ਭਾਜਪਾ ਦੇ ਮੁਸਲਿਮ ਆਗੂ ਦਾ ਸ਼ਰੇਆਮ ਸੜਕ ‘ਚ ਹਥੌੜੇ ਮਾਰ-ਮਾਰ ਕੀਤਾ ਕ+ਤ+ਲ

ਭਾਜਪਾ ਦੇ ਮੁਸਲਿਮ ਆਗੂ ਦਾ ਸ਼ਰੇਆਮ ਸੜਕ ‘ਚ ਹਥੌੜੇ ਮਾਰ-ਮਾਰ ਕੀਤਾ ਕ+ਤ+ਲ


ਨਵੀਂ ਦਿੱਲੀ/ਅਲਵਰ (ਵੀਓਪੀ ਬਿਊਰੋ) ਰਾਜਸਥਾਨ ਦੇ ਅਲਵਰ ਤੋਂ ਇਸ ਸਮੇਂ ਇੱਕ ਬਹੁਤ ਹੀ ਦਿਲ ਦਹਿਲਾਉਣ ਵਾਲੀ ਖਬਰ ਸਾਹਮਣੇ ਆਈ ਹੈ। ਰਾਜਸਥਾਨ ਦੇ ਅਲਵਰ ਵਿੱਚ ਭਾਜਪਾ ਦੇ ਮੁਸਲਿਮ ਨੇਤਾ ਦਾ ਕੁਝ ਬਦਮਾਸ਼ਾਂ ਨੇ ਸਿਰ ਵਿੱਚ ਹਥੌੜ ਮਾਰ ਮਾਰ ਕੇ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਹੈ ਹੈ। ਘਟਨਾ ਤੋਂ ਬਾਅਦ ਇਲਾਕਾ ਵਾਸੀਆਂ ਵਿੱਚ ਸਹਿਮ ਦਾ ਮਾਹੌਲ ਹੈ ਅਤੇ ਉੱਥੇ ਹੀ ਕਾਨੂੰਨ ਵਿਵਸਥਾ ਦੀਆਂ ਉੱਡ ਰਹੀਆਂ ਧੱਜੀਆਂ ਨੂੰ ਲੈ ਕੇ ਵੀ ਆਮ ਲੋਕ ਪਰੇਸ਼ਾਨ ਹਨ।


ਰਾਜਸਥਾਨ ਦੇ ਅਲਵਰ ‘ਚ ਭਾਜਪਾ ਦੇ ਮੁਸਲਿਮ ਨੇਤਾ ਯਾਸੀਨ ਖਾਨ ‘ਤੇ ਕੁਝ ਬਦਮਾਸ਼ਾਂ ਨੇ ਲਾਠੀਆਂ ਅਤੇ ਹਥੌੜੇ ਨਾਲ ਹਮਲਾ ਕੀਤਾ। ਜਿਸ ਤੋਂ ਬਾਅਦ ਉਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ।

ਜਾਣਕਾਰੀ ਅਨੁਸਾਰ ਹਮਲਾਵਰਾਂ ਨੇ ਭਾਜਪਾ ਆਗੂ ਦੀ ਕਾਰ ਨੂੰ ਓਵਰਟੇਕ ਕਰਕੇ ਰੋਕ ਲਿਆ ਸੀ। ਆਪਣੀ ਮੌਤ ਤੋਂ ਪਹਿਲਾਂ ਭਾਜਪਾ ਨੇਤਾ ਯਾਸੀਨ ਨੇ ਪੁਲਿਸ ਨੂੰ ਦੱਸਿਆ ਕਿ ਉਹ ਅਲਵਰ ਤੋਂ ਜੈਪੁਰ ਲਈ ਰਵਾਨਾ ਹੋਇਆ ਸੀ। ਨਰਾਇਣਪੁਰ ਦੇ ਪਿੰਡ ਵਿਜੇਪੁਰਾ ਨੇੜੇ ਇੱਕ ਦਰਜਨ ਸ਼ਰਾਰਤੀ ਅਨਸਰਾਂ ਨੇ ਇੱਕ-ਦੂਜੇ ਦੇ ਪਿੱਛੇ ਖੜ੍ਹੇ ਵਾਹਨਾਂ ’ਤੇ ਲਾਠੀਆਂ ਅਤੇ ਰਾਡਾਂ ਨਾਲ ਹਮਲਾ ਕਰ ਦਿੱਤਾ। ਬਦਮਾਸ਼ਾਂ ਨੇ ਉਸ ਦੀ ਲੱਤ ‘ਤੇ ਹਥੌੜੇ ਨਾਲ ਵਾਰ ਕੀਤਾ।


ਜ਼ਖ਼ਮੀ ਹਾਲਤ ਵਿੱਚ ਆਗੂ ਨੇ ਦੱਸਿਆ ਕਿ ਬਦਮਾਸ਼ ਕਾਲੇ ਰੰਗ ਦੀ ਥਾਰ ਅਤੇ ਸਕਾਰਪੀਓ ਵਿੱਚ ਆਏ ਸਨ। ਮਾਮਲੇ ਦੀ ਸੂਚਨਾ ਮਿਲਦੇ ਹੀ ਪੁਲਿਸ ਦੇ ਉੱਚ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਅਤੇ ਸ਼ਰਾਰਤੀ ਅਨਸਰਾਂ ਨੂੰ ਫੜਨ ਲਈ ਨਾਕਾਬੰਦੀ ਕੀਤੀ ਗਈ।

ਮੁੱਢਲੀ ਜਾਂਚ ‘ਚ ਇਹ ਕਤਲ ਪੁਰਾਣੀ ਰੰਜਿਸ਼ ਕਾਰਨ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਯਾਸੀਨ ਦੀ ਪਿੰਡ ਦੇ ਕੁਝ ਲੋਕਾਂ ਨਾਲ ਪੁਰਾਣੀ ਦੁਸ਼ਮਣੀ ਸੀ। ਮਾਮਲੇ ਦੀ ਸੂਚਨਾ ਮਿਲਦੇ ਹੀ ਮ੍ਰਿਤਕ ਦੇ ਸਮਰਥਕ ਅਤੇ ਪਰਿਵਾਰਕ ਮੈਂਬਰ ਹਸਪਤਾਲ ਪੁੱਜੇ ਅਤੇ ਉੱਚ ਅਧਿਕਾਰੀਆਂ ਤੋਂ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਨ ਦੀ ਮੰਗ ਕੀਤੀ। ਹਮਲੇ ਤੋਂ ਬਾਅਦ ਮ੍ਰਿਤਕ ਯਾਸੀਨ ਖਾਨ ਸੜਕ ਦੇ ਵਿਚਕਾਰ ਹੀ ਰੌਲਾ ਪਾਉਂਦਾ ਰਿਹਾ। ਬਦਮਾਸ਼ਾਂ ਨੇ ਉਸ ਦੇ ਹੱਥ, ਲੱਤਾਂ ਅਤੇ ਸਿਰ ‘ਤੇ ਹਮਲਾ ਕਰ ਦਿੱਤਾ।

ਯਾਸੀਨ ਸੜਕ ਦੇ ਵਿਚਕਾਰ ਅਪਰਾਧੀਆਂ ਤੋਂ ਆਪਣੀ ਜਾਨ ਦੀ ਭੀਖ ਮੰਗਦਾ ਰਿਹਾ ਪਰ ਹਮਲਾਵਰਾਂ ਨੇ ਕੋਈ ਰਹਿਮ ਨਹੀਂ ਦਿਖਾਇਆ। ਬਾਅਦ ‘ਚ ਉਸ ਨੂੰ ਮਰਨ ਲਈ ਛੱਡ ਦਿੱਤਾ।

error: Content is protected !!