ਸੰਸਦ ਬਣਦਿਆਂ ਹੀ ਹਲਕਾ ਮੰਡੀ ਦੇ ਲੋਕਾਂ ਲਈ ਬਦਲੀ ਕੰਗਨਾ ਰਣੌਤ ਦੀ ਹਵਾ, ਕਹਿੰਦੀ- ਮੈਨੂੰ ਮਿਲਣਾ ਤਾਂ ਅਧਾਰ ਕਾਰਡ ਲੈ ਕੇ ਆਓ

ਸੰਸਦ ਬਣਦਿਆਂ ਹੀ ਹਲਕਾ ਮੰਡੀ ਦੇ ਲੋਕਾਂ ਲਈ ਬਦਲੀ ਕੰਗਨਾ ਰਣੌਤ ਦੀ ਹਵਾ, ਕਹਿੰਦੀ- ਮੈਨੂੰ ਮਿਲਣਾ ਤਾਂ ਅਧਾਰ ਕਾਰਡ ਲੈ ਕੇ ਆਓ

ਮੰਡੀ/ਹਿਮਾਚਲ (ਵੀਓਪੀ ਬਿਊਰੋ) ਕਦੇ ਬੋਲੀਵੁੱਡ ਵਿੱਚ ਹੋਰਨਾਂ ਦੇ ਵਿਰੋਧ ਦਾ ਅਤੇ ਹੋਰਾਂ ਦਾ ਵਿਰੋਧ ਕਰਕੇ ਸੁਰਖੀਆਂ ਵਿੱਚ ਆਈ, ਕਦੇ ਕਿਸਾਨਾਂ ਖਿਲਾਫ ਬੋਲ ਕੇ ਸੁਰਖਿਆ ਵਿੱਚ ਆਈ, ਕਦੇ ਭਾਜਪਾ ਵੱਲੋਂ ਮੰਡੀ ਸੀਟ ਤੋਂ ਸੰਸਦ ਮੈਂਬਰ ਬਣ ਕੇ ਸੁਰੱਖਿਆ ਵਿੱਚ ਆਈ ਅਤੇ ਕਦੀ ਚੰਡੀਗੜ੍ਹ ਏਅਰਪੋਰਟ ਤੇ ਸੀਆਈਐਸਐਫ ਮੁਲਾਜ਼ਮ ਕੁਲਵਿੰਦਰ ਕੌਰ ਕੋਲੋ ਥੱਪੜ ਖਾ ਕੇ ਸੁਰੱਖਿਆ ਵਿੱਚ ਆਈ ਕੰਗਨਾ ਰਣੌਤ ਇਸ ਸਮੇਂ ਫਿਰ ਤੋਂ ਸੁਰਖੀਆਂ ਵਿੱਚ ਹੈ। ਜੀ ਹਾਂ ਇਸ ਸਮੇਂ ਉਹਨਾਂ ਨੇ ਕਿਸੇ ਦੇ ਖਿਲਾਫ ਟਿੱਪਣੀ ਨਹੀਂ ਕੀਤੀ ਅਤੇ ਨਾ ਹੀ ਕਿਸੇ ਤੋਂ ਥੱਪੜ ਖਾਦਾ ਪਰ ਫਿਰ ਵੀ ਕੰਗਨ ਦਾ ਇਸ ਸਮੇਂ ਵਿਰੋਧੀਆ ਵੱਲੋਂ ਕਾਫੀ ਵਿਰੋਧ ਹੋ ਰਿਹਾ ਹੈ। ਵਿਰੋਧ ਦਾ ਕਾਰਨ ਵੀ ਜਾਇਜ਼ ਹੀ ਹੈ ਕਿਉਂਕਿ ਜਿਨਾਂ ਲੋਕਾਂ ਨੇ ਉਹਨਾਂ ਨੂੰ ਇਨਾ ਮਾਣ ਸਨਮਾਨ ਦੇ ਕੇ ਸੰਸਦ ਮੈਂਬਰ ਬਣਾਇਆ ਹੋਵੇ ਅਤੇ ਉਹਨਾਂ ਲੋਕਾਂ ਨੂੰ ਹੀ ਉਹ ਮਿਲਣ ਦੇ ਲਈ ਇਨੀਆਂ ਸ਼ਰਤਾਂ ਲਾ ਦੇਵੇ ਤਾਂ ਇਹ ਵਿਰੋਧ ਜਾਇਜ਼ ਹੈ। ਆਓ ਜਾਣਦੇ ਹਾਂ ਇਹ ਸਾਰਾ ਮਾਮਲਾ ਕੀ ਹੈ।

ਹਿਮਾਚਲ ਦੀ ਮੰਡੀ ਸੀਟ ਤੋਂ ਬੀਜੇਪੀ ਸੰਸਦ ਕੰਗਨਾ ਰਣੌਤ ਇੱਕ ਵਾਰ ਫਿਰ ਸੁਰਖੀਆਂ ਵਿੱਚ ਹੈ। ਕੰਗਨਾ ਨੇ ਉਸ ਨੂੰ ਮੰਡੀ ‘ਚ ਮਿਲਣ ਆਉਣ ਵਾਲਿਆਂ ਨੂੰ ਆਧਾਰ ਕਾਰਡ ਲਿਆਉਣ ਲਈ ਕਿਹਾ। ਕੰਗਨਾ ਨੇ ਕਿਹਾ- ‘ਕਦੇ-ਕਦੇ ਬਹੁਤ ਸਾਰੇ ਸੈਲਾਨੀ ਹਿਮਾਚਲ ਆਉਂਦੇ ਹਨ। ਇਸ ਲਈ ਮੰਡੀ ਸੰਸਦੀ ਹਲਕੇ ਦੇ ਲੋਕ ਆਪਣਾ ਆਧਾਰ ਕਾਰਡ ਲੈ ਕੇ ਉਨ੍ਹਾਂ ਨੂੰ ਮਿਲ ਸਕਦੇ ਹਨ। ਇਸ ਦੇ ਨਾਲ ਸੰਸਦੀ ਕੰਮਕਾਜ ਦਾ ਪੱਤਰ ਵੀ ਹੋਣਾ ਚਾਹੀਦਾ ਹੈ, ਤਾਂ ਜੋ ਕੰਮ ਵਿੱਚ ਕੋਈ ਅਸੁਵਿਧਾ ਨਾ ਹੋਵੇ।

ਕੰਗਨਾ ਤੋਂ ਚੋਣ ਹਾਰਨ ਵਾਲੇ ਕਾਂਗਰਸ ਸਰਕਾਰ ਦੇ ਮੰਤਰੀ ਵਿਕਰਮਾਦਿਤਿਆ ਨੇ ਕੰਗਨਾ ਦੇ ਬਿਆਨ ‘ਤੇ ਚੁਟਕੀ ਲਈ ਹੈ। ਕਿਸੇ ਦਾ ਨਾਂ ਲਏ ਬਿਨਾਂ ਵਿਕਰਮਾਦਿਤਿਆ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਕਿਹਾ – “ਸਾਨੂੰ ਮਿਲਣ ਲਈ ਕਿਸੇ ਨੂੰ ਵੀ ਆਧਾਰ ਕਾਰਡ ਦੀ ਲੋੜ ਨਹੀਂ ਹੈ। ਸੂਬੇ ਦੇ ਕਿਸੇ ਵੀ ਕੋਨੇ ਤੋਂ ਕੋਈ ਵੀ ਵਿਅਕਤੀ ਕਿਸੇ ਵੀ ਕੰਮ ਲਈ ਸਾਨੂੰ ਮਿਲ ਸਕਦਾ ਹੈ।”

 

ਕੰਗਨਾ ਰਣੌਤ ਨੇ 2 ਦਿਨ ਪਹਿਲਾਂ ਮੰਡੀ ‘ਚ ਆਪਣੇ ਦਫਤਰ ਦਾ ਉਦਘਾਟਨ ਕੀਤਾ ਸੀ। ਇਸ ਦੌਰਾਨ ਕੰਗਨਾ ਨੇ ਉਨ੍ਹਾਂ ਨੂੰ ਮਿਲਣ ਆਉਣ ਵਾਲੇ ਲੋਕਾਂ ਨੂੰ ਆਧਾਰ ਕਾਰਡ ਲਿਆਉਣ ਲਈ ਕਿਹਾ। ਕੰਗਨਾ ਨੇ ਇਹ ਵੀ ਕਿਹਾ ਕਿ ਜੇਕਰ ਤੁਸੀਂ ਅੱਪਰ ਹਿਮਾਚਲ ਤੋਂ ਹੋ ਤਾਂ ਉਸ ਨੂੰ ਕੁੱਲੂ-ਮਨਾਲੀ ਦੇ ਘਰ ਆ ਕੇ ਮਿਲੋ। ਜੇਕਰ ਤੁਸੀਂ ਲੋਅਰ ਹਿਮਾਚਲ ਤੋਂ ਹੋ ਤਾਂ ਤੁਸੀਂ ਉਨ੍ਹਾਂ ਨੂੰ ਸਰਕਾਘਾਟ ਸਥਿਤ ਉਨ੍ਹਾਂ ਦੇ ਘਰ ਵੀ ਮਿਲ ਸਕਦੇ ਹੋ। ਲੋਕ ਉਨ੍ਹਾਂ ਨੂੰ ਮੰਡੀ ਸਦਰ ਵਿੱਚ ਖੋਲ੍ਹੇ ਗਏ ਦਫ਼ਤਰ ਵਿੱਚ ਵੀ ਮਿਲ ਸਕਦੇ ਹਨ।

error: Content is protected !!