ਮੌ+ਤ ਕਦੇ ਸਮਾਂ ਤੇ ਜਗ੍ਹਾ ਦੇਖਕੇ ਨਹੀਂ ਆਉਂਦੀ, ਇਸ ਵੀਡੀਓ ਨੇ ਕਰ ਦਿੱਤਾ ਸਾਬਿਤ, ਗੁਰੂਘਰ ਸੇਵਾ ਕਰਦੇ ਨੂੰ ਆਈ ਮੌ+ਤ

ਨਵਾਂਸ਼ਹਿਰ ਦੇ ਗੁਰਦੁਆਰਾ ਨਾਨਕ ਨਿਰਵੈਰ ਸੱਚਖੰਡ ਧਾਮ ਰੋਲੂ ਕਾਲੂਨੀ ਬਲਾਚੌਰ ਵਿੱਚ ਚੌਰ ਸਾਹਿਬ ਦੀ  ਸੇਵਾ ਕਰਦਿਆਂ ਬਜ਼ੁਰਗ ਸੇਵਾਦਾਰ ਸੁਰਜੀਤ ਸਿੰਘ ਦੀ ਗੁਰਦੁਆਰਾ ਸਾਹਿਬ ਵਿੱਚ ਮੌਤ ਹੋ ਗਈ ਹੈ। ਸੁਰਜੀਤ ਸਿੰਘ ਮੂਲ ਰੂਪ ਵਿੱਚ ਸ੍ਰੀ ਆਨੰਦਪੁਰ ਸਾਹਿਬ ਨੇੜੇ ਪਿੰਡ ਬੇਲਾ ਦਾ ਰਹਿਣ ਵਾਲਾ ਸੀ ਅਤੇ ਹਾਲ ਹੀ ਵਿੱਚ ਪਿੰਡ ਸਿਆਣਾ ਵਿਖੇ ਆਪਣੀ ਭੈਣ ਦੇ ਘਰ ਰਹਿਣ ਆਇਆ ਸੀ। ਗੁਰਦੁਆਰਾ ਨਾਨਕ ਨਿਰਵੈਰ ਸੱਚਖੰਡ ਧਾਮ ਬਲਾਚੌਰ ਦੇ ਮੁੱਖ ਸੇਵਾਦਾਰ ਸੰਤ ਬਾਬਾ ਹਰਜਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਗਿਆਨੀ ਸੁਰਜੀਤ ਸਿੰਘ ਪਿਛਲੇ ਕਰੀਬ ਦੋ ਸਾਲਾਂ ਤੋਂ ਸੇਵਾ ਨਿਭਾਅ ਰਿਹਾ ਸੀ। ਅੱਜ ਸਵੇਰੇ ਸੁਰਜੀਤ ਸਿੰਘ ਚੌਰ ਸਾਹਿਬ ਦੀ ਸੇਵਾ ਕਰ ਰਿਹਾ ਸੀ। ਉਸ ਸਮੇਂ ਇੱਕ ਹੋਰ ਪਾਠੀ ਸਿੰਘ ਗੁਰਦੁਆਰਾ ਸਾਹਿਬ ‘ਚ ਪਾਠ ਕਰ ਰਿਹਾ ਸੀ।

ਇਸੇ ਦੌਰਾਨ ਅਚਾਨਕ ਉਹ ਦਿਲ ਦਾ ਦੌਰਾ ਪੈਣ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਦੇ ਕੋਲ ਡਿੱਗ ਗਿਆ। ਜਦੋਂ ਕੁੱਝ ਦੇਰ ਬਾਅਦ ਹੋਸ਼ ਆਈ ਤਾਂ ਉਹ ਫਿਰ ਤੋਂ ਖੜ੍ਹਾ ਹੋ ਗਿਆ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣ ਲੱਗਾ। ਇਸ ਤੋਂ ਬਾਅਦ ਉਹ ਹੌਲੀ-ਹੌਲੀ ਉੱਥੇ ਬੈਠ ਗਿਆ।

ਇਸ ਦੇ ਨਾਲ ਹੀ ਪਾਠ ਕਰ ਰਹੇ ਪਾਠੀ ਸਿੰਘ ਨੂੰ ਲੱਗਾ ਕਿ ਉਹ ਮੱਥਾ ਟੇਕ ਰਿਹਾ ਹੈ। ਪਾਠ ਪੂਰਾ ਕਰਨ ਤੋਂ ਬਾਅਦ ਜਦੋਂ ਪਾਠੀ ਸਿੰਘ ਨੇ ਸੁਰਜੀਤ ਸਿੰਘ ਨੂੰ ਉਠਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਮਰ ਚੁੱਕਾ ਸੀ।

ਮ੍ਰਿਤਕ ਸੁਰਜੀਤ ਸਿੰਘ ਦੀ ਭੈਣ ਨੇ ਦੱਸਿਆ ਕਿ ਉਸ ਦੀ ਪਤਨੀ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ ਅਤੇ ਕੋਈ ਬੱਚਾ ਨਹੀਂ ਸੀ। ਸੁਰਜੀਤ ਸਿੰਘ ਇੱਕ ਦਾਨੀ ਭਰਾ ਸਨ ਅਤੇ ਹਰ ਵਿਅਕਤੀ ਦੇ ਦੁੱਖ-ਸੁੱਖ ਵਿੱਚ ਉਨ੍ਹਾਂ ਦੇ ਨਾਲ ਖੜਦੇ ਸੀ। ਉਨ੍ਹਾਂ ਦੀ ਮੌਤ ਗੁਰੂ ਚਰਨਾਂ ਵਿਚ ਹੋਈ ਹੈ, ਇਹੀ ਚੰਗੇ ਕਰਮਾਂ ਦਾ ਫਲ ਹੈ। ਇਸ ਮੌਤ ਕਾਰਨ ਪਰਿਵਾਰ ਅਤੇ ਇਲਾਕੇ ਵਿੱਚ ਸੋਗ ਦੀ ਲਹਿਰ ਹੈ।

error: Content is protected !!