ਜਲੰਧਰ ਵੈਸਟ ‘ਚ ਆਮ ਆਦਮੀ ਪਾਰਟੀ ਜਿੱਤ ਵੱਲ, ਭਾਰੀ ਬਹੁਮਤ ਨਾਲ ਅੱਗੇ ਚੱਲ ਰਹੇ ਮੋਹਿੰਦਰ ਭਗਤ, 14 ਹਜ਼ਾਰ ਤੋਂ ਵੱਧ ਦੀ ਲੀਡ ਬਣਾਈ

ਜਲੰਧਰ ਵੈਸਟ ‘ਚ ਆਮ ਆਦਮੀ ਪਾਰਟੀ ਜਿੱਤ ਵੱਲ, ਭਾਰੀ ਬਹੁਮਤ ਨਾਲ ਅੱਗੇ ਚੱਲ ਰਹੇ ਮੋਹਿੰਦਰ ਭਗਤ, 14 ਹਜ਼ਾਰ ਤੋਂ ਵੱਧ ਦੀ ਲੀਡ ਬਣਾਈ

ਜਲੰਧਰ (ਵੀਓਪੀ ਬਿਊਰੋ) ਜਲੰਧਰ ਵੈਸਟ ਦੀ ਜਿਮਨੀ ਚੋਣ ਲਈ 10 ਜੁਲਾਈ ਨੂੰ ਹੋਈ ਵੋਟਿੰਗ ਤੋਂ ਬਾਅਦ ਅੱਜ ਨਤੀਜਾ ਦਾ ਐਲਾਨ ਕੀਤਾ ਜਾਣਾ ਹੈ। ਵੋਟਾਂ ਦੀ ਗਿਣਤੀ ਸ਼ੁਰੂ ਹੈ ਅਤੇ ਇਸ ਦੌਰਾਨ ਹੀ ਵੋਟਿੰਗ ਦੀ ਗਿਣਤੀ ਦੇ ਰੁਝਾਨ ਸਾਹਮਣੇ ਆ ਰਹੇ ਹੈ। ਪੰਜਵੇਂ ਰਾਊਂਡ ਤੱਕ ਮੋਹਿੰਦਰ ਭਗਤ ਕਰੀਬ 14 ਹਜ਼ਾਰ ਵੋਟਾਂ ਨਾਲ ਅੱਗੇ ਚੱਲ ਰਹੇ ਹਨ।

ਰੁਝਾਨਾਂ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਮੋਹਿੰਦਰ ਸਿੰਘ ਭਗਤ ਭਾਰੀ ਬਹੁਮਤ ਦੇ ਨਾਲ ਅੱਗੇ ਹਨ। ਇਸਦੇ ਨਾਲ ਹੀ ਦੂਜੇ ਨੰਬਰ ਤੇ ਕਾਂਗਰਸੀ ਉਮੀਦਵਾਰ ਅਤੇ ਤੀਜੇ ਨੰਬਰ ‘ਤੇ ਭਾਜਪਾ ਦੇ ਸ਼ੀਤਲ ਅੰਗੂਰਾਲ ਚੱਲ ਰਹੇ ਹਨ। ਫਿਲਹਾਲ ਨਤੀਜਾ ਜੋ ਵੀ ਹੋਵੇ ਉਹ ਤਾਂ ਦੁਪਹਿਰ ਤੋਂ ਬਾਅਦ ਤੱਕ ਹੀ ਕਲੀਅਰ ਹੋਵੇਗਾ ਪਰ ਆਮ ਆਦਮੀ ਪਾਰਟੀ ਨੇ ਆਪਣੀ ਸੀਟ ਨੂੰ ਬਚਾਉਣ ਲਈ ਪੂਰਾ ਜ਼ੋਰ ਲਾਇਆ ਹੈ ਅਤੇ ਪਹਿਲੇ ਰੁਝਾਨਾ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਹੀ ਇਸ ਸੀਟ ‘ਤੇ ਪਕੜ ਨਜ਼ਰ ਆ ਰਹੀ ਹੈ।

ਉੱਥੇ ਹੀ ਦੂਜੇ ਪਾਸੇ ਆਮ ਆਦਮੀ ਪਾਰਟੀ ਛੱਡ ਕੇ ਭਾਜਪਾ ਵਿੱਚ ਸ਼ਾਮਿਲ ਹੋਏ ਸ਼ੀਤਲ ਅੰਗਰਾਲ ਦੀ ਹਾਲਤ ਪਹਿਲੇ ਰੁਝਾਨਾਂ ਤੋਂ ਬਾਅਦ ਤੋਂ ਹੀ ਲਗਾਤਾਰ ਤੀਜੇ ਸਥਾਨ ‘ਤੇ ਹਨ।

error: Content is protected !!