ਮਹਿੰਦਰ ਭਗਤ ਨੇ ਵਿਰੋਧੀ ਕੀਤੇ ਚਿੱਤ, ਜਿੱਤ ਦਾ ਸਰਟੀਫਕੇਟ ਲੈਣ ਪਹੁੰਚੇ ਰਿਟਰਨਿੰਗ ਅਫਸਰ ਕੋਲ

ਵੀਓਪੀ ਬਿਊਰੋ – ਜਲੰਧਰ ਪੱਛਮੀ ਵਿਧਾਨ ਸਭਾ ਉਪ ਚੋਣ ‘ਚ ਆਮ ਆਦਮੀ ਪਾਰਟੀ ਦੇ ਮਹਿੰਦਰ ਭਗਤ ਨੇ ਜਿੱਤ ਦਰਜ ਕੀਤੀ ਹੈ। ਜ਼ਿਮਨੀ ਚੋਣਾਂ ਵਿੱਚ ਚੱਲੀ ਆ ਰਹੀ ਰਵਾਇਤ ਇਸ ਵਾਰ ਵੀ ਜਾਰੀ ਰਹੀ ਅਤੇ ਜਿੱਤ ਦੀ ਚਾਬੀ ਸੱਤਾਧਾਰੀ ਧਿਰ ਦੇ ਹੱਥਾਂ ਵਿੱਚ ਰਹੀ।ਇਸ ਸ਼ਾਨਦਾਰ ਜਿੱਤ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਿਟਰਨਿੰਗ ਅਫਸਰ ਅਲਕਾ ਕਾਲੀਆਂ ਕੋਲੋ ਜਿੱਤ ਦਾ ਸਰਟੀਫਕੇਟ ਲੈਣ ਪਹੁੰਚੇ। ਇਸ ਮੋਕੇ ਤੇ ਉਹਨਾਂ ਦੇ ਨਾਲ ਵਧੀਕ ਜਿਲ੍ਹਾ ਚੋਣ ਅਫਸਰ ਡਾ ਅਮਿਤ ਮਹਾਜ਼ਨ, ਸਹਾਇਕ ਰਿਟਰਨਿੰਗ ਅਫਸਰ ਸੇਵਾ ਸਿੰਘ ਵੀ ਹਾਜ਼ਰ ਸਨ। ਇਸ ਜਿੱਤ ਦਾ ਪਤਾ ਲੱਗਦੇ ਹੀ ਆਪ ਵਰਕਰਾਂ ਵਿੱਚ ਖੁਸ਼ੀ ਦਾ ਮਹੌਲ ਸੀ। ਮਹਿੰਦਰ ਭਗਤ ਨੇ ਪਹਿਲੇ ਦੌਰ ਤੋਂ ਹੀ ਬੜ੍ਹਤ ਬਣਾਈ ਰੱਖੀ। 13 ਗੇੜਾਂ ਵਿੱਚ ਵੋਟਾਂ ਦੀ ਗਿਣਤੀ ਪੂਰੀ ਹੋਈ। ਹਰ ਦੌਰ ਵਿੱਚ ਮਹਿੰਦਰ ਭਗਤ ਦੀ ਲੀਡ ਵਧਦੀ ਗਈ ਅਤੇ ਉਹ 37325 ਵੋਟਾਂ ਨਾਲ ਚੋਣ ਜਿੱਤ ਗਏ।

ਭਾਜਪਾ ਦੀ ਸ਼ੀਤਲ ਅੰਗੁਰਲ ਸੱਤ ਗੇੜਾਂ ਵਿੱਚ ਤੀਜੇ ਸਥਾਨ ’ਤੇ ਰਹੀ। ਅੱਠਵੇਂ ਗੇੜ ਵਿੱਚ ਉਹ ਦੂਜੇ ਨੰਬਰ ’ਤੇ ਆਇਆ ਪਰ ਆਮ ਆਦਮੀ ਪਾਰਟੀ ਦੀ ਲੀਡ ਨਾ ਤੋੜ ਸਕਿਆ। ਕਾਂਗਰਸ ਦੀ ਸੁਰਿੰਦਰ ਕੌਰ ਵੀ ਕਿਸੇ ਦੌਰ ਵਿੱਚ ਲੀਡ ਨਹੀਂ ਲੈ ਸਕੀ।

ਜਾਬ ਵਿੱਚ ਜਲੰਧਰ ਪੱਛਮੀ (ਰਾਖਵੀਂ) ਵਿਧਾਨ ਸਭਾ ਸੀਟ ਲਈ ਜ਼ਿਮਨੀ ਚੋਣ ਦਾ ਨਤੀਜਾ ਸ਼ਨੀਵਾਰ ਯਾਨੀ ਅੱਜ ਐਲਾਨ ਦਿੱਤਾ ਗਿਆ ਹੈ। ਦੱਸ ਦੇਈਏ ਕਿ ਇਸ ਸੀਟ ਲਈ 15 ਉਮੀਦਵਾਰ ਮੈਦਾਨ ਵਿੱਚ ਉਤਰੇ। ਇਸ ਵਿੱਚ ਭਾਜਪਾ ਤੋਂ ਸ਼ੀਤਲ ਅੰਗੁਰਾਲ, ਆਮ ਆਦਮੀ ਪਾਰਟੀ (AAP) ਤੋਂ ਮਹਿੰਦਰ ਪਾਲ ਭਗਤ, ਕਾਂਗਰਸ ਤੋਂ ਸੁਰਿੰਦਰ ਕੌਰ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਤੋਂ ਸਰਬਜੀਤ ਸਿੰਘ, ਸ਼੍ਰੋਮਣੀ ਅਕਾਲੀ ਦਲ (SAD) ਤੋਂ ਸੁਰਜੀਤ ਕੌਰ ਅਤੇ ਬਹੁਜਨ ਸਮਾਜ ਪਾਰਟੀ (BSP) ਤੋਂ ਡਾ. ਬਿੰਦਰ ਕੁਮਾਰ ਚੋਣ ਮੈਦਾਨ ਵਿੱਚ ਜੰਗ ਲੜ੍ਹੀ।

ਇਨ੍ਹਾਂ ਸਾਰੇ ਉਮੀਦਵਾਰਾਂ ਵਿਚਾਲੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਹਿੰਦਰ ਭਗਤ ਨੇ ਵੱਡੀ ਬਾਜ਼ੀ ਮਾਰੀ ਹੈ।ਇਸ ਮੌਕੇ ਕੈਬਨਿਟ ਮੰਤਰੀ ਲਾਲਜੀਤ ਭੁੱਲਰ ਨੇ ਕਿਹਾ ਕਿ ਹੈ ਕਿ ਲੋਕਾਂ ਨੇ ਮਾਨ ਸਰਕਾਰ ਦੇ ਕੰਮ ਨੂੰ ਜਲੰਧਰ ਪੱਛਮੀ ਦੇ ਲੋਕਾਂ ਨੇ ਹਰੀ ਝੰਡੀ ਦੇ ਦਿੱਤੀ ਹੈ। ਸਾਡੇ ਉਮੀਦਵਾਰ ਨੇ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਦੀਆਂ ਕੁੱਲ ਵੋਟਾਂ ਨਾਲੋਂ ਵੱਧ ਵੋਟਾਂ ਹਾਸਲ ਕੀਤੀਆਂ ਹਨ।

error: Content is protected !!