ਹਸਪਤਾਲ ‘ਚ ਦਾਖਲ ਮਰੀਜ਼ ਨੂੰ ਬਦਮਾਸ਼ਾਂ ਨੇ ਐਮਰਜੈਂਸੀ ਰੂਮ ‘ਚ ਆਕੇ ਮਾਰੀਆਂ ਗੋਲੀਆਂ, ਡਾਕਟਰਾਂ ਦੇ ਅੱਗੇ ਹੀ ਹੋਈ ਮੌ+ਤ 

ਹਸਪਤਾਲ ‘ਚ ਦਾਖਲ ਮਰੀਜ਼ ਨੂੰ ਬਦਮਾਸ਼ਾਂ ਨੇ ਐਮਰਜੈਂਸੀ ਰੂਮ ‘ਚ ਆਕੇ ਮਾਰੀਆਂ ਗੋਲੀਆਂ, ਡਾਕਟਰਾਂ ਦੇ ਅੱਗੇ ਹੀ ਹੋਈ ਮੌ+ਤ
ਨਵੀਂ ਦਿੱਲੀ (ਵੀਓਪੀ ਬਿਊਰੋ) ਦਿੱਲੀ ਦੇ ਜੀਟੀਬੀ ਹਸਪਤਾਲ ਵਿੱਚ ਤਿੰਨ ਬਦਮਾਸ਼ਾਂ ਨੇ ਇੱਕ ਮਰੀਜ਼ ਨੂੰ ਗੋਲੀ ਮਾਰ ਦਿੱਤੀ, ਜਿਸ ਨਾਲ ਉਸਦੀ ਮੌਕੇ ‘ਤੇ ਹੀ ਮੌਤ ਹੋ ਗਈ। ਘਟਨਾ ਕਰੀਬ 4 ਵਜੇ ਵਾਪਰੀ। ਮਰੀਜ਼ ਕੁਝ ਹਫ਼ਤਿਆਂ ਤੋਂ ਵਾਰਡ ਨੰਬਰ-24 ਵਿੱਚ ਦਾਖ਼ਲ ਸੀ। ਸੂਚਨਾ ਤੋਂ ਬਾਅਦ ਪੁਲਿਸ ਮੌਕੇ ‘ਤੇ ਪਹੁੰਚ ਗਈ।
ਮ੍ਰਿਤਕ ਦੀ ਪਛਾਣ ਰਿਆਸਾਦੁਦੀਨ (32) ਵਜੋਂ ਹੋਈ ਹੈ। ਰਿਆਸਾਦੁਦੀਨ ਖਜੂਰੀ ਦਾ ਰਹਿਣ ਵਾਲਾ ਹੈ।
ਪੁਲਿਸ ਨੇ ਦੱਸਿਆ ਕਿ ਉਸ ਨੂੰ ਪੇਟ ਦੀ ਇਨਫੈਕਸ਼ਨ ਦੇ ਇਲਾਜ ਲਈ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ। ਇੱਕ ਬਦਮਾਸ਼ ਹਸਪਤਾਲ ਦੇ ਵਾਰਡ ਵਿੱਚ ਆਇਆ ਅਤੇ ਉਸ ਨੂੰ ਗੋਲੀਆਂ ਨਾਲ ਭੁੰਨ ਦਿੱਤਾ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ।

error: Content is protected !!