ਤੁਸੀਂ ਨਾ ਫਸ ਜਾਇਓ ਪੈਸੇ ਡਬਲ ਕਰਨ ਵਾਲਿਆਂ ਦੇ ਝਾਂਸੇ ‘ਚ, ਮਹਾ ਠੱਗ ਨੇ 500 ਲੋਕਾਂ ਨੂੰ ਲਾ’ਤਾ 1.70 ਕਰੋੜ ਰੁਪਏ ਦਾ ਚੂਨਾ

ਤੁਸੀਂ ਨਾ ਫਸ ਜਾਇਓ ਪੈਸੇ ਡਬਲ ਕਰਨ ਵਾਲਿਆਂ ਦੇ ਝਾਂਸੇ ‘ਚ, ਮਹਾ ਠੱਗ ਨੇ 500 ਲੋਕਾਂ ਨੂੰ ਲਾ’ਤਾ 1.70 ਕਰੋੜ ਰੁਪਏ ਦਾ ਚੂਨਾ

ਮੁੰਬਈ (ਵੀਓਪੀ ਬਿਊਰੋ)- ਜੇਕਰ ਤੁਸੀਂ ਵੀ ਸ਼ੇਅਰ ਬਾਜ਼ਾਰ ‘ਚ ਪੈਸਾ ਨਿਵੇਸ਼ ਕਰਦੇ ਹੋ ਤਾਂ ਸਾਵਧਾਨ ਹੋ ਜਾਓ ਕਿਉਂਕਿ ਸ਼ੇਅਰ ਬਾਜ਼ਾਰ ‘ਚ ਪੈਸਾ ਦੁੱਗਣਾ ਕਰਨ ਦੀ ਧੋਖਾਧੜੀ ਜ਼ੋਰਾਂ ‘ਤੇ ਚੱਲ ਰਹੀ ਹੈ। ਮੁੰਬਈ ਕ੍ਰਾਈਮ ਬ੍ਰਾਂਚ ਪ੍ਰਾਪਰਟੀ ਸੈੱਲ ਨੇ ਇਸ ਮਾਮਲੇ ‘ਚ ਵੱਡੀ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ ਸ਼ੇਅਰ ਬਾਜ਼ਾਰ ਦੇ ਨਾਂ ‘ਤੇ 1.70 ਕਰੋੜ ਰੁਪਏ ਦੀ ਠੱਗੀ ਮਾਰਨ ਵਾਲੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ।


ਦਰਅਸਲ, ਦੋਸ਼ੀ ਨਿਵੇਸ਼ ਦੇ ਨਾਂ ‘ਤੇ 84 ਫੀਸਦੀ ਰਿਟਰਨ ਦੇਣ ਦੇ ਨਾਂ ‘ਤੇ ਲੋਕਾਂ ਨਾਲ ਠੱਗੀ ਮਾਰ ਰਿਹਾ ਸੀ। ਮੁਲਜ਼ਮ ਖ਼ਿਲਾਫ਼ ਮੁੰਬਈ ਦੇ ਵਰਸੋਵਾ ਪੁਲੀਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਸੀ। ਮੁੰਬਈ ਪੁਲਿਸ ਕਈ ਦਿਨਾਂ ਤੋਂ ਮੁਲਜ਼ਮ ਦੀ ਭਾਲ ਕਰ ਰਹੀ ਸੀ। ਉਸ ਨੂੰ ਮੱਧ ਪ੍ਰਦੇਸ਼ ਦੇ ਛਤਰਪੁਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ।


ਮੁਲਜ਼ਮ ਦੇ ਘਰੋਂ 1.9 ਕਿਲੋ ਸੋਨਾ ਅਤੇ 25 ਲੱਖ ਰੁਪਏ ਬਰਾਮਦ ਕੀਤੇ ਗਏ ਹਨ। ਪੁਲਪੁਲੀਿਸ ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ 400 ਤੋਂ 500 ਲੋਕਾਂ ਨਾਲ ਠੱਗੀ ਮਾਰਨ ਦੀ ਗੱਲ ਕਬੂਲੀ ਹੈ। ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਨੇ 1.70 ਕਰੋੜ ਰੁਪਏ ਦੀ ਧੋਖਾਧੜੀ ਕੀਤੀ ਹੈ। ਮੁੰਬਈ ਪ੍ਰਾਪਰਟੀ ਸੈੱਲ ਮਾਮਲੇ ਦੀ ਜਾਂਚ ਕਰ ਰਿਹਾ ਹੈ। ਮੁਲਜ਼ਮ ਲੋਕਾਂ ਨੂੰ ਫਰਜ਼ੀ ਟਰੇਡਿੰਗ ਸੇਬੀ ਕੰਪਨੀ ਦੇ ਨਾਂ ’ਤੇ ਮੋਟੀ ਰਿਟਰਨ ਦਾ ਲਾਲਚ ਦੇ ਕੇ ਠੱਗੀ ਮਾਰ ਰਿਹਾ ਸੀ।

error: Content is protected !!