ਮੁਅਤਲ ਕਰ ਦਿੱਤਾ ਗਿਆ। ਜਿਸ ਤੋਂ ਬਾਅਦ ਗੁੱਸੇ ਵਿੱਚ ਆਏ ਲੈਬ ਟੈਕਨੀਸ਼ੀਅਨ ਆਪਣੇ ਸਾਥੀਆਂ ਸਮੇਤ ਹਸਪਤਾਲ ਵਿੱਚ ਪਹੁੰਚ ਗਿਆ। ਜਿਸ ਤੋਂ ਬਾਅਦ ਹਰਭਜਨ ਸਿੰਘ ਅਤੇ ਉਸ ਦੇ ਪਰਿਵਾਰ ਤੇ ਹਮਲਾ ਕਰ ਦਿੱਤਾ। ਜਿਸ ਵਿੱਚ ਪੂਰਾ ਪਰਿਵਾਰ ਜਖ਼ਮੀ ਹੋ ਗਿਆ ਹੈ।

ਇਹ ਹਮਲੇ ਦੀਆਂ ਤਸਵੀਰਾਂ ਸੀਸੀਟੀਵੀ ਦੇ ਵਿੱਚ ਕੈਦ ਹੋ ਗਈਆਂ ਹਨ। ਜਿਸ ਵਿੱਚ ਸਾਫ ਦਿਖਾਈ ਦੇ ਰਿਹਾ ਕਿ ਕਿਸ ਤਰ੍ਹਾਂ ਦੇ ਨਾਲ ਕਿਰਪਾਨਾ ਦੇ ਨਾਲ ਇਹ ਹਮਲਾ ਕੀਤਾ ਗਿਆ। ਜਾਣਕਾਰੀ ਮਿਲਦੀਆਂ ਹੀ ਜਲਾਲਾਬਾਦ ਥਾਣਾ ਸਿਟੀ ਦੇ ਐਸਐਚਓ ਅੰਗਰੇਜ਼ ਕੁਮਾਰ ਅਤੇ ਡੀਐਸਪੀ ਏਆਰ ਸ਼ਰਮਾ ਮੌਕੇ ‘ਤੇ ਪਹੁੰਚੇ। ਪੁਲਿਸ ਵੱਲੋਂ ਸੀਸੀਟੀਵੀ ਤਸਵੀਰਾਂ ਕਬਜ਼ੇ ਵਿੱਚ ਲੈ ਲਈਆਂ ਗਈਆਂ ਹਨ ਅਤੇ ਇਸ ਹਮਲੇ ਦੇ ਵਿੱਚ ਜਖ਼ਮੀ ਹੋਏ ਪਰਿਵਾਰ ਦੇ ਬਿਆਨ ਕਲਮ ਬੰਦ ਕੀਤੇ ਗਏ ਹਨ।

ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਡੀਐਸਪੀ ਏਆਰ ਸ਼ਰਮਾ ਨੇ ਕਿਹਾ ਕਿ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਏਗਾ। ਉਨ੍ਹਾਂ ਕਿਹਾ ਕਿ ਗੁੰਡਾਗਰਦੀ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਪਰਿਵਾਰ ਦੇ ਬਿਆਨ ਕਲਮ ਬੰਦ ਕਰਨ ਤੋਂ ਬਾਅਦ ਐਫਆਈਆਰ ਦਰਜ ਕਰ ਲਈ ਗਈ ਹੈ ਅਤੇ ਮੁਲਜ਼ਮਾਂ ਨੂੰ ਕਾਬੂ ਕਰ ਸਲਾਖਾਂ ਦੇ ਪਿੱਛੇ ਭੇਜਿਆ ਜਾਵੇਗਾ।

error: Content is protected !!