ਭੈਣ ਦੇ ਬਾਹਰ ਸਬੰਧਾਂ ਤੋਂ ਤੰਗ ਸੀ ਭਰਾ, ਕਰਨਾ ਚਾਹੁੰਦੀ ਸੀ ਘਰ ਤੇ ਕਬਜ਼ਾ! ਭਰਾ ਨੇ ਚਾਕੂ ਮਾਰਕੇ ਉਤਾਰਿਆ ਮੌ+ਤ ਦੇ ਘਾਟ

ਜੋਧਪੁਰ (ਰਾਜਸਥਾਨ) ਦੇ ਚੌਪਾਸਨੀ ਹਾਊਸਿੰਗ ਬੋਰਡ ਇਲਾਕੇ ਵਿਚ ਇਕ ਭਰਾ ਨੇ ਜਾਇਦਾਦ ਨੂੰ ਲੈ ਕੇ ਵਿਵਾਦ ਦੌਰਾਨ ਆਪਣੀ ਭੈਣ ਦਾ ਚਾਕੂ ਨਾਲ ਵਾਰ ਕਰਕੇ ਕਤਲ ਕਰ ਦਿੱਤਾ। ਇਸ ਤੋਂ ਬਾਅਦ ਉਸ ਨੇ ਥਾਣੇ ਪਹੁੰਚ ਕੇ ਆਤਮ ਸਮਰਪਣ ਕਰ ਦਿੱਤਾ।ਉਸ ਨੇ ਪੁਲਿਸ ਨੂੰ ਦੱਸਿਆ ਕਿ ਉਹ ਆਪਣੀ ਭੈਣ ਦਾ ਕਤਲ ਕਰਕੇ ਆਇਆ ਹੈ। ਇਹ ਸੁਣ ਕੇ ਪੁਲਿਸ ਵੀ ਹੈਰਾਨ ਰਹਿ ਗਈ। ਉਹ ਤੁਰਤ ਪੁਰਸ਼ੋਤਮ ਦੇ ਦੱਸੇ ਸਥਾਨ ‘ਤੇ ਪਹੁੰਚ ਗਈ। ਪੁਲਿਸ ਨੇ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਹੈ। ਅੱਜ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ। ਇਸ ਬਾਰੇ ਜਦੋਂ ਇਲਾਕੇ ਦੇ ਲੋਕਾਂ ਨੂੰ ਪਤਾ ਲੱਗਾ ਤਾਂ ਉਹ ਵੀ ਹੱਕੇ-ਬੱਕੇ ਰਹਿ ਗਏ।

ਸੀਐਚਬੀ ਦੇ ਥਾਣਾ ਮੁਖੀ ਨਿਤਿਨ ਦਵੇ ਅਨੁਸਾਰ ਇਹ ਘਟਨਾ ਹਾਊਸਿੰਗ ਬੋਰਡ ਦੇ ਸੈਕਟਰ 21 ਵਿਚ ਵਾਪਰੀ। ਪੁਰਸ਼ੋਤਮ (48) ਅਤੇ ਉਸ ਦੀ ਭੈਣ ਚੰਦਰਾ ਉਰਫ ਗੁੱਡੀ ਸਿੰਧੀ (37) ਵਿਚਕਾਰ ਜੱਦੀ ਘਰ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ। ਇਸ ਘਰ ਦਾ ਉਪਰਲਾ ਹਿੱਸਾ ਪੁਰਸ਼ੋਤਮ ਦੁਆਰਾ ਬਣਾਇਆ ਗਿਆ ਦੱਸਿਆ ਜਾ ਰਿਹਾ ਹੈ। ਪੁਰਸ਼ੋਤਮ ਦਾ ਦੋਸ਼ ਹੈ ਕਿ ਉਸ ਉਤੇ ਚੰਦਰਾ ਨੇ ਕਬਜ਼ਾ ਕਰ ਲਿਆ ਸੀ। ਇਸ ਮਾਮਲੇ ਨੂੰ ਲੈ ਕੇ ਦੋਵਾਂ ਵਿਚਾਲੇ ਤਣਾਅ ਬਣਿਆ ਹੋਇਆ ਸੀ। ਮੁਢਲੀ ਪੁਲਿਸ ਜਾਂਚ ਤੋਂ ਪਤਾ ਲੱਗਾ ਹੈ ਕਿ ਚੰਦਰਾ ਤਿੰਨ ਭਰਾਵਾਂ ਦੀ ਇਕਲੌਤੀ ਭੈਣ ਸੀ। ਚੰਦਰਾ ਹਾਊਸਿੰਗ ਬੋਰਡ ਦੇ ਸੈਕਟਰ 21 ਵਿੱਚ ਆਪਣੇ ਭਰਾ ਨਾਲ ਰਹਿੰਦੀ ਸੀ। ਉਸ ਦਾ ਭਰਾ ਅਤੇ ਭਰਜਾਈ ਘਰ ਦੇ ਹੇਠਲੇ ਹਿੱਸੇ ਵਿੱਚ ਰਹਿੰਦੇ ਹਨ। ਚੰਦਰ ਉਪਰਲੇ ਹਿੱਸੇ ਵਿਚ ਇਕੱਲੀ ਰਹਿੰਦੀ ਸੀ। ਪੁਰਸ਼ੋਤਮ ਐਤਵਾਰ ਸ਼ਾਮ ਕਰੀਬ 7.15 ਵਜੇ ਉੱਥੇ ਪਹੁੰਚਿਆ। ਉੱਥੇ ਉਸ ਨੇ ਆਪਣੀ ਮਾਂ ਅਤੇ ਭੈਣ ਚੰਦਰਾ ਨੂੰ ਪਹਿਲੀ ਮੰਜ਼ਿਲ ‘ਤੇ ਵੇਖਿਆ। ਇਸ ਗੱਲ ਨੂੰ ਲੈ ਕੇ ਦੋਵਾਂ ਵਿਚਾਲੇ ਫਿਰ ਤੋਂ ਬਹਿਸ ਹੋ ਗਈ।

ਇਸ ਉਤੇ ਪੁਰਸ਼ੋਤਮ ਨੇ ਗੁੱਸੇ ‘ਚ ਆ ਕੇ ਭੈਣ ਚੰਦਰਾ ਦੀ ਗਰਦਨ ਅਤੇ ਉਸ ਦੇ ਸਰੀਰ ਦੇ ਹੋਰ ਹਿੱਸਿਆਂ ਉਤੇ ਚਾਕੂ ਨਾਲ ਹਮਲਾ ਕਰ ਦਿੱਤਾ। ਇਸ ਕਾਰਨ ਉਹ ਲਹੂ-ਲੁਹਾਨ ਹੋ ਕੇ ਹੇਠਾਂ ਡਿੱਗ ਗਈ। ਇਸ ਨੂੰ ਦੇਖ ਕੇ ਪਰਿਵਾਰਕ ਮੈਂਬਰਾਂ ‘ਚ ਹੜਕੰਪ ਮੱਚ ਗਿਆ। ਹਾਲਾਂਕਿ ਇਸ ਤੋਂ ਬਾਅਦ ਚੰਦਰਾ ਦੀ ਮਾਂ ਅਤੇ ਪਰਿਵਾਰ ਦੇ ਹੋਰ ਮੈਂਬਰ ਉਸ ਨੂੰ ਮਥੁਰਾਦਾਸ ਮਾਥੁਰ ਹਸਪਤਾਲ ਲੈ ਗਏ। ਪਰ ਉੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਇਸ ਦੌਰਾਨ ਪੁਰਸ਼ੋਤਮ ਨੇ ਥਾਣੇ ਆ ਕੇ ਆਤਮ ਸਮਰਪਣ ਕਰ ਦਿੱਤਾ। ਪੁਲਿਸ ਨੇ ਪੁਰਸ਼ੋਤਮ ਨੂੰ ਗ੍ਰਿਫਤਾਰ ਕਰ ਲਿਆ ਹੈ। ਫਿਲਹਾਲ ਪੁਲਿਸ ਪੂਰੇ ਮਾਮਲੇ ਦੀ ਜਾਂਚ ‘ਚ ਜੁਟੀ ਹੈ।

error: Content is protected !!