ਜਲੰਧਰ ਵੈਸਟ ‘ਤੇ ਵੋਟਾਂ ਦੀ ਗਿਣਤੀ ਸ਼ੁਰੂ, ਪਹਿਲੇ ਰੁਝਾਨ ਵਿੱਚ ‘ਆਪ’ 2 ਹਜ਼ਾਰ ਵੋਟਾਂ ਨਾਲ ਅੱਗੇ

ਜਲੰਧਰ ਵੈਸਟ ‘ਤੇ ਵੋਟਾਂ ਦੀ ਗਿਣਤੀ ਸ਼ੁਰੂ, ਪਹਿਲੇ ਰੁਝਾਨ ਵਿੱਚ ‘ਆਪ’ 2 ਹਜ਼ਾਰ ਵੋਟਾਂ ਨਾਲ ਅੱਗੇ

ਜਲੰਧਰ (ਵੀਓਪੀ ਬਿਊਰੋ) ਜਲੰਧਰ ਵੈਸਟ ਦੀ ਜਿਮਨੀ ਚੋਣ ਲਈ 10 ਜੁਲਾਈ ਨੂੰ ਹੋਈ ਵੋਟਿੰਗ ਤੋਂ ਬਾਅਦ ਅੱਜ ਨਤੀਜਾ ਦਾ ਐਲਾਨ ਕੀਤਾ ਜਾਣਾ ਹੈ। ਵੋਟਾਂ ਦੀ ਗਿਣਤੀ ਸ਼ੁਰੂ ਹੈ ਅਤੇ ਇਸ ਦੌਰਾਨ ਹੀ ਵੋਟਿੰਗ ਦੀ ਗਿਣਤੀ ਦਾ ਪਹਿਲਾ ਰੁਝਾਨ ਸਾਹਮਣੇ ਆ ਗਿਆ ਹੈ।

ਪਹਿਲੇ ਰੁਝਾਨ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਮੋਹਿੰਦਰ ਸਿੰਘ ਭਗਤ 2000 ਵੋਟਾਂ ਦੀ ਲੀਡ ਦੇ ਨਾਲ ਅੱਗੇ ਹਨ। ਇਸਦੇ ਨਾਲ ਹੀ ਦੂਜੇ ਨੰਬਰ ਤੇ ਕਾਂਗਰਸੀ ਉਮੀਦਵਾਰ ਅਤੇ ਤੀਜੇ ਨੰਬਰ ‘ਤੇ ਭਾਜਪਾ ਦੇ ਸ਼ੀਤਲ ਅੰਗੂਰਾਲ ਚੱਲ ਰਹੇ ਹਨ। ਫਿਲਹਾਲ ਨਤੀਜਾ ਜੋ ਵੀ ਹੋਵੇ ਉਹ ਤਾਂ ਦੁਪਹਿਰ ਤੋਂ ਬਾਅਦ ਤੱਕ ਹੀ ਕਲੀਅਰ ਹੋਵੇਗਾ ਪਰ ਆਮ ਆਦਮੀ ਪਾਰਟੀ ਨੇ ਆਪਣੀ ਸੀਟ ਨੂੰ ਬਚਾਉਣ ਲਈ ਪੂਰਾ ਜ਼ੋਰ ਲਾਇਆ ਹੈ ਅਤੇ ਪਹਿਲੇ ਰੁਝਾਨਾ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਹੀ ਇਸ ਸੀਟ ‘ਤੇ ਪਕੜ ਨਜ਼ਰ ਆ ਰਹੀ ਹੈ।

ਉੱਥੇ ਹੀ ਦੂਜੇ ਪਾਸੇ ਆਮ ਆਦਮੀ ਪਾਰਟੀ ਛੱਡ ਕੇ ਭਾਜਪਾ ਵਿੱਚ ਸ਼ਾਮਿਲ ਹੋਏ ਸ਼ੀਤਲ ਅੰਗਰਾਲ ਦੀ ਹਾਲਤ ਪਹਿਲੇ ਰੁਝਾਨ ਵਿੱਚ ਹਲਕੀ ਚੱਲ ਰਹੀ ਹੈ ਅਤੇ ਉਹ ਹਾਲੇ ਤੱਕ ਤੀਜੇ ਸਥਾਨ ‘ਤੇ ਹਨ।
Mohinder Bhagat AAP-3971
Surinder Kaur congress-1722
Sheetal Angural BJP-1073
error: Content is protected !!