ਪੰਜਾਬੀ ਆ ਗਏ ਓਏ…. ਦਿਲਜੀਤ ਦੁਸਾਂਝ ਦੇ ਸ਼ੋਅ ‘ਚ ਕੈਨੇਡਾ ਦੇ PM ਟਰੂਡੋ ਨੇ ਪਹੁੰਚ ਕੇ ਪਾਇਆ ਭੰਗੜਾ, Show Sold Out

ਪੰਜਾਬੀ ਆ ਗਏ ਓਏ…. ਦਿਲਜੀਤ ਦੁਸਾਂਝ ਦੇ ਸ਼ੋਅ ‘ਚ ਕੈਨੇਡਾ ਦੇ PM ਟਰੂਡੋ ਨੇ ਪਹੁੰਚ ਕੇ ਪਾਇਆ ਭੰਗੜਾ, Show Sold Out

ਜਲੰਧਰ (ਸੁੱਖ ਸੰਧੂ) ਪੰਜਾਬੀ ਮਿਊਜ਼ਿਕ ਨੂੰ ਸਿਖਰਾਂ ‘ਤੇ ਲਿਜਾਣ ਵਾਲੇ ਦੁਆਬੇ ਦੇ ਜੰਮਪਲ ਸਰਦਾਰ ਜੀ ਦਿਲਜੀਤ ਦੁਸਾਂਝ ਆਏ ਦਿਨ ਆਪਣੀ ਕਾਮਯਾਬੀ ਦੇ ਝੰਡੇ ਗੱਡ ਰਹੇ ਹਨ। ਕਦੇ ਬਾਲੀਵੁੱਡ ਤੇ ਕਦੇ ਹਾਲੀਵੁੱਡ ਦਿਲਜੀਤ ਦੁਸਾਂਝ ਦੇ ਲਈ ਇਹ ਪੈਂਡੇ ਹੁਣ ਅਸਾਨ ਹੋ ਗਏ ਹਨ ਅਤੇ ਹੁਣ ਦਿਲਜੀਤ ਦੁਸਾਂਝ ਕਿਸ ਮੰਜ਼ਿਲ ਵੱਲ ਵੱਧ ਰਿਹਾ ਹੈ, ਉਸ ਬਾਰੇ ਕਿਸੇ ਲਈ ਸੋਚਣਾ ਵੀ ਬਹੁਤ ਵੱਡੀ ਗੱਲ ਹੈ। ਪੰਜਾਬੀ ਮਿਊਜ਼ਿਕ ਤੇ ਫਿਲਮ ਇੰਡਸਟਰੀ ‘ਚ ਧੂੜਾਂ ਪੱਟਣ ਤੋਂ ਬਾਅਦ ਦਿਲਜੀਤ ਦੁਸਾਂਝ ਨੇ ਬਾਲੀਵੁੱਡ ਵਿੱਚ ਵੀ ਆਪਣੀ ਧਾਕ ਜਮਾਈ।

ਅੱਜ ਦਿਲਜੀਤ ਦੁਸਾਂਝ ਦਾ ਨਾਂਅ ਦੁਨੀਆ ‘ਚ ਬੋਲਦਾ ਹੈ ਅਤੇ ਕਦੇ ਅਮਰੀਕਾ ਦੇ ਸਟੇਟ ਸੈਕੇਟਰੀ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਸਾਹਮਣੇ ਅਮਰੀਕਾ ਦੀ ਧਰਤੀ ‘ਤੇ ਦਿਲਜੀਤ ਦੁਸਾਂਝ ਦੀ ਤਾਰੀਫ ਕਰਦੇ ਹਨ ਅਤੇ ਕਦੇ ਅਮਰੀਕਾ ਦੇ ਸਾਬਕਾ ਰਾਸ਼ਟਪਤੀ ਡੋਨਾਲਡ ਟਰੰਪ ਦੀ ਕੁੜੀ ਦਿਲਜੀਤ ਦੁਸਾਂਝ ਦੇ ਹੱਕ ਵਿੱਚ ਟਿੱਪਣੀ ਕਰਦੀ ਹੈ। ਇਸ ਵਾਰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਦਿਲਜੀਤ ਦੇ ਚੱਲਦੇ ਲਾਈਵ ਸ਼ੋਅ ‘ਚ ਪਹੁੰਚ ਕੇ ਸਭ ਨੂੰ ਹੈਰਾਨ ਕਰ ਦਿੱਤਾ।

ਤੁਹਾਨੂੰ ਦੱਸ ਦੇਈਏ ਕਿ ਜਦ ਸੁਪਰਸਟਾਰ ਦਿਲਜੀਤ ਦੁਸਾਂਝ ਟੋਰਾਂਟੋ ਦੇ ਰੋਜਰ ਸੈਂਟਰ ‘ਚ ਸਟੇਜ ਸ਼ੋਅ ਕਰ ਰਹੇ ਸਨ। ਇਸ ਵਾਰ ਵੀ ਪਿੱਛਲੀ ਵਾਰ ਦੀ ਤਰ੍ਹਾਂ ਦਿਲਜੀਤ ਦੁਸਾਂਝ ਦਾ ਸ਼ੋਅ Sold out ਰਿਹਾ ਅਤੇ ਲੋਕਾਂ ਦਾ ਭਾੜੀ ਇਕੱਠ ਸ਼ੋਅ ਵਿੱਚ ਪਹੁੰਚਿਆ ਹੋਇਆ ਸੀ। ਇਸ ਦੌਰਾਨ ਜਦ ਦਿਲਜੀਤ ਦੁਸਾਂਝ ਜਦ ਸਟੇਜ ‘ਤੇ ਫੁੱਲ ਧਮਾਲ ਪਾ ਰਹੇ ਸਨ ਤਾਂ ਇਕਦਮ ਦੇ ਨਾਲ ਦਿਲਜੀਤ ਦੋਸਾਂਝ ਦੇ ਸ਼ੋਅ ‘ਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਪਹੁੰਚ ਗਏ ਅਤੇ ਸਿੱਧਾ ਸਟੇਜ ’ਤੇ ਆ ਕੇ ਦਿਲਜੀਤ ਦੁਸਾਂਝ ਨੂੰ ਗੱਲ ਨਾਲ ਲਾ ਲਿਆ।

ਸਟੇਜ ‘ਤੇ ਪਹੁੰਚ ਕੇ ਜਦ ਦਿਲਜੀਤ ਦੋਸਾਂਝ ਨੂੰ ਜਸਟਿਨ ਟਰੂਡੋ ਨੇ ਜੱਫੀ ਪਾਈ ਤਾਂ ਦਰਸ਼ਕ ਤਾਂ ਹੀ ਰੋਲਾ ਸੱਤਵੇਂ ਆਸਮਾਨ ਤੱਕ ਪਹੁੰਚ ਗਿਆ। ਇਸ ਦੌਰਾਨ ਦਿਲਜੀਤ ਦੁਸਾਂਝ ਦੇ ਗੀਤਾਂ ‘ਤੇ ਜਸਟਿਨ ਟਰੂਡੋ ਨੱਚਦੇ ਵੀ ਨਜ਼ਰ ਆਏ।

 

ਇਸ ਸਾਰੇ ਮਾਮਲੇ ਸਬੰਧੀ ਵੀਡੀਓ ਸਾਂਝਾ ਕਰਦੇ ਹੋਏ, ਦਿਲਜੀਤ ਦੋਸਾਂਝ ਨੇ ਲਿਖਿਆ, “ਵਿਭਿੰਨਤਾ ਦੀ ਤਾਕਤ ਹੈ। ਪ੍ਰਧਾਨ ਮੰਤਰੀ @justinpjtrudeau ਇਤਿਹਾਸ ਦੇਖਣ ਆਉਂਦੇ ਹਨ: ਰੋਜਰਸ ਸੈਂਟਰ ਵਿੱਚ ਅੱਜ ਸਾਡੇ ਕੋਲ ਇੱਕ ਘਰ ਹੈ!” ਜਸਟਿਨ ਟਰੂਡੋ ਨੇ ਦਿਲਜੀਤ ਦੋਸਾਂਝ ਦੀ ਤਾਰੀਫ ਕਰਦੇ ਹੋਏ ਪੋਸਟ ਲਿਖੀ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇਸ਼ ਵਿੱਚ ਦਿਲਜੀਤ ਦੋਸਾਂਝ ਦੀਆਂ ਪ੍ਰਾਪਤੀਆਂ ਤੋਂ ਬਹੁਤ ਪ੍ਰਭਾਵਿਤ ਹੋਏ। ਇਸ ਲਈ, ਉਸਨੇ ਇੰਸਟਾਗ੍ਰਾਮ ‘ਤੇ ਉਸ ਜਗ੍ਹਾ ਦੀ ਆਪਣੀ ਫੇਰੀ ਦੀਆਂ ਕਈ ਝਲਕੀਆਂ ਸਾਂਝੀਆਂ ਕੀਤੀਆਂ।

error: Content is protected !!